19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪਾਤੜਾਂ ਦੇ ਵਾਰਡ ਨੰਬਰ 5 ਦੀਆਂ ਬਹੁਤੀਆਂ ਗਲੀਆਂ ਪੱਕੀਆਂ ਪਰ ਕੁਝ ਦਾ ਕੰਮ ਅਧੂਰਾ

ਅਜੀਤ ਡੈਸਕ 13-05-2026
ਪਾਤੜਾਂ, 12 ਮਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦਾ ਵਾਰਡ ਨੰਬਰ ਅਜਿਹਾ ਵਾਰਡ ਜਿਸ ਵਿਚ ਪਾਤੜਾਂ ਦੀ ਹਦੂਦ ਵਧਣ ਮਗਰੋਂ ਸ਼ਾਮਿਲ ਕੀਤੀ ਗਈ ਇਕ ਬਹੁਤ ਵੱਡੀ ਬਸਤੀ ਦੀਆਂ ਸਾਰੀਆਂ ਕੱਚੀਆਂ ਗਲੀਆਂ ਨੂੰ ਪੱਕੀਆਂ ਕਰਨ ਅਤੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਲਾਈਨਾਂ ਪਾਏ ਜਾਣ ਸਮੇਤ ਹੋਰ ਬਹੁਤ ਸਾਰੇ ਵਿਕਾਸ ਕਾਰਜ ਨਗਰ ਕੌਂਸਲ ਪਾਤੜਾਂ ਵਲੋਂ ਕੀਤੇ ਗਏ ਹਨ ਜਦੋਂ ਕਿ ਕੁਝ ਗਲੀਆਂ ਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ ਹੈ ਅਤੇ ਇਨਾਂ ਗਲੀਆਂ ਨੂੰ ਸੀਮਿੰਟਡ ਕੀਤਾ ਜਾਣਾ ਬਾਕੀ ਹੈ | ਇਸ ਤੋਂ ਇਲਾਵਾ ਨਵੇਂ ਵੱਸ ਰਹੇ ਮੁਹੱਲੇ ਅਤੇ ਕੁੱਝ ਪੁਰਾਣੇ ਮੁਹੱਲਿਆਂ ਵਿਚ ਲੋਕਾਂ ਨੂੰ ਸੀਵਰੇਜ ਦਾ ਪਾਣੀ ਲੀਕ ਹੋਣ ਕਾਰਨ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਾਰਡ ਨੰਬਰ 5 'ਚ ਵਸੇ ਮੁਹੱਲਿਆਂ ਦੀ ਗੱਲ ਕਰੀਏ ਤਾਂ ਜੀਂਦ ਕਾਲੋਨੀ, ਗਿਆਨ ਕਾਲੋਨੀ, ਹਰਪਾਲ ਕਾਲੋਨੀ, ਐਸ.ਐਸ. ਨਗਰ ਅਤੇ ਕੁਝ ਮੁਹੱਲੇ ਪਾਤੜਾਂ-ਜਾਖ਼ਲ ਬਾਈਪਾਸ 'ਤੇ ਸਥਿਤ ਹਨ ਜਦੋਂ ਕਿ ਇਸ ਵਾਰਡ ਦੀ ਸਭ ਤੋਂ ਵੱਧ ਸਹੂਲਤਾਂ ਨਾਲ ਲੈਸ ਵਿਕਸਤ ਕਾਲੋਨੀ ਸਨਸਿਟੀ ਹੈ ਜਿਸ ਵਿਚ ਪਾਰਕ ਅਤੇ ਚੌੜੀਆਂ ਸੜਕਾਂ ਅਤੇ ਇਸ ਦੇ ਚਾਰ-ਚੁਫੇਰੇ ਚਾਰਦੀਵਾਰੀ ਹੈ ਜਿਸ ਕਰਕੇ ਇਸ ਵਿਚ ਰਹਿਣ ਵਾਲੇ ਲੋਕਾਂ ਲਈ ਹਰ ਤਰਾਂ ਦੀ ਸਹੂਲਤ ਉਪਲਬਧ ਹੈ | ਇਸ ਵਾਰਡ ਦਾ ਐਸ.