03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਮਾਜ ਸੇਵਾ ਤੇ ਲੋਕ ਭਲਾਈ ਦੇ ਕੰਮਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਸਰਪੰਚ ਗੱਜਣ ਸਿੰਘ ਹਰਿਆਊ

ਅਜੀਤ ਡੈਸਕ 19-05-2026
ਪਾਤੜਾਂ, 18 ਮਈ (ਗੁਰਇਕਬਾਲ ਸਿੰਘ ਖਾਲਸਾ)-ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਹਰਿਆਊ ਖੁਰਦ ਦਾ ਨੌਜਵਾਨ ਅਤੇ ਅਕਾਲੀ ਦਲ ਦੇ ਯੂਥ ਵਿੰਗ ਦੇ ਸੀਨੀਅਰ ਆਗੂ ਗੱਜਣ ਸਿੰਘ ਹਰਿਆਊ ਅਕਾਲੀ ਦਲ ਦੀ ਮਜਬੂਤੀ ਲਈ ਜਿੱਥੇ ਹਲਕਾ ਸ਼ਤਰਾਣਾ ਅੰਦਰ ਸਰਗਰਮ ਭੂਮਿਕਾ ਨਿਭਾ ਰਹੇ ਹਨ, ਉੱਥੇ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਅਤੇ ਪਿੰਡ ਦੇ ਸਰਵਪਖੀ ਵਿਕਾਸ ਲਈ ਵੀ ਪੂਰੇ ਯਤਨ ਕਰ ਰਹੇ ਹਨ | ਪਿੰਡ ਦੇ ਜਰੂਰਤਮੰਦ ਲੋਕਾਂ ਲਈ ਹਰ ਔਕੜ ਵਿੱਚ ਮੋਡੇ ਨਾਲ ਮੋਢਾ ਜੋੜ ਕੇ ਖੜਨਾ, ਲੋਕਾਂ ਦੇ ਹੱਕਾਂ ਲਈ ਜੂਝਣਾ, ਅਤੇ ਪਿੰਡ ਦੇ ਆਮਦਨ ਦੇ ਸਾਧਨ ਅਤੇ ਸਰੋਤਾਂ ਨੂੰ ਬਚਾਉਣ ਦੇ ਲਈ ਸਰਮਾਏਦਾਰੀ ਦੇ ਖਿਲਾਫ ਲੜਨ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਪਿਤਾ ਮਹਿੰਦਰ ਸਿੰਘ ਅਤੇ ਮਾਤਾ ਸੁਖਵੰਤ ਕੌਰ ਕੋਲੋਂ ਮਿਲੀ ਹੈ | ਉਨ੍ਹਾਂ ਦੇ ਪਿਤਾ ਲਗਭਗ 10 ਸਾਲ ਪਿੰਡ ਦੇ ਸਰਪੰਚ ਰਹੇ | ਉਨ੍ਹਾਂ ਦੁਆਰਾ ਪਿੰਡ ਦੇ ਕੀਤੇ ਗਏ ਵਿਕਾਸ ਕਾਰਜਾਂ ਵਿੱਚ ਗੱਜਣ ਸਿੰਘ ਦੀ ਵੀ ਵੱਡੀ ਭੂਮਿਕਾ ਰਹੀ ਹੈ | ਪਿਤਾ ਵਾਂਗ ਗੱਜਣ ਸਿੰਘ ਨੇ ਸਮਾਜ ਸੇਵਾ ਦੇ ਨਾਲ ਨਾਲ ਰਾਜਨੀਤਿਕ ਖੇਤਰ ਵਿੱਚ ਪਹਿਲ ਕਦਮੀ ਕਰਦੇ ਬਲਾਕ ਸੰਮਤੀ ਦੀ ਚੋਣ ਲੜੀ | ਯੁਵਕ ਸੇਵਾਵਾਂ ਕਲੱਬ ਦੇ 1990 ਵਿੱਚ ਸਰਬ ਸੰਮਤੀ ਨਾਲ ਪ੍ਰਧਾਨ ਬਣਾ ਕੇ ਨੌਜਵਾਨਾਂ ਨੇ ਉਨ੍ਹਾਂ ਨੂੰ ਸਮਾਜ ਸੇਵਾ ਦੇ ਨਾਲ ਨਾਲ ਖੇਡਾ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਜਿਸ ਨੂੰ ਉਨ੍ਹਾਂ ਬਾਖੂਬੀ ਨਿਭਾਉਂਦਿਆ ਕਈ ਵੱਡੇ ਵੱਡੇ ਖੇਡ ਮੇਲੇ ਕਰਵਾਏ | 2014 'ਚ ਗੱਜਣ ਸਿੰਘ ਹਰਾਉ ਨੇ ਪਿੰਡ ਦੇ ਅਧਿਕਾਰਤ ਸਰਪੰਚ ਵਜੋਂ ਸੇਵਾ ਨਿਭਾਉਂਦਿਆਂ ਕਾਫੀ ਸਮੇਂ ਤੋਂ ਰੁਕੇ ਪਿੰਡ ਦੇ ਵਿਕਾਸ ਕਾਰਜ ਸਿਰੇ ਚੜਾਏ | ਪਿੰਡ ਨੂੰ ਸ਼ਹਿਰਾਂ ਵਰਗਿਆਂ ਸਹੂਲਤਾਂ ਦੇਣ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ | ਸਰਪੰਚ ਗੱਜਣ ਸਿੰਘ ਹਰਿਆਊ ਨੇ ਗੱਲ ਕਰਦਿਆਂ ਕਿਹਾ ਕਿ ਪਿੰਡ ਦੇ ਲੋਕਾਂ ਨੇ ਜਿਹੜਾ ਜਿਤਾ ਕੇ ਸੇਵਾ ਕਰਨ ਦੀ ਜੋ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ , ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਿੰਡ ਦੇ ਵਿਕਾਸ ਲਈ ਜਿੰਨਾ ਵੀ ਹੋ ਸਕਿਆ, ਉਹ ਪੂਰਾ ਜ਼ੋਰ ਲਾਉਣਗੇ |
ਪਿਛਲੀ ਖ਼ਬਰ ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਰਿਕਾਰਡ ਤੋੜ ਵੋਟਾਂ ਨਾਲ ਜਿੱਤੇਗਾ-ਬਾਬੂ ਕਬੀਰ ਦਾਸ, ਤੇਜਬੀਰ ਸਿ... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਪਾਤੜਾਂ ਦੇ ਵਾੜਨਵਰ 3 ਤੋਂ ਉਮੀਦਵਾਰ ਰੀਚਾ ਗਰਗ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।