29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਚੰਗੇ ਭਾਗਾਂ ਨਾਲ ਮਿਲਦੀ ਹੈ ਧਾਰਮਿਕ ਅਸਥਾਨ ਅੰਦਰ ਸੇਵਾ-ਨਿਰਮਲ ਸਿੰਘ ਭੱਟੀਆਂ

ਅਜੀਤ ਡੈਸਕ 16-05-2026
ਭੁੱਨਰਹੇੜੀ, 15 ਮਈ (ਧਨਵੰਤ ਸਿੰਘ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆਂ ਵਲੋਂ ਪਿੰਡ ਘੜਾਮ ਵਿਖੇ ਬਾਬਾ ਸ਼ੰਕਰ ਗਿਰ ਦੇ ਮੰਦਰ ਪਹੁੰਚ ਕੇ ਬਾਬਾ ਪ੍ਰੇਮ ਗਿਰੀ ਸਰਪੰਚ ਘੜਾਮ ਨਾਲ ਦੁੱਖ ਸਾਂਝਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਸੇਵਕ ਰਮੇਸ਼ ਗਿਰੀ ਦੇ ਸਦੀਵੀ ਵਿਛੋੜੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ | ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਸੇਵਾ ਦਾ ਜੀਵਨ ਅੰਦਰ ਬਹੁਤ ਵੱਡਾ ਮਹੱਤਵ ਹੈ | ਇਹ ਸੁਭਾਗ ਕਰਮਾਂ ਵਾਲਿਆਂ ਨੂੰ ਹੀ ਨਸੀਬ ਹੁੰਦਾ ਹੈ ਅਤੇ ਸੇਵਕ ਰਮੇਸ਼ ਗਿਰੀ ਨੇ ਬੇਮਿਸਾਲ ਲਗਨ, ਨਿਸ਼ਠਾ ਅਤੇ ਤਨਦੇਹੀ ਨਾਲ ਸੇਵਾ ਨਿਭਾਈ | ਉਨ੍ਹਾਂ ਦੇ ਦਿਹਾਂਤ ਨਾਲ, ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਿਚ ਸੇਵਕ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਅਤੇ ਅਜਿਹੇ ਸਮਰਪਿਤ ਸੇਵਕ ਹਰ ਵੇਲੇ ਸਤਿਕਾਰ ਦੇ ਹੱਕਦਾਰ ਹੁੰਦੇ ਹਨ | ਰਮੇਸ਼ ਗਿਰੀ ਵਰਗੇ ਸੇਵਕ ਸਿਰਫ਼ ਸੇਵਾ ਹੀ ਨਹੀਂ ਕਰਦੇ, ਸਗੋਂ ਸਮਾਜ ਨੂੰ ਏਕਤਾ, ਸੇਵਾ ਅਤੇ ਨਿਮਰਤਾ ਦਾ ਸੰਦੇਸ਼ ਵੀ ਦਿੰਦੇ ਹਨ | ਇਸ ਮੌਕੇ ਭੱਟੀਆਂ ਨੇ ਬਾਬਾ ਪ੍ਰੇਮ ਗਿਰੀ ਤੋਂ ਅਸ਼ੀਰਵਾਦ ਲੈਂਦਿਆਂ ਕਿਹਾ ਕਿ ਧਾਰਮਿਕ ਅਸਥਾਨ ਤੋਂ ਮਨ ਨੂੰ ਸ਼ਾਂਤੀ ਮਿਲ ਰਹੀ ਹੈ | ਇਸ ਮੌਕੇ ਕੁਲਦੀਪ ਸਿੰਘ ਸਾਬਕਾ ਪ੍ਰਧਾਨ, ਗੁਰਨਾਮ ਸਿੰਘ ਸੈਕਟਰੀ, ਸਤਿਨਾਮ ਸਿੰਘ, ਗੁਰਪ੍ਰੀਤ ਸਿੰਘ ਮਾਂਗਟ, ਫੱਤਾ ਸਿੰਘ ਨੰਦਗੜ੍ਹ, ਨੈਬ ਸਿੰਘ ਮਾਂਗਟ ਅਤੇ ਗੁਰਮੀਤ ਬਾਵਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਉਪ-ਕੁਲਪਤੀ ਵਲੋਂ ਭਰੋਸਾ ਦੇਣ ਉਪਰੰਤ ਪੰਜਾਬੀ 'ਵਰਸਿਟੀ ਵਿਖੇ ਮੁਲਾਜ਼ਮਾਂ ਵਲੋਂ ਧਰਨਾ ਮੁਲਤਵੀ ਅਗਲੀ ਖ਼ਬਰ ਭਾਰਤ ਵਿਕਾਸ ਪਰਿਸ਼ਦ ਵਲੋਂ 65 ਲੋੜਵੰਦ ਬੱਚਿਆਂ ਨੂੰ ਬੂਟ ਤੇ ਵਰਦੀਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।