18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਦੁਧਾਰੂ ਪਸ਼ੂਆਂ 'ਚ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ- ਡਾ. ਬਿਕਰਮਜੀਤ ਸਿੰਘ

ਅਜੀਤ ਡੈਸਕ 16-05-2026
ਪਟਿਆਲਾ, 15 ਮਈ (ਧਰਮਿੰਦਰ ਸਿੰਘ ਸਿੱਧੂ)-ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਨੇ ਪਸ਼ੂ ਪਾਲਕਾਂ ਨੂੰ ਸੁਚੇਤ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਦੁਧਾਰੂ ਪਸ਼ੂਆਂ ਨੂੰ ਮੂੰਹ-ਖੁਰ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਦੇ ਉਪਰਾਲੇ ਵਜੋਂ ਪਸ਼ੂਆਂ ਵਿੱਚ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਪਸ਼ੂਆਂ ਦੀ ਦੁੱਧ ਦੀ ਪੈਦਾਵਾਰ ਵਧੀਆਂ ਹੋਵੇ ਅਤੇ ਪੰਜਾਬ ਵਿੱਚ ਦੁੱਧ ਉਤਪਾਦ ਬਾਹਰ ਭੇਜੇ ਜਾ ਸਕਣ¢ ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਨੂੰ ਮੂੰਹ-ਖੁਰ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਲਾਜ਼ਮੀ ਕਰਵਾਇਆ ਜਾਵੇ¢ ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਨੇ ਅੱਗੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੀ ਦੇਖ-ਰੇਖ ਹੇਠ ਵਿਭਾਗ ਵਲੋਂ ਦੁਧਾਰੂ ਪਸ਼ੂਆਂ ਲਈ ਮੂੰਹ-ਖੁਰ ਵੈਕਸੀਨ ਟੀਕਾਕਰਨ ਤੋਂ ਪਹਿਲਾਂ ਪੇਟ ਦੇ ਕੀੜਿਆਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਪਸ਼ੂਆਂ ਵਿਚ ਬਿਮਾਰੀਆਂ ਨਾਲ ਲੜਨ ਲਈ ਤਾਕਤ ਅੰਦਰੂਨੀ ਤÏਰ 'ਤੇ ਵੱਧ ਸਕੇ ਤੇ ਉਨ੍ਹਾਂ ਦੀ ਪਾਚਨ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰੇ ਜਿਸ ਸਦਕਾ ਦੁੱਧ ਦੀ ਪੈਦਾਵਾਰ ਹੋਰ ਵੱਧ ਜਾਂਦੀ ਹੈ¢ ਉਨ੍ਹਾਂ ਦੱਸਿਆ ਕਿ ਇਹ ਦਵਾਈਆਂ ਹਰ ਸਰਕਾਰੀ ਪਸ਼ੂ ਸੰਸਥਾ ਵੱਲੋਂ ਮੁਫ਼ਤ ਵੰਡੀਆਂ ਜਾਂਦੀਆਂ ਹਨ¢ ਇਸੇ ਤਰ੍ਹਾਂ 100 ਫ਼ੀਸਦੀ ਵੈਕਸੀਨੇਟਰ ਕਰਨ ਨਾਲ ਪੰਜਾਬ ਰਾਜ ਮੂੰਹ-ਖੁਰ ਦੀ ਬਿਮਾਰੀ ਤੋਂ ਰਹਿਤ ਘੋਸ਼ਿਤ ਹੋ ਜਾਵੇਗਾ ਅਤੇ ਦੁੱਧ ਤੋ ਬਣੇ ਪਦਾਰਥ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਕੀਤੇ ਜਾ ਸਕਣਗੇ¢ ਗੁਣਵੱਤਾ ਭਰਪੂਰ ਦੁੱਧ ਅਤੇ ਦੁੱਧ ਤੋ ਬਣੇ ਪਦਾਰਥ ਮਨੁੱਖ ਦੀ ਸਿਹਤ ਵਾਸਤੇ ਲਾਭਦਾਇਕ ਹੋਣਗੇ¢
ਪਿਛਲੀ ਖ਼ਬਰ ਕਿਸਾਨ ਯੂਨੀਅਨ ਪੁਆਧ ਨੇ ਝੋਨੇ ਦੇ ਰੇਟ 'ਚ 72 ਰੁਪਏ ਵਾਧੇ ਨੂੰ ਦੱਸਿਆ ਨਾਕਾਫੀ ਅਗਲੀ ਖ਼ਬਰ ਗੁਰਧਿਆਨ ਸਿੰਘ ਨੈਣਾਂ ਦਾ ਜਥੇਬੰਦੀ ਦੇ ਆਗੂਆਂ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।