07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਨਹੇੜਾ ਪਿੰਡ ਦੀ ਪੰਚਾਇਤ ਨੇ ਬਣਵਾਈ ਨਵੀਂ ਧਰਮਸ਼ਾਲਾ

ਰਾਜਪੁਰਾ ਨੇੜਲੇ ਪਿੰਡ ਨਨਹੇੜਾ ਵਿਚ ਧਰਮਸ਼ਾਲਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਗੁਰਪਿੰਦਰ ਸਿੰਘ ਜੱਗਾ | ਅਜੀਤ ਤਸਵੀਰ <br/> 18-05-2026
ਰਾਜਪੁਰਾ, 17 ਮਈ (ਰਣਜੀਤ ਸਿੰਘ)-ਰਾਜਪੁਰਾ ਅੰਬਾਲਾ ਜੀ.ਟੀ. ਰੋਡ 'ਤੇ ਪੈਂਦੇ ਪਿੰਡ ਨਨਹੇੜਾ ਦੇ ਸਰਪੰਚ ਗੁਰਪਿੰਦਰ ਸਿੰਘ ਜੱਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਿਚ ਨਵੀਂ ਧਰਮਸ਼ਾਲਾ ਬਣਵਾਈ ਗਈ ਹੈ, ਪੁਰਾਣੀ ਧਰਮਸ਼ਾਲਾ ਦੀ ਹਾਲਤ ਕਾਫੀ ਜ਼ਿਆਦਾ ਖਸਤਾ ਹੋ ਗਈ ਸੀ | ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਵਿਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਪਿੰਡ ਦਾ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਇਆ ਜਾ ਰਿਹਾ ਹੈ ਕਿਸੇ ਵੀ ਪਿੰਡ ਵਾਸੀ ਨਾਲ ਕੋਈ ਵੀ ਮਤਭੇਦ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਨੇ ਸਮੂਹ ਨਗਰ ਵਾਸੀਆਂ ਨੂੰ ਕਿਹਾ ਕਿ ਪਿੰਡ ਦੀ ਕੋਈ ਵੀ ਸਮੱਸਿਆ ਹੈ ਤਾਂ ਉਹ ਆ ਕੇ ਇਸ ਸੰਬੰਧੀ ਦੱਸ ਸਕਦਾ ਹੈ | ਇਸ ਮੌਕੇ 'ਤੇ ਹੋਰਨਾਂ ਸਮੇਤ ਤਰਸੇਮ ਸਿੰਘ, ਬਾਬਾ ਸੰਤੋਖ ਸਿੰਘ, ਪੰਚ ਠੇਕੇਦਾਰ ਬਲਕਾਰ ਸਿੰਘ, ਨੈਬ ਸਿੰਘ, ਜਸਬੀਰ ਸਿੰਘ, ਦਰਸ਼ਨ ਸਿੰਘ, ਹਰਿਦਾਸ, ਭਜਨ ਸਿੰਘ, ਰਘਬੀਰ ਸਿੰਘ, ਬਹਾਦਰ ਸਿੰਘ, ਲਾਲ ਸਿੰਘ, ਕਾਲਾ ਸਿੰਘ, ਅੰਗਰੇਜ਼ ਸਿੰਘ, ਸਾਬਕਾ ਸਰਪੰਚ ਸੂਰਤ ਸਿੰਘ, ਸਾਬਕਾ ਸਰਪੰਚ ਸੁੱਚਾ ਸਿੰਘ, ਮਨਜੀਤ ਸਿੰਘ ਡੇਰਾ, ਰਮੇਸ਼ ਸਿੰਘ, ਰਜਿੰਦਰ ਸਿੰਘ ਲੱਡੂ, ਰਿੰਕੂ ਸਿੰਘ ਪੰਚ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।