19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਰਾਜਿੰਦਰਾ ਹਸਪਤਾਲ 'ਚ ਕਦੋਂ ਰੁਕੇਗੀ ਮਰੀਜ਼ਾਂ ਦੀ ਖੱਜਲ-ਖੁਆਰੀ

ਅਜੀਤ ਡੈਸਕ 13-05-2026
ਪਟਿਆਲਾ, 12 ਮਈ (ਮਨਦੀਪ ਸਿੰਘ ਖਰੌੜ)-ਉਤਰੀ ਭਾਰਤ ਦੇ ਸਭ ਤੋਂ ਵੱਡੇ ਸਰਕਾਰੀ ਰਾਜਿੰਦਰਾ ਹਸਪਤਾਲ ਪਿਛਲੇ ਲੰਮੇ ਸਮੇਂ ਤੋਂ ਅਮਲੇ, ਦਵਾਈਆਂ, ਐਮ.ਆਰ.ਆਈ., ਸਿਟੀ ਸਕੈਨ, ਐਕਸ-ਰੇ ਤੇ ਮਾਹਿਰ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਦਾ ਖ਼ਮਿਆਜ਼ਾ ਰੋਜ਼ਾਨਾ ਇਥੇ ਆਉਣ ਵਾਲੇ ਸੈਂਕੜੇ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ | ਅਕਸਰ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਟੈੱਸਟਾਂ ਦੇ ਸੈਂਪਲ ਖ਼ੁਦ ਜਮਾਂ ਕਰਵਾਉਣੇ ਪੈਂਦਾ ਹਨ ਅਤੇ ਖ਼ੁਦ ਹੀ ਰਿਪੋਰਟਾਂ ਲੈਣੀਆਂ ਪੈਂਦੀਆਂ ਹਨ ਜਿਸ ਨਾਲ ਮਰੀਜ਼ਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉੱਥੇ ਹੀ ਡਾਕਟਰਾਂ ਵਲੋਂ ਲਿਖੀ ਐਮ.ਆਰ.ਆਈ ਕਰਵਾਉਣ ਲਈ ਲਗਪਗ 15 ਦਿਨਾਂ ਤੋਂ ਡੇਢ ਮਹੀਨੇ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ | ਇਹ ਸਮਾਂ ਲੰਮਾ ਹੋਣ ਕਾਰਨ ਮਰੀਜ਼ਾਂ ਨੂੰ ਮਜਬੂਰੀ ਵੱਸ ਨਿੱਜੀ ਹਸਪਤਾਲਾਂ ਤੋਂ ਜ਼ਰੂਰੀ ਟੈੱਸਟ ਕਰਵਾਉਣੇ ਪੈਂਦੇ ਹਨ ਤਾਂ ਜੋ ਉਹ ਸਮੇਂ ਸਿਰ ਆਪਣਾ ਇਲਾਜ ਕਰਵਾ ਸਕਣ | ਰਾਜਿੰਦਰਾ ਹਸਪਤਾਲ 'ਚ ਆਏ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਹਸਪਤਾਲ ਵਿਚ ਉਹ ਆਪਣੇ ਰਿਸ਼ਤੇਦਾਰ ਨੂੰ ਲੈ ਕੇ ਆਏ ਸੀ ਜਿਸ ਦੇ ਸੜਕ ਹਾਦਸੇ ਵਿਚ ਸਿਰ 'ਤੇ ਸੱਟ ਲੱਗੀ ਸੀ | ਡਾਕਟਰਾਂ ਵਲੋਂ ਉਨ੍ਹਾਂ ਨੂੰ ਤੁਰੰਤ ਸੀਟੀ ਸਕੈਨ ਅਤੇ ਹੋਰ ਟੈੱਸਟ ਕਰਵਾਉਣ ਲਈ ਕਿਹਾ ਗਿਆ ਸੀ ਪਰ ਇਹ ਟੈੱਸਟ ਰਾਜਿੰਦਰਾ ਹਸਪਤਾਲ ਵਿਚ ਸਮੇਂ ਸਿਰ ਨਹੀਂ ਹੋਏ | ਇੰਜ ਹੀ ਲੋੜੀਂਦੀਆਂ ਦਵਾਈਆਂ ਵੀ ਹਸਪਤਾਲ ਵਿਚ ਕਈ ਵਾਰ ਮਰੀਜ਼ਾਂ ਨੂੰ ਨਹੀਂ ਮਿਲਦੀਆਂ | ਵਾਰਡ ਵਿਚ ਦਾਖਲ ਕਈ ਮਰੀਜ਼ਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪੂਰੀ ਤਰ੍ਹਾਂ ਦੇਖਭਾਲ ਨਹੀਂ ਹੋ ਰਹੀ |
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਸਰਕਾਰੀ ਦਫ਼ਤਰਾਂ ਨਾਲ ਰੂਬਰੂ ਕਰਵਾਉਣ ਲਈ ਚੇਤਨਾ ਤੇ ਪਬਲਿਕ ਪਾਲਿਸੀ ਇੰਟਰਨਸ਼ਿਪ ਪ੍ਰੋਗਰਾਮ ਹੋਣਗੇ ਸ... ਅਗਲੀ ਖ਼ਬਰ ਸ਼ਹਿਰੀ ਪ੍ਰਧਾਨ ਵਿੰਦਾ ਗਰੋਵਰ ਵਲੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਟਿਆਲਾ ਸ਼ਹਿਰੀ ਜਥੇਬੰਧਕ ਢਾਂਚੇ ਦੀ ਪਹਿਲੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।