28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰੂ ਤੇਗ਼ ਬਹਾਦਰ ਸਕੂਲ ਪਾਤੜਾਂ ਦੇ 12ਵੀਂ 'ਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 16-05-2026
ਪਾਤੜਾਂ, 15 ਮਈ (ਜਗਦੀਸ਼ ਸਿੰਘ ਕੰਬੋਜ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸੀ ਬੀ.ਐਸ.ਈ. ਵਲੋਂ ਐਲਾਨਿਆ ਗਿਆ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਹਿਣ 'ਤੇ ਇਕ ਸਮਾਗਮ ਸਕੂਲ ਦੇ ਵਿਹੜੇ 'ਚ ਕਰਵਾਇਆ ਗਿਆ | ਪਿ੍ੰਸੀਪਲ ਗੁਰਪ੍ਰੀਤ ਕੌਰ ਦੀ ਅਗਵਾਈ 'ਚ ਕਰਵਾਏ ਗਏ ਇਸ ਸਮਾਗਮ 'ਚ ਸਕੂਲ ਟਰੱਸਟ ਦੇ ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਾ ਅਤੇ ਹੋਰ ਮੈਂਬਰਾਂ ਵਲੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ 120 ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਨ੍ਹਾਂ ਵਿਚੋਂ ਕਾਮਰਸ ਗਰੁੱਪ ਵਿਚ ਰੂਹਾਨੀ ਨੇ 96.4 ਫ਼ੀਸਦੀ ਅੰਕ ਲੈ ਕੇ ਪਹਿਲਾ, ਰਵਨੀਤ ਸ਼ਰਮਾ ਨੇ 95 ਫ਼ੀਸਦੀ ਅੰਕ ਲੈ ਕੇ ਦੂਸਰਾ ਮੁਸਕਾਨ ਨੇ 94.4 ਫ਼ੀਸਦੀ ਅੰਕ ਲੈ ਤੀਸਰਾ ਤੇ ਸੰਦੀਪ ਕੌਰ ਨੇ 91.4 ਫ਼ੀਸਦੀ ਅੰਕ ਲੈ ਕੇ ਚੌਥਾ ਸਥਾਨ ਹਾਸਿਲ ਕੀਤਾ ਹੈ | ਸਾਇੰਸ ਗਰੁੱਪ ਵਿਚ ਐਸ਼ਪ੍ਰੀਤ ਕੌਰ ਨੇ 94 ਫ਼ੀਸਦੀ, ਭਾਵਨਾ ਨੇ 91 ਫ਼ੀਸਦੀ, ਪਿਊਸ਼ ਗੁਪਤਾ ਨੇ 90.6 ਫ਼ੀਸਦੀ ਅਤੇ ਵਿਕਰਮਜੀਤ ਸਿੰਘ ਨੇ 90 ਫ਼ੀਸਦੀ ਅੰਕ, ਆਰਟਸ ਗਰੁੱਪ ਵਿਚ ਹਰਤੇਜ ਸਿੰਘ ਨੇ 96 ਫ਼ੀਸਦੀ, ਦੀਪਤੀ ਸ਼ਰਮਾ ਨੇ 94 ਫ਼ੀਸਦੀ, ਖੁਸ਼ਪ੍ਰੀਤ ਕੌਰ ਨੇ 93 ਫ਼ੀਸਦੀ, ਰਤਨ ਸ਼ਰਮਾ ਨੇ 91 ਫ਼ੀਸਦੀ, ਮਾਨਵਦੀਪ ਸਿੰਘ ਨੇ 90 ਫ਼ੀਸਦੀ, ਨਵਜੋਤ ਕੌਰ ਨੇ 90 ਫ਼ੀਸਦੀ, ਅਨਮੋਲ ਪ੍ਰੀਤ ਕੌਰ ਨੇ 90 ਫ਼ੀਸਦੀ ਅੰਕ ਹਾਸਲ ਕੀਤੇ ਹਨ | ਇਸ ਤੋਂ ਇਲਾਵਾ 80 ਫ਼ੀਸਦੀ ਤੋਂ ਲੈ ਕੇ 89 ਫ਼ੀਸਦੀ ਤੱਕ 43 ਵਿਦਿਆਰਥੀਆਂ ਨੇ ਅੰਕ ਪ੍ਰਾਪਤ ਕੀਤੇ ਹਨ ਅਤੇ ਸਬਜੈੱਕਟ ਵਾਈਜ਼ 40 ਵਿਦਿਆਰਥੀਆਂ ਵਲੋਂ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਗਏ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਸੁਖਜੀਤ ਸਿੰਘ ਕਾਲੇਕਾ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਨਤੀਜੇ ਤੇ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਪਿੱਛੇ ਵਿਦਿਆਰਥੀਆਂ ਦੀ ਲਗਨ ਅਤੇ ਸਖ਼ਤ ਮਿਹਨਤ ਦੇ ਨਾਲ-ਨਾਲ ਪਿ੍ੰਸੀਪਲ ਗੁਰਪ੍ਰੀਤ ਕੌਰ ਦੀ ਯੋਗ ਅਗਵਾਈ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਯੋਗਦਾਨ ਹੈ | ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਸ਼ਾਨਦਾਰ ਨਤੀਜੇ ਦੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਕਰਮਜੀਤ ਸਿੰਘ ਕਾਲੇਕਾ ਪ੍ਰਧਾਨ ਗੁਰਦੁਆਰਾ ਕਮੇਟੀ, ਮੈਨੇਜਰ ਗੁਰਪਿੰਦਰ ਸਿੰਘ ਕਾਲੇਕਾ, ਦਰਸ਼ਨ ਸਿੰਘ ਕਾਲੇਕਾ, ਮਾਸਟਰ ਹਰਜਿੰਦਰ ਸਿੰਘ, ਅਮਨ ਪਾਤੜਾਂ, ਦਰਬਾਰਾ ਸਿੰਘ ਨਿਆਲ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਮਿੱਠੜਾ ਦਾ ਬੀ.ਏ. ਤੇ ਬੀ.ਸੀ.ਏ. ਪੰਜਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਐਮੀਨੈਂਸ ਸਕੂਲ ਭੁੱਨਰਹੇੜੀ ਦੇ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਨੇ ਸਾਡਾ ਮਾਣ ਵਧਾਇਆ-ਗੁਰਮੀਤ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।