07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬੰਨਵਾਲਾ ਤੇ ਲਾਲਾ ਰਾਮ ਕਰਨ ਨੇ ਕਾਂਗਰਸੀ ਉਮੀਦਵਾਰ ਪੂਜਾ ਰਾਣੀ ਦੇ ਦਫ਼ਤਰ ਦਾ ਕੀਤਾ ਉਦਘਾਟਨ

ਪੂਜਾ ਰਾਣੀ ਦੇ ਦਫ਼ਤਰ ਦਾ ਉਦਘਾਟਨ ਕਰਨ ਮਗਰੋਂ ਜੇਤੂ ਨਿਸ਼ਾਨ ਬਣਾਉਂਦੇ ਹੋਏ ਦਰਬਾਰਾ ਸਿੰਘ ਬੰਨਵਾਲਾ ਅਤੇ ਹੋਰ ਆਗੂ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 18-05-2026
ਪਾਤੜਾਂ, 17 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ 7 ਤੋਂ ਚੋਣ ਲੜ ਰਹੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜੇਸ਼ ਕੁਮਾਰ ਹੈਪੀ ਦੀ ਪਤਨੀ ਪੂਜਾ ਰਾਣੀ ਵਲੋਂ ਚੋਣ ਪ੍ਰਚਾਰ ਲਈ ਆਪਣਾ ਦਫ਼ਤਰ ਖੋਲਿ੍ਹਆ ਗਿਆ | ਜਿਸ ਦਾ ਉਦਘਾਟਨ ਕਾਂਗਰਸ ਦੇ ਹਲਕਾ ਮੁਖੀ ਦਰਬਾਰਾ ਸਿੰਘ ਬੰਨਵਾਲਾ ਅਤੇ ਲਾਲਾ ਰਾਮਕਰਨ ਸ਼ਾਦੀਹਰੀ ਵਾਲੇ ਨੇ ਕੀਤਾ | ਇਸ ਮੌਕੇ ਦਰਬਾਰਾ ਸਿੰਘ ਬੰਨਵਾਲਾ ਨੇ ਪੂਜਾ ਰਾਣੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ | ਆਪਣੇ ਦਫ਼ਤਰ ਦੇ ਉਦਘਾਟਨ ਮੌਕੇ ਬੋਲਦਿਆਂ ਉਮੀਦਵਾਰ ਪੂਜਾ ਰਾਣੀ ਅਤੇ ਉਸ ਦੇ ਪਤੀ ਸ਼ਹਿਰੀ ਪ੍ਰਧਾਨ ਰਾਕੇਸ਼ ਹੈਪੀ ਨੇ ਕਿਹਾ ਕਿ 7 ਨੰਬਰ ਵਾਰਡ 'ਚ ਰਹਿੰਦੇ ਵੋਟਰ ਉਨ੍ਹਾਂ ਦਾ ਆਪਣੇ ਪਰਿਵਾਰ ਦੇ ਮੈਂਬਰ ਹਨ ਅਤੇ ਸਾਡੇ ਵਲੋਂ ਵਾਰਡ ਦੇ ਲੋਕਾਂ ਦੇ ਹਰ ਦੁਖ-ਸੁੱਖ 'ਚ ਸਾਥ ਦਿੱਤਾ ਜਾਵੇਗਾ ਅਤੇ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਜਿੱਤ ਹਾਸਿਲ ਕਰਕੇ ਹਮੇਸ਼ਾ ਉਨ੍ਹਾਂ ਦੇ ਕੰਮਾਂ ਨੂੰ ਜਿੱਥੇ ਪਹਿਲ ਦਿੱਤੀ ਜਾਵੇਗੀ ਅਤੇ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਗਰਾਂਟ ਲਿਆਕੇ ਇਸ ਵਾਰਡ ਦੇ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ | ਉਨ੍ਹਾਂ ਆਪਣੇ ਵਾਰਡ ਦੇ ਵੋਟਰਾਂ ਨੂੰ ਵੋਟਾਂ ਪਾਏ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀ ਸਾਨੂੰ ਵੋਟ ਦਿਉ ਅਸੀ ਤੁਹਾਡੇ ਲਈ ਸਦਾ ਹਾਜ਼ਰ ਰਹਾਂਗੇ | ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਦਲੇਰ ਸਿੰਘ ਹਰਿਆਊ, ਸਰਕਲ ਪ੍ਰਧਾਨ ਰਣਜੀਤ ਸਿੰਘ ਮਤੌਲੀ, ਬਲਰਾਜ ਸਿੰਘ ਸਿਉਨਾ ਅਤੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ ਅਗਲੀ ਖ਼ਬਰ ਭਾਰਤ ਦੇ ਮੁੱਖ ਜੱਜ ਦੇਸ਼ ਦੇ ਨੌਜਵਾਨਾਂ ਤੋਂ ਮੁਆਫ਼ੀ ਮੰਗਣ-ਦਵਿੰਦਰ ਛਬੀਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।