03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕਾਗਜ਼ਾਂ ਦੀ ਪੜਤਾਲ ਮਗਰੋਂ 10 ਉਮੀਦਵਾਰਾਂ ਦੇ ਕਾਗਜ਼ ਰੱਦ

ਅਜੀਤ ਡੈਸਕ 19-05-2026
ਪਾਤੜਾਂ, 18 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਸਲ ਪਾਤੜਾਂ ਦੇ 17 ਵਾਰਡਾਂ ਲਈ ਕੀਤੀਆਂ ਗਈਆਂ ਨਾਮਜਦਗੀਆਂ ਦੇ ਕਾਗਜਾਂ ਦੀ ਪੜਤਾਲ ਕੀਤੀ ਗਈ | ਇਸ ਪੜਤਾਲ ਮਗਰੋਂ 10 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਕਿਸੇ ਨਾ ਕਿਸੇ ਕਾਰਨਾਂ ਕਰਕੇ ਰੱਦ ਕਰ ਦਿੱਤੇ ਗਏ ਜਿਸ ਕਾਰਨ ਤਿੰਨ ਵਾਰਡਾਂ 'ਚ ਆਪ ਦੇ ਹੀ ਉਮੀਦਵਾਰ ਰਹਿ ਗਏ ਹਨ | ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਸ਼ਾਸਨ ਅਧਿਕਾਰੀਆਂ ਨੇ ਦੱਸਿਆ ਕਿ ਪਾਤੜਾਂ ਦੇ 17 ਵਾਰਡਾਂ ਲਈ 84 ਉਮੀਦਵਾਰਾਂ ਵਲੋਂ ਨਾਮਜਦਗੀਆਂ ਦਾਖਿਲ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਅੱਜ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ ਅਤੇ ਇਸ ਪੜਤਾਲ ਮਗਰੋਂ 10 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਤਰੁਟੀਆਂ ਕਾਰਨ ਰੱਦ ਕਰ ਦਿੱਤੇ ਗਏ ਹਨ ਅਤੇ ਹੁਣ 74 ਉਮੀਦਵਾਰ ਮੁਕਾਬਲੇ ਵਿਚ ਰਹਿ ਗਏ ਹਨ ਅਤੇ 19 ਮਈ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਗਣੇ ਜਿਸ ਮਗਰਾੋ ਰਹਿ ਗਏ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | ਐਸ.ਡੀ.ਐਮ. ਪਾਤੜਾਂ ਕਾਲਾ ਰਾਮ ਕਾਂਸਲ ਰੀਟਰਨਿੰਗ ਅਫਸਰ ਪਾਤੜਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰਾਂ ਦੇ ਡਰ ਭੈਅ ਤੋਂ ਮੁਕਤ ਹੋ ਕੇ ਆਪਣੀ ਵੋਟ ਆਪਣੇ ਪੰਸਦੀਦਾ ਉਮਦੀਵਾਰ ਨੂੰ ਪਾਉਣ ਅਤੇ ਵੋਟਾਂ ਪੋਲ੍ਹ ਕਰਵਾਉਣ ਲਈ ਸਾਰੇ ਪ੍ਰਬੰਧ ਮੁਕਮੰਲ ਕਰ ਲਏ ਗਏ ਹਨ |
ਪਿਛਲੀ ਖ਼ਬਰ ਬਨੂੜ ਦੇ 13 ਵਾਰਡਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਮੁਕੰਮਲ ਅਗਲੀ ਖ਼ਬਰ ਕਾਗਜ਼ਾਂ ਦੀ ਪੜਤਾਲ ਮਗਰੋਂ 10 ਉਮੀਦਵਾਰਾਂ ਦੇ ਕਾਗਜ਼ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।