19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪੰਝੀ-ਪੰਝੀ 50-ਐਮਰਜੈਂਸੀ ਹਾਲਾਤਾਂ 'ਚ ਮਾਤਾ ਕੁਸ਼ੱਲਿਆ ਹਸਪਤਾਲ ਵੜ ਕੇ ਦਿਖਾ

ਅਜੀਤ ਡੈਸਕ 13-05-2026
ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 12 ਮਈ -ਸਿਹਤ ਮੰਤਰੀ ਦਾ ਜ਼ਿਲ੍ਹਾ ਹੋਵੇ ਤੇ ਉੱਥੇ ਹੀ ਸਿਹਤ ਸਹੂਲਤਾਂ ਦਾ ਅਜਿਹਾ ਬੁਰਾ ਹਾਲ ਹੋਵੇ ਕਿ ਕਿਸੇ ਮਰੀਜ ਨੂੰ ਜੇਕਰ 24__1MP__7 ਐਮਰਜੰਸੀ ਸੇਵਾਵਾਂ ਮੁਹੱਈਆ ਕਰਵਾਉਣ ਦਾ ਦਾਅਵਾ ਕਰਨ ਵਾਲੇ ਮਾਤਾ ਕੁਸ਼ੱਲਿਆ ਹਸਪਤਾਲ ਜਾਣਾ ਪੈ ਜਾਵੇ ਤਾਂ ਪਹਿਲਾਂ ਤਾਂ ਗਨੀਮਤ ਇਹ ਹੋਵੇਗੀ ਕੀ ਹਸਪਤਾਲ ਦੇ ਮੁੱਖ ਗੇਟ 'ਤੇ ਸਮਾਂ ਰਹਿੰਦਿਆਂ ਪਹੁੰਚਿਆ ਜਾ ਸਕੇ ਅਤੇ ਫਿਰ ਮੁੱਖ ਗੇਟ ਤੋਂ ਐਮਰਜੰਸੀ ਵਾਰਡ ਤੱਕ ਕੋਈ ਵਾਹਨ 'ਤੇ ਮਰੀਜ ਨੂੰ ਪਹੁੰਚਾਇਆ ਜਾ ਸਕੇ | ਜ਼ਿਲੇ੍ਹ ਦੇ ਮਾਤਾ ਕੁਸ਼ੱਲਿਆ ਹਸਪਤਾਲ 'ਚ ਸੂਬੇ ਦੇ ਵੱਖ ਵੱਖ ਜ਼ਿਲਿ੍ਹਆਂ ਦੇ ਮਰੀਜ਼ਾਂ ਨੂੰ ਕਿਸੇ ਵੀ ਐਮਰਜੰਸੀ ਹਾਲਾਤਾਂ ਵਿਚ ਜਦੋਂ ਹਸਪਤਾਲ ਪਹੁੰਚਣਾ ਪੈ ਜਾਵੇ ਤਾਂ ਜਿਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹੁੰਦੇ ਹਨ ਉੱਥੇ ਹੀ ਮਰੀਜ ਦੇ ਸੰਬੰਧੀਆਂ ਨੂੰ ਹਸਪਤਾਲ ਤੱਕ ਪਹੁੰਚਣ ਲਈ ਖਾਲੀ ਰਸਤਾ ਕਰਵਾਉਣ ਲਈ ਇਕ ਲੜਾਈ ਬਾਹਰ ਵੀ ਲੜਨੀ ਪੈਂਦੀ ਹੈ | ਮੌਜੂਦਾ ਹਾਲਾਤ ਇਹ ਹਨ ਕਿ ਮਾਤਾ ਕੁਸ਼ੱਲਿਆ ਦੇ ਮੁੱਖ ਗੇਟ ਨੂੰ ਦੋ-ਤਿੰਨ ਰਸਤੇ ਲਗਦੇ ਹਨ ਜਿਨ੍ਹਾਂ 'ਤੇ ਦੁਕਾਨਾਂ ਤੇ ਰੇਹੜੀਆਂ ਵਾਲਿਆਂ ਦੇ ਨਾਜਾਇਜ਼ ਕਬਜ਼ੇ ਅਤੇ ਈ-ਰਿਕਸ਼ਿਆਂ ਦੀ ਬਹੁਤਾਤ ਉਸ ਰਸਤੇ ਨੂੰ ਹੋਰ ਤੰਗ ਕਰ ਦਿੰਦੇ ਹਨ | ਇਕ ਪਾਸੇ ਸ੍ਰੀ ਕਾਲੀ ਮਾਤਾ ਮੰਦਰ ਤੋਂ ਆਉਣ ਵਾਲਾ, ਦੂਜੇ ਪਾਸੇ ਲਾਹੌਰੀ ਗੇਟ ਵਾਲਾ ਅਤੇ ਤੀਸਰਾ ਪੁਰਾਣੇ ਬੱਸ ਅੱਡੇ ਤੋਂ ਹਸਪਤਾਲ ਤੱਕ ਪਹੁੰਚਣ ਦਾ ਰਸਤਾ ਨਾ ਕਿਸੇ ਸਿਹਤ ਅਧਿਕਾਰੀ ਅਤੇ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਨਾਜਾਇਜ਼ ਕਬਜ਼ੇ ਹਟਵਾ ਕੇ ਖੁਲ੍ਹਵਾਉਣ ਦੀ ਕਾਰਵਾਈ ਕੀਤੀ ਗਈ ਹੈ | ਜਿਸ ਕਾਰਨ ਮਰੀਜ ਨੂੰ ਹਸਪਤਾਲ ਤੱਕ ਇਨ੍ਹਾਂ ਤਿੰਨੋਂ ਰਸਤਿਆਂ ਤੋਂ ਲੈ ਕੇ ਆਉਣਾ ਉਸ ਦੇ ਸਾਕ ਸੰਬੰਧੀਆਂ ਲਈ ਮੁਸ਼ਕਲਾਂ ਪੈਦਾ ਕਰਦਾ ਹੈ | ਜੇਕਰ ਇਸ ਤੋਂ ਬਾਅਦ ਵੀ ਮਰੀਜ ਔਖਾ ਸੌਖਾ ਹਸਪਤਾਲ ਦੇ ਮੁੱਖ ਗੇਟ ਉੱਤੇ ਪਹੁੰਚ ਜਾਵੇ ਤਾਂ ਇਕ ਪਾਸੇ ਵਾਹਨਾਂ ਦੀ ਪਰਚੀ ਕੱਟਣ ਵਾਲੇ ਰਾਹ ਵਿਚ ਹੀ ਮਰੀਜ਼ਾਂ ਅਤੇ ਉਨ੍ਹਾਂ ਨੂੰ ਸੰਬੰਧੀਆਂ ਨੂੰ ਪਰਚੀ ਕੱਟਣ ਲਈ ਖੜ੍ਹਾ ਲੈਂਦੇ ਹਨ ਦੂਜੇ ਪਾਸੇ ਪੈਸੇ ਕਮਾਉਣ ਦੇ ਮੰਤਵ ਨਾਲ ਬਿਨਾਂ ਕਿਸੇ ਤਰਤੀਬ ਤੋਂ ਵੱਡੀ ਗਿਣਤੀ ਦੋ ਪਹੀਆ ਵਾਹਨ ਹਸਪਤਾਲ ਅੰਦਰ ਲਗਾ ਕੇ ਸਿਵਲ ਸਰਜਨ ਦੇ ਐਨ ਦਫਤਰ ਸਾਹਮਣੇ ਵਾਲਾ ਰਸਤਾ ਲਗਪਗ ਬੰਦ ਕਰ ਦਿੱਤਾ ਜਾਂਦਾ ਹੈ | ਜੇਕਰ ਮਾਤਾ ਕੁਸ਼ੱਲਿਆ ਦੇ ਦੂਸਰੇ ਮੇਨ ਗੇਟ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਅੰਦਰ ਵੜਨ ਸਾਰ ਹੀ ਅਧਿਕਾਰੀਆਂ, ਡਾਕਟਰਾਂ ਅਤੇ ਹੋਰ ਸਟਾਫ਼ ਦੀਆਂ ਗੱਡੀਆਂ ਸਮੇਤ ਮਰੀਜ਼ਾਂ ਦੇ ਸਾਕ ਸੰਬੰਧੀਆਂ ਵਲੋਂ ਆਪਣੇ ਵਾਹਨ ਇਉਂ ਲਗਾਏ ਜਾਂਦੇ ਹਨ ਕੀ ਐਮਰਜੰਸੀ ਵਾਰਡ ਤੱਕ ਵਾਹਨ ਲੈ ਕੇ ਜਾਣਾ ਤਾਂ ਦੂਰ ਦੀ ਗੱਲ ਹੈ ਪੈਦਲ ਜਾਣਾ ਵੀ ਔਖਾ ਹੋ ਜਾਂਦਾ ਹੈ | ਹਸਪਤਾਲ ਅੰਦਰ ਖੜੀ ਐਂਬੂਲੈਂਸ ਵੀ ਇਨ੍ਹਾਂ ਵਾਹਨਾਂ ਵਿਚਕਾਰ ਘਿਰੀ ਨਜ਼ਰ ਆਉਂਦੀ ਹੈ ਅਤੇ ਹਸਪਤਾਲ ਵਲੋਂ ਖੜ੍ਹਾਏ ਸਿਕੁਰਟੀ ਗਾਰਡ ਵੀ ਬਾਹਲੇ ਕੰਮ ਨੂੰ ਤਰਜੀਹ ਦਿੰਦੇ ਨਜ਼ਰ ਨਹੀਂ ਆਉਂਦੇ | ਹੁਣ ਦੇਖਣਾ ਇਹ ਹੋਵੇਗਾ ਕਿ ਸਿਹਤ ਸਹੂਲਤਾਂ ਦਾ ਦਾਅਵਾ ਕਰਨ ਵਾਲੇ ਸਿਹਤ ਮੰਤਰੀ ਦੇ ਆਪਣੇ ਜ਼ਿਲੇ੍ਹ ਦੇ ਮੁੱਖ ਹਸਪਤਾਲ ਵਿਚ ਐਮਰਜੰਸੀ ਸੇਵਾਵਾਂ ਲੈਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਪਾਰਕਿੰਗ ਨੂੰ ਲੈ ਕੇ ਸਿਹਤ ਮੰਤਰੀ ਦਾ ਕੀ ਐਕਸ਼ਨ ਹੋਵੇਗਾ? ਇਸ ਸੰਬੰਧੀ ਗੱਲਬਾਤ ਕਰਨ ਲਈ ਮਾਤਾ ਕੁਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਕਾਸ ਗੋਇਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਵਾਰ ਵਾਰ ਕਰਨ ਫੋਨ ਕਰਨ 'ਤੇ ਵੀ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ |
ਪਿਛਲੀ ਖ਼ਬਰ ਰਾਣੀ ਕਾ ਬਾਗ਼ ਵਿਖੇ ਅਣ-ਅਧਿਕਾਰਤ ਤੌਰ 'ਤੇ ਰੇਹੜੀਆਂ ਲੱਗਣ ਸਬੰਧੀ ਵਧੀਕ ਕਮਿਸ਼ਨਰ ਨੂੰ ਲੋਕਾਂ ਨੇ ਸ਼ਿਕਾਇਤ ਪੱਤਰ ਸੌਂ... ਅਗਲੀ ਖ਼ਬਰ ਸੜਕ ਹਾਦਸੇ 'ਚ ਵਿਅਕਤੀ ਦੀ ਮÏਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।