26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਦੁਰਗਾ ਮੰਦਰ ਵਿਖੇ ਭੂਮੀ ਪੂਜਨ ਕਰ ਕੇ ਲੰਗਰ ਹਾਲ ਦੇ ਸ਼ੈੱਡ ਦੇ ਨਿਰਮਾਣ ਕਾਰਜ ਦੀ ਕੀਤੀ ਸ਼ੂਰੁਆਤ

ਅਜੀਤ ਡੈਸਕ 29-05-2026
ਭਾਦਸੋਂ, 28 ਮਈ (ਗੁਰਬਖਸ ਸਿੰਘ ਵੜੈਚ)-ਦੁਰਗਾ ਮੰਦਿਰ ਭਾਦਸੋਂ ਵਿਖੇ ਨਵੇ ਲੰਗਰ ਹਾਲ ਦੇ ਸ਼ੈੱਡ ਬਣਾਉਣ ਦੇ ਕਾਰਜ ਦੀ ਸ਼ੂਰੁਆਤ ਸੰਤ ਸੇਵਾ ਨੰਦ ਖਮਾਣੋ ਵਾਲ਼ਿਆਂ ਅਤੇ ਸਮੁੱਚੀ ਸਾਧ ਸੰਗਤ ਵਲੋਂ ਭੂਮੀ ਪੂਜਨ ਕਰਕੇ ਕੀਤੀ ਗਈ |
ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਜਲ ਸਰੋਤ ਵਿਭਾਗ ਦੇ ਸਾਬਕਾ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ | ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸੂਰਜ ਭਾਨ ਸਿੰਗਲਾ, ਸੁਖਜੀਵਨ ਭੋਲਾ, ਸੰਜੀਵ ਲੇਖੀ, ਆਸ਼ੀਸ ਸਿੰਗਲਾ ਨੇ ਦੱਸਿਆ ਕਿ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਲੰਗਰ ਹਾਲ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਹਰ ਸਾਲ ਦੀ ਤਰ੍ਹਾਂ ਮਾਤਾ ਨੈਣਾ ਦੇਵੀ ਦੇ ਚਾਲੇ ਅਤੇ ਹੋਰ ਧਾਰਮਿਕ ਸਮਾਗਮਾਂ ਦੌਰਾਨ ਸੰਗਤ ਦੇ ਲਈ ਲੰਗਰ ਦਾ ਪੁਖਤਾ ਪ੍ਰਬੰਧ ਕੀਤਾ ਜਾ ਸਕੇ | ਇਸ ਮੌਕੇ ਸੀਨੀਅਰ ਆਗੂ ਭਗਵੰਤ ਸਿੰਘ ਮਣਕੂ, ਸੈਂਕੀ ਸਿੰਗਲਾ ਪੁੱਤਰ ਮਧੂ ਬਾਲਾ ਪ੍ਰਧਾਨ ਨਗਰ ਪੰਚਾਇਤ ਭਾਦਸੋਂ, ਅਮਿਤ ਕੋਹਲੀ, ਨੇਤਰ ਸਿੰਘ ਸਾਬਕਾ ਸਰਪੰਚ ਘੁੰਡਰ, ਕਾਲਾ ਭੜੀ, ਸੰਜੀਵ ਸੂਦ, ਬਲਵਿੰਦਰ ਸਿੰਘ ਧਾਰਨੀ, ਪਵਨ ਸ਼ਰਮਾ ਨਾਨੋਵਾਲ, ਰਮੇਸ਼ ਗੁਪਤਾ, ਭਾਰਤ ਭੂਸ਼ਣ ਬੱਲੀ, ਮਨੀਸ਼ ਪੁਰੀ, ਬਿੱਟੂ ਖੁੱਲਰ, ਹੈਪੀ ਸਿੰਗਲਾ, ਚਰਨਜੀਤ ਸ਼ਰਮਾ, ਅਕਾਸ਼ਦੀਪ ਗੁਪਤਾ, ਹਿੰਮੀ ਗੁਪਤਾ, ਲਾਡੀ ਖੱਟੜਾ, ਕਮਲ ਭਾਦਸੋਂ, ਪਵਨ ਮੈਹਣ, ਗੁਰਮੀਤ ਸਿੰਘ, ਜਸਪਾਲ ਸਿੰਘ ਚੈਹਿਲ, ਕਰਨੈਲ ਸਿੰਘ ਸਕਰਾਲੀ, ਗੋਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜਰ ਸੀ |
ਪਿਛਲੀ ਖ਼ਬਰ ਸੰਤ ਬਾਬਾ ਤੁਲਸੀ ਦਾਸ ਦੀ ਬਰਸੀ ਸੰਬੰਧੀ ਚਾਰ ਦਿਨਾਂ ਸਮਾਗਮ ਹੋਇਆ ਸਮਾਪਤ ਅਗਲੀ ਖ਼ਬਰ ਜਗਤਾਰ ਸਿੰਘ ਸੰਧੂ ਵਲੋਂ ਵੋਟਰਾਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।