26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਜਨ ਗਾਇਕ ਗੁਪਤਾ ਨੇ ਬਿਰਧ ਆਸ਼ਰਮ ਨੂੰ ਦਿੱਤਾ ਵੱਡਾ ਫ਼ਰਿਜ

ਅਜੀਤ ਡੈਸਕ 29-05-2026
ਸਮਾਣਾ, 28 ਮਈ (ਸਾਹਿਬ ਸਿੰਘ)-ਪੰਜਾਬ ਵਿਚ ਪੈ ਰਹੀ ਭਿਆਨਕ ਗਰਮੀ ਨੂੰ ਵੇਖਦਿਆਂ ਸ਼ਹਿਰ ਦੇ ਪ੍ਰਸਿੱਧ ਨੌਜਵਾਨ ਭਜਨ ਗਾਇਕ ਨੀਰਜ ਗੁਪਤਾ ਵਲੋਂ ਸਥਾਨਕ ਸਵਰਗ ਆਸ਼ਰਮ ਸ਼ਮਸ਼ਾਨਘਾਟ ਵਿਚ ਇਕ ਵੱਡਾ ਫ਼ਰਿਜ ਭੇਟ ਕੀਤਾ ਗਿਆ | ਇਸ ਫ਼ਰਿਜ ਨੂੰ ਸ਼ਮਸ਼ਾਨਘਾਟ ਦੇ ਬਰਾਮਦੇ ਵਿਚ ਸਥਾਪਿਤ ਕੀਤਾ ਗਿਆ, ਜਿਸ ਦਾ ਉਦਘਾਟਨ ਵੀਰਵਾਰ ਨੂੰ ਨੀਰਜ ਗੁਪਤਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਕੀਤਾ | ਇਸ ਮੌਕੇ ਸੋਹਣ ਲਾਲ ਸਿੰਗਲਾ ਅਤੇ ਸੰਜੀਵ ਸਿੰਗਲਾ ਵੀ ਹਾਜ਼ਰ ਸਨ | ਜਾਣਕਾਰੀ ਅਨੁਸਾਰ ਨੀਰਜ ਗੁਪਤਾ ਵਲੋਂ ਕੀਰਤਨ ਅਤੇ ਭਜਨ ਗਾਇਣ ਦੌਰਾਨ ਮਿਲਣ ਵਾਲੀ ਸਨਮਾਨ ਰਾਸ਼ੀ ਨੂੰ ਸਮਾਜਸੇਵੀ ਕੰਮਾਂ ਲਈ ਵਰਤਿਆ ਜਾਂਦਾ ਹੈ | ਸਵਰਗ ਆਸ਼ਰਮ ਕਮੇਟੀ ਦੇ ਪ੍ਰਧਾਨ ਪਵਨ ਸ਼ਾਸਤਰੀ ਨੇ ਦੱਸਿਆ ਕਿ ਸ਼ਮਸ਼ਾਨਘਾਟ ਵਿਚ ਪਹਿਲਾਂ ਹੀ ਠੰਢੇ ਪਾਣੀ ਲਈ ਦੋ ਵਾਟਰ ਕੂਲਰ ਲੱਗੇ ਹੋਏ ਹਨ | ਅੰਤਿਮ ਸੰਸਕਾਰ ਮੌਕੇ ਆਉਣ ਵਾਲੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਠੰਢਾ ਬੋਤਲਬੰਦ ਪਾਣੀ ਮੁਹੱਈਆ ਕਰਵਾਉਣ ਲਈ ਇਹ ਫ਼ਰਿਜ ਲਗਾਇਆ ਗਿਆ ਹੈ | ਦਾਨੀ ਸੱਜਣਾਂ ਵਲੋਂ ਫ਼ਰਿਜ ਵਿਚ ਹਰ ਸਮੇਂ ਛੋਟੀਆਂ ਪਾਣੀ ਦੀਆਂ ਬੋਤਲਾਂ ਉਪਲਬਧ ਰਹਿਣ ਲਈ ਵੱਡੀ ਗਿਣਤੀ ਵਿਚ ਪਾਣੀ ਦੀਆਂ ਬੋਤਲਾਂ ਦੇ ਪੈਕਟ ਵੀ ਭੇਜੇ ਗਏ | ਇਸ ਮੌਕੇ ਆਸ਼ਰਮ ਕਮੇਟੀ ਵਲੋਂ ਨੀਰਜ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਪੁੰਨ ਦੇ ਕਾਰਜ ਲਈ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ, ਪਿ੍ੰਸੀਪਲ ਮੋਹਨ ਲਾਲ ਸ਼ਰਮਾ, ਸੰਜੇ ਗੋਇਲ, ਸੁਰਿੰਦਰ ਗਰਗ, ਭੀਮ ਸੈਨ ਬਾਂਸਲ, ਤਰਸੇਮ ਗੋਇਲ, ਰੁਲਦੂ ਰਾਮ, ਪੰਡਿਤ ਰਾਜੇਸ਼ ਉਨਿਆਲ, ਤਨੂ ਗਰਗ, ਨਵਦੀਪ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਵੋਟਾਂ ਦੀ ਗਿਣਤੀ ਅੱਠ ਵਜੇ ਹੋਵੇਗੀ ਸ਼ੁਰੂ ਅਗਲੀ ਖ਼ਬਰ ਹਲਕਾ ਇੰਚਾਰਜ ਰਣਜੋਧ ਹਡਾਣਾ ਨੇ ਈਦ ਮੌਕੇ ਵੱਖ-ਵੱਖ ਧਾਰਮਿਕ ਅਸਥਾਨਾ 'ਤੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਮੁਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।