20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਫੁੱਟਪਾਥਾਂ 'ਤੇ ਕਬਜ਼ਾ ਕਰ ਮਾਰੀਆਂ ਜਾਂਦੀਆਂ ਪਾਣੀ ਦੀਆਂ ਫੁਹਾਰਾਂ ਲੈ ਸਕਦੀਆਂ ਨੇ ਨਾਗਰਿਕ ਦੀ ਜਾਨ

ਅਜੀਤ ਡੈਸਕ 13-05-2026
ਪਟਿਆਲਾ, 12 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਵਿਚ ਨਗਰ ਨਿਗਮ ਦੀ ਲੈਂਡ ਸ਼ਾਖਾ ਦੇ ਅਵੇਸਲੇਪਣ ਨੇ ਨਾਗਰਿਕਾਂ ਦਾ ਫੁੱਟ ਪਾਥਾਂ 'ਤੇ ਚਲਣਾ ਦੁੱਭਰ ਕਰ ਦਿੱਤਾ ਹੈ | ਆਵਾਜਾਈ ਲਈ ਸੜਕਾਂ ਦੇ ਨਿਰਮਾਣ ਦੇ ਨਾਲ ਨਾਲ ਲੋਕਾਂ ਨੂੰ ਸੁਰੱਖਿਅਤ ਚਲਣ ਲਈ ਸਰਕਾਰ ਵਲੋਂ ਕਰੋੜਾਂ ਰੁਪਏ ਲਗਾ ਕੇ ਫੁੱਟ ਪਾਥਾਂ ਦਾ ਨਿਰਮਾਣ ਕੀਤਾ ਜਾਂਦਾ ਹੈ | ਜਿਸ ਨਾਲ ਰਾਹਗੀਰ ਨੂੰ ਸੁਰੱਖਿਅਤ ਚਲਣ ਦਾ ਮੁੱਢਲਾ ਅਧਿਕਾਰ ਦਿੱਤਾ ਜਾ ਸਕੇ ਪਰ ਇਸ ਦੇ ਉਲਟ ਸ਼ਹਿਰ ਦੇ ਪੌਸ਼ ਇਲਾਕੇ 22 ਨੰਬਰ ਫਾਟਕ ਵਾਲੀ ਸੜਕ ਉੱਪਰ ਨਿਗਮ ਦੀ ਲੈਂਡ ਸ਼ਾਖਾ ਦੀ ਮਿਲੀਭੁਗਤ ਨਾਲ ਫੁੱਟ ਪਾਥਾਂ 'ਤੇ ਕਬਜ਼ੇ ਕਰ ਦੁਕਾਨਦਾਰਾਂ ਵਲੋਂ ਕੁਰਸੀਆਂ ਮੇਜ਼ ਰੱਖ ਗਾਹਕਾਂ ਨੂੰ ਖਾਣ-ਪੀਣ ਦਾ ਸਾਮਾਨ ਪਰੋਸਿਆ ਜਾ ਰਿਹਾ ਹੈ | ਇਸ ਤੋਂ ਵੀ ਉੱਪਰ ਗਾਹਕਾਂ ਦੀ ਜਾਨ ਨਾਲ ਖੇਡਣ ਵਾਲੀ ਪ੍ਰਵਿਰਤੀ ਵੀ ਦੇਖਣ ਨੂੰ ਸਾਹਮਣੇ ਆਈ | ਜਿੱਥੇ ਬਿਜਲੀ ਦੀਆਂ ਤਾਰਾਂ ਦੇ ਬਿਲਕੁਲ ਨਾਲ ਇਨ੍ਹਾਂ ਦੁਕਾਨਦਾਰਾਂ ਵਲੋਂ ਗਾਹਕਾਂ ਨੂੰ ਗਰਮੀ ਤੋਂ ਬਚਾਉਣ ਲਈ ਬਰੀਕ ਪਾਣੀ ਦੀਆਂ ਫੁਹਾਰਾਂ ਮਾਰੀਆਂ ਜਾਂਦੀਆਂ ਹਨ | ਜਿਸ ਤੋਂ ਉਨ੍ਹਾਂ ਦੇ ਹੇਠਾਂ 20 ਫੁੱਟ ਚੌੜੀ ਅਤੇ 200 ਸੌ ਫੁੱਟ ਲੰਬੀ ਫੁੱਟ ਪਾਥ ਤੇ ਕੁਰਸੀਆਂ ਮੇਜ਼ ਲਗਾ ਕੇ ਆਏ ਗਾਹਕਾਂ ਨੂੰ ਧੜੱਲੇ ਨਾਲ ਸਾਮਾਨ ਪਰੋਸਿਆ ਜਾਂਦਾ ਹੈ | ਇੱਥੇ ਸੜਕ 'ਤੇ ਖੜ੍ਹੀਆਂ ਗਾਹਕਾਂ ਦੀਆਂ ਕਾਰਾਂ ਕਾਰਨ ਪੈਦਲ ਚੱਲਣ ਵਾਲਿਆਂ ਦਾ ਲੰਘਣਾ ਵੀ ਦੁੱਭਰ ਕੀਤਾ ਜਾਂਦਾ ਹੈ | ਨਾਲ ਲੱਗਦੀਆਂ ਕਾਲੋਨੀਆਂ ਦੇ ਵਾਸੀਆਂ ਦੀ ਸੁਣੀਏ ਤਾਂ ਪੈਦਲ ਚੱਲਣ ਵਾਲਿਆਂ ਵਲੋਂ ਜੇ ਫੁੱਟ ਪਾਥ ਇਸਤੇਮਾਲ ਕੀਤੀ ਜਾਂਦੀ ਹੈ ਤਾਂ ਦੁਕਾਨਦਾਰ ਉਨ੍ਹਾਂ ਨੂੰ ਬੁਰਾ ਭਲਾ ਕਹਿੰਦੇ ਹਨ | ਆਖਿਰ ਇੱਥੇ ਲੈਂਡ ਸ਼ਾਖਾ ਵਲੋਂ ਕਾਰਵਾਈ ਕਿਊਾ ਨਹੀਂ ਕੀਤੀ ਜਾਂਦੀ ਬਾਰੇ ਲੈਂਡ ਸ਼ਾਖਾ ਦੇ ਮੁਖੀ ਅਰਪਣ ਕੁਮਾਰ ਨੇ ਗੱਲ ਕਰਨ 'ਤੇ ਦੱਸਿਆ ਕਿ ਨਿਗਮ ਵਿਚ ਮੁਲਾਜਮਾਂ ਦੀ ਹੜਤਾਲ ਕਾਰਨ ਕਾਰਵਾਈ ਵਿਚ ਦੇਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਵੀ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਜਿਸ ਦਿਨ ਮੁਲਾਜਮਾਂ ਦੀ ਹੜਤਾਲ ਖ਼ਤਮ ਹੋਵੇਗੀ, ਨਾਲ ਹੀ ਪਹਿਲੀ ਕਾਰਵਾਈ ਇੱਥੇ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਨਾਗਰਿਕ ਦਾ ਜਾਨੀ-ਮਾਲੀ ਨੁਕਸਾਨ ਨਾ ਹੋ ਸਕੇ |
ਪਿਛਲੀ ਖ਼ਬਰ ਸਮੂਹ ਨਿੱਜੀ ਪਲੇਅ-ਵੇਅ ਸਕੂਲਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਹੋਇਆ ਲਾਜ਼ਮੀ ਅਗਲੀ ਖ਼ਬਰ ਵਿ੍ੰਦਾਵਨ 'ਚ ਭਾਰਤੀ ਉਦਯੋਗ ਵਪਾਰ ਮੰਡਲ ਦਾ ਦੋ ਦਿਨ ਰਾਸ਼ਟਰੀ ਸੰਮੇਲਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।