ਐਸ.ਐਸ. ਨਗਰ ਮੁਹੱਲਾ ਵੀ ਅਜਿਹਾ ਮਹੱਲਾ ਹੈ ਜਿਸ ਦੀਆਂ ਬਹੁਤੀਆਂ ਗਲੀਆਂ ਦੀ ਚੌੜਾਈ ਬਹੁਤ ਘੱਟ ਹੈ ਅਤੇ ਇਸ 'ਚ ਵੀ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਮੁਸ਼ਕਿਲ ਲੋਕਾਂ ਨੂੰ ਬਣੀ ਰਹਿੰਦੀ ਹੈ | ਇਸ ਤਰ•ਾਂ ਹੀ ਵਾਰਡ ਦੇ ਬਾਈਪਾਸ 'ਤੇ ਵਸੀ ਹੋਈ ਬਸਤੀ ਲੋਕਾਂ ਵਲੋਂ ਸੀਵਰੇਜ ਦਾ ਪਾਣੀ ਬੰਦ ਪਈ ਇਕ ਛੋਟੀ ਨਹਿਰ ਵਿਚ ਪਾਇਆ ਜਾ ਰਿਹਾ ਸੀ ਪਰ ਹੁਣ ਇਸ ਨਹਿਰ ਵਿਚ ਪਾਈਪਲਾਈਨ ਪਾਏ ਜਾਣ ਕਾਰਨ ਲੋਕਾਂ ਨੂੰ ਸੀਵਰੇਜ ਦੇ ਪਾਣੀ ਦੀ ਮੁਸ਼ਕਿਲ ਨਾਲ ਜੂਝਣਾ ਪੈ ਰਿਹਾ ਹੈ ਜਦੋਂ ਕਿ ਇਸ ਵਾਰਡ ਦੀਆਂ ਬਾਕੀ ਕਾਲੋਨੀਆਂ ਦੀਆਂ ਸਾਰੀਆਂ ਗਲੀਆਂ ਅਤੇ ਨਾਲੀਆਂ ਸੀਮਿੰਟਡ ਹਨ | ਇਸ ਵਾਰਡ ਤੋਂ ਪਹਿਲਾਂ ਕੌਂਸਲਰ ਰਹਿ ਚੁੱਕੇ ਬੀਬੀ ਪਰਮਜੀਤ ਕੌਰ ਆਮ ਆਦਮੀ ਪਾਰਟੀ, ਸਮਾਜਸੇਵੀ ਜਗਦੇਵ ਸਿੰਘ ਸੰਧੂ, ਅਜੇ ਬਜਾਜ ਧਿੰਦਾ ਅਕਾਲੀ ਦਲ ਅਤੇ ਮੋਨੂ ਨਾਗਰ ਭਾਜਪਾ ਵਲੋਂ ਟਿਕਟ ਦੀ ਦਾਅਵੇਦਾਰੀ ਕਰਦੇ ਹੋਏ ਵਾਰਡ ਵਾਸੀਆਂ ਨਾਲ ਸੰਪਰਕ ਬਣਾ ਰਹੇ ਹਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਦੀਆਂ ਭਿ੍ਸ਼ਟ ਕਮਜ਼ੋਰੀਆਂ ਨੇ ਕੇਂਦਰੀ ਏਜੰਸੀਆਂ ਲਈ ਪੰਜਾਬ ਪੁਲਿਸ ਦੇ ਦਰਵਾਜ਼ੇ ਖੋਲ੍ਹੇ-ਚੰਦੂਮਾਜਰਾ ਅਗਲੀ ਖ਼ਬਰ ਕਬੀਰ ਦਾਸ ਨੇ ਕਿ੍ਕਟ ਖਿਡਾਰੀਆਂ ਦੀ ਕੀਤੀ ਹੌਸਲਾ ਅਫਜ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।