26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕੁੱਲ ਹਿੰਦ ਕਿਸਾਨ ਸਭਾ ਦੀ ਪਿੰਡਾਂ 'ਚ ਭਰਤੀ ਮੁਹਿੰਮ ਜਾਰੀ

ਅਜੀਤ ਡੈਸਕ 29-05-2026
ਢੇਰ, 28 ਮਈ (ਸ਼ਿਵ ਕੁਮਾਰ ਕਾਲੀਆ)- ਕੁੱਲ ਹਿੰਦ ਕਿਸਾਨ ਸਭਾ ਨੇ ਆਪਣੀ ਭਰਤੀ ਮੁਹਿੰਮ ਲਗਾਤਾਰ ਜਾਰੀ ਰੱਖੀ ਹੋਈ ਹੈ | ਅੱਜ ਪਿੰਡ ਥਲੂਹ ਵਿਖੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ ਤੇ ਹੋਰ ਆਗੂਆਂ ਦੇ ਸਹਿਯੋਗ ਨਾਲ ਡੋਰ ਟੂ ਡੋਰ ਜਾ ਕੇ ਕਿਸਾਨ ਸਭਾ ਦੀ ਭਰਤੀ ਕੀਤੀ ਗਈ | ਪਿੰਡ ਵਾਸੀਆਂ ਵਲੋਂ ਮੈਂਬਰ ਬਣਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸਭਾ ਦੇਸ਼ ਦੀ ਅਜਿਹੀ ਜਥੇਬੰਦੀ ਹੈ ਜੋ ਆਪਣੀ ਮੈਂਬਰਸ਼ਿਪ ਹਰ ਘਰ 'ਚ ਕਰਦੀ ਹੈ | ਅੱਜ ਜਥੇਬੰਦੀ ਦੇ ਦੋ ਕਰੋੜ ਤੋਂ ਉੱਪਰ ਦੇਸ਼ ਭਰ ਵਿਚ ਮੈਂਬਰ ਹਨ ਤੇ ਪੰਜਾਬ ਵਿਚ 2 ਲੱਖ ਦੇ ਕਰੀਬ ਹੁਣ ਤੱਕ ਕਿਸਾਨ, ਕਿਸਾਨ ਸਭਾ ਦੇ ਮੈਂਬਰ ਬਣ ਚੁੱਕੇ ਹਨ | ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਰਾਜ ਕਰਦੀਆਂ ਪਾਰਟੀਆਂ ਨੇ ਕਿਸਾਨ ਪੱਖੀ ਕੋਈ ਵੀ ਨੀਤੀਆਂ ਨਹੀਂ ਲਿਆਂਦੀਆਂ, ਸਗੋਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ | ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨਾਂ ਦਾ ਲਗਾਤਾਰ ਕਚੂਮਰ ਨਿਕਲ ਰਿਹਾ ਹੈ | ਕਿਸਾਨਾਂ ਨੂੰ ਫ਼ਸਲਾਂ ਦੇ ਭਾਅ ਲਾਹੇਵੰਦ ਨਹੀਂ ਮਿਲ ਰਹੇ | ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ, ਹਰਜਿੰਦਰ ਸਿੰਘ ਬਿੱਟੂ, ਜੋਗਿੰਦਰ ਸਿੰਘ, ਮਾਤਾ ਬਲਮ ਕੌਰ ਤੇ ਬਰਜਿੰਦਰ ਸਿੰਘ ਡੋਡ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਚੇਅਰਮੈਨ ਇੰਦਰਜੀਤ ਸੰਧੂ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਉਲ ਅਜ਼ਹਾ ਦੀ ਵਧਾਈ ਅਗਲੀ ਖ਼ਬਰ ਨਗਰ ਕੌਂਸਲ ਵੋਟਾਂ ਦੀ ਗਿਣਤੀ ਅੱਠ ਵਜੇ ਹੋਵੇਗੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।