24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਕਾਕਾ ਰਣਦੀਪ ਸਿੰਘ ਦੀ ਪਤਨੀ ਨੇ ਕੀਤਾ ਚੋਣ ਪ੍ਰਚਾਰ

ਨਾਭਾ ਦੇ ਵਾਰਡ ਨੰਬਰ 13 ਵਿਚ ਕਾਂਗਰਸੀ ਉਮੀਦਵਾਰ ਗੀਤਾ ਸ਼ਰਮਾ ਦੇ ਹੱਕ ਵਿੱਚ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਦੀ ਪਤਨੀ ਬਈਸ਼ਤਾ ਸਿੰਘ ਵੋਟਾਂ ਮੰਗਦੇ ਹੋਏ¢ ਤਸਵੀਰ : ਜਗਨਾਰ ਸਿੰਘ ਦੁਲੱਦੀ <br/> 24-05-2026
ਨਾਭਾ, 23 ਮਈ (ਜਗਨਾਰ ਸਿੰਘ ਦੁਲੱਦੀ)-ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੀਤਾ ਸ਼ਰਮਾ ਵਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ | ਅੱਜ ਵਾਰਡ ਦੇ ਕਰਤਾਰਪੁਰਾ ਮੁਹੱਲਾ ਵਿਖੇ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੀ ਪਤਨੀ ਬਈਸ਼ਤਾ ਸਿੰਘ ਨੇ ਘਰ ਘਰ ਜਾ ਕੇ ਕਾਂਗਰਸ ਪਾਰਟੀ ਲਈ ਵੋਟਾਂ ਮੰਗੀਆਂ, ਜਿਨ•ਾਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਤੋਂ ਹੀ ਜਾਰੀ ਕੀਤੀ ਗ੍ਰਾਂਟਾਂ ਰਾਹੀਂ ਹੀ ਵਾਰਡ ਦਾ ਕੰਮ ਕੀਤਾ ਜਾ ਰਿਹਾ ਹੈ, ਜਦੋਂ ਕਿ ਇਸ ਝਾੜੂ ਸਰਕਾਰ ਵੱਲੋਂ ਕੋਈ ਗਰਾਂਟ ਨਹੀਂ ਦਿੱਤੀ ਗਈ¢ ਉਨਾਂ ਨੇ ਕਿਹਾ ਕਿ ਵਾਰਡ ਨੰਬਰ 13 ਤੋਂ ਪਾਰਟੀ ਉਮੀਦਵਾਰ ਗੀਤਾ ਸ਼ਰਮਾ ਪੜੇ ਲਿਖੇ ਹਨ ਅਤੇ ਇਸ ਵਾਰਡ ਦੇ ਹੀ ਵਸਿੰਦੇ ਹਨ, ਜਦੋਂ ਕਿ ਬਾਕੀ ਪਾਰਟੀਆਂ ਦੇ ਉਮੀਦਵਾਰ ਵਾਰਡ ਤੋਂ ਬਾਹਰ ਰਹਿ ਰਹੇ ਹਨ¢ ਗੀਤਾ ਸ਼ਰਮਾ ਨੇ ਕਿਹਾ ਕਿ ਵਾਰਡ ਨੰਬਰ 13 ਵਿਚ ਪਿਛਲੇ ਕੌਂਸਲਰ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ, ਜਿਸ ਕਰਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਨਾਲੀਆਂ ਦਾ ਬੁਰਾ ਹਾਲ ਹੈ ਜਿਸ ਨੂੰ ਉਹ ਪਹਿਲ ਦੇ ਅਧਾਰ 'ਤੇ ਹੱਲ ਕਰਨਗੇ¢ ਉਨਾਂ ਦੱਸਿਆ ਕਿ ਵਾਰਡ ਸਭਾ ਰਾਹੀਂ ਲੋਕਾਂ ਨੂੰ ਜਵਾਬਦੇਹ ਹੋਣਗੇ ਅਤੇ ਜੇਕਰ ਕੰਮ ਨਹੀਂ ਕਰਨਗੇ ਤਾਂ ਨੈਤਿਕਤਾ ਦੇ ਆਧਾਰ 'ਤੇ ਰਾਈਟ ਟੂ ਰਿਕਾਲ ਨੂੰ ਲਾਗੂ ਕਰਨਗੇ¢ ਇਸ ਮÏਕੇ ਸੀਨੀਅਰ ਕਾਂਗਰਸੀ ਗੁਰਚਰਨ ਸਿੰਘ ਦੁਲੱਦੀ, ਸਾਬਕਾ ਕੌਂਸਲਰ ਨਰਿੰਦਰ ਸਿੰਘ ਭਾਟੀਆ, ਇੰਦਰਜੀਤ ਪੁਰੀ, ਸਾਬਕਾ ਕੌਂਸਲਰ ਜੋਗਿੰਦਰ ਪਾਲ ਤੁਲੀ, ਕੌਂਸਲਰ ਮਨਿੰਦਰ ਸਿੰਘ ਸਨੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਵਾਰਡ ਵਾਸੀ ਮÏਜੂਦ ਸਨ¢
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਵਲੋਂ ਚੋਣ ਪ੍ਰਚਾਰ ਤੇਜ਼ ਅਗਲੀ ਖ਼ਬਰ ਸਾਬਕਾ ਵਿਧਾਇਕ ਕੰਬੋਜ ਦੀ ਪਤਨੀ ਬੀਬਾ ਗੁਰਮੀਤ ਕੌਰ ਵੀ ਚੋਣ ਅਖਾੜੇ 'ਚ ਉਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।