24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਲੜਕੀ ਨਾਲ ਬੱਸ 'ਚ ਅਸ਼ਲੀਲ ਹਰਕਤਾਂ ਕਰਨ ਵਾਲੇ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 15-05-2026
ਪਟਿਆਲਾ, 14 ਮਈ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ ਇਕ ਲੜਕੀ ਪਟਿਆਲਾ ਤੋਂ ਚੰਡੀਗੜ੍ਹ ਵਾਲੀ ਬੱਸ 'ਚ ਬੈਠੀ ਸੀ ਤੇ ਉਸ ਨੂੰ ਧਮਕਾ ਕੇ ਬੱਸ 'ਚ ਅਸ਼ਲੀਲ ਹਰਕਤਾਂ ਕਰਨ ਵਾਲੇ ਇਕ ਲੜਕੇ ਖ਼ਿਲਾਫ਼ ਥਾਣਾ ਸਦਰ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਪੀੜਤਾਂ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਬੱਸ 'ਚ ਚੰਡੀਗੜ੍ਹ ਨੂੰ ਜਾ ਰਹੀ ਸੀ ਤਾਂ ਯੂਨੀਵਰਸਿਟੀ ਲਾਗੇ ਤੋਂ ਇਕ ਲੜਕਾ ਬੱਸ 'ਚ ਚੜਿ੍ਹਆ ਤੇ ਪਿਛਲੀ ਸੀਟ 'ਤੇ ਬੈਠ ਕੇ ਉਸ ਨੂੰ ਧਮਕਾ ਕੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ | ਬਾਅਦ 'ਚ ਉਹ ਬਹਾਦਰਗੜ੍ਹ ਬੱਸ ਅੱਡੇ 'ਤੇ ਉਤਰ ਗਈ | ਇਸ ਸੰਬੰਧੀ ਲੜਕੀ ਵਲੋਂ ਥਾਣਾ ਚੰਡੀਗੜ੍ਹ ਨਾਰਥ 'ਚ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਤੇ ਬਾਅਦ 'ਚ ਜ਼ੀਰੋ ਐਫ.ਆਈ.ਆਰ. (ਔਰਤਾਂ ਦੇ ਮਾਮਲਿਆਂ ਸੰਬੰਧੀ ਦੇਸ਼ ਦੇ ਕਿਸੇ ਵੀ ਥਾਣੇ 'ਚ ਸ਼ਿਕਾਇਤ ਕਰ ਸਕਦੀ ਹੈ ਅਤੇ ਮੁਲਜ਼ਮ ਨਾਲ ਸੰਬੰਧਿਤ ਥਾਣੇ 'ਚ ਉਹ ਕੇਸ ਭੇਜ ਦਿੱਤਾ ਜਾਂਦਾ ਹੈ) ਦੇ ਤਹਿਤ ਇਹ ਕੇਸ ਪਟਿਆਲਾ ਦੇ ਸਦਰ ਥਾਣੇ 'ਚ ਦਰਜ ਕੀਤਾ ਗਿਆ |
ਪਿਛਲੀ ਖ਼ਬਰ ਨੀਲਮ ਹਸਪਤਾਲ ਨੇ ਕਿਡਨੀ ਟਰਾਂਸਪਲਾਂਟ ਖੇਤਰ 'ਚ ਰਚਿਆ ਨਵਾਂ ਇਤਿਹਾਸ ਅਗਲੀ ਖ਼ਬਰ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।