21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਘਨੌਰ ਹਲਕੇ 'ਚ ਭਾਜਪਾ ਦੀ ਸਿਆਸੀ ਪਕੜ ਮਜ਼ਬੂਤ, ਕਈ ਦਿੱਗਜ ਆਗੂ ਪਾਰਟੀ 'ਚ ਸ਼ਾਮਿਲ

ਪਟਿਆਲਾ ਵਿਖੇ ਪ੍ਰਨੀਤ ਕੌਰ ਭਾਜਪਾ ਦੇ ਵਿਚ ਨਵੇਂ ਚਿਹਰਿਆਂ ਨੂੰ ਸ਼ਾਮਿਲ ਕਰਵਾਉਂਦੇ ਹੋਏ ਨਾਲ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ | ਅਜੀਤ ਤਸਵੀਰ <br/> 05-06-2026
ਘਨੌਰ, 4 ਜੂਨ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਪ੍ਰਮੁੱਖ ਆਗੂ ਅਤੇ ਸਮਾਜਿਕ ਕਾਰਕੁਨ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਲ ਹੋ ਗਏ | ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਗੰਗਰੋਲੀ ਦੀ ਅਗਵਾਈ ਹੇਠ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਇਨ੍ਹਾਂ ਸਾਰੇ ਆਗੂਆਂ ਦਾ ਪਾਰਟੀ ਵਿਚ ਰਸਮੀ ਸਵਾਗਤ ਕੀਤਾ ਗਿਆ |
ਇਸ ਦੌਰਾਨ ਸ਼ੋ੍ਰਮਣੀ ਅਕਾਲੀ ਦਲ (ਪਟਿਆਲਾ ਦਿਹਾਤੀ) ਦੇ ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਬੰਸਰਾਓ (ਪਿੰਡ ਸੰਧਾਰਸੀ) ਅਤੇ ਵਾਟਰ ਸਪਲਾਈ ਵਿਭਾਗ ਦੇ ਸਾਬਕਾ ਐੱਸ.ਡੀ.ਓ. ਦਰਸ਼ਨ ਸਿੰਘ ਵਾਲੂ (ਪਿੰਡ ਸਨੌਲੀਆਂ) ਵਿਸ਼ੇਸ਼ ਤੌਰ 'ਤੇ ਸ਼ਾਮਲ ਹਨ | ਉਨ੍ਹਾਂ ਦੇ ਨਾਲ ਹੀ ਹਰੀਸ਼ ਕੁਮਾਰ, ਸੰਦੀਪ ਕੁਮਾਰ, ਦਕਸ ਸ਼ਰਮਾ, ਮਨੀਸ਼ ਕੁਮਾਰ, ਗੁਰਮੇਲ ਸਿੰਘ ਸੰਧਾਰਸੀ, ਸਿਵਰੂ ਸਿੰਘ ਸੰਧਾਰਸੀ ਅਤੇ ਸੋਨੀ ਨੰਨ੍ਹੇੜਾ ਸਮੇਤ ਵੱਡੀ ਗਿਣਤੀ ਵਿਚ ਸਮਰਥਕਾਂ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ | ''ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ, ਕੇਂਦਰ ਸਰਕਾਰ ਦੇ ਲੋਕ-ਭਲਾਈ ਕਾਰਜਾਂ ਅਤੇ ਦੇਸ਼ ਹਿਤ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਫ਼ੈਸਲਾ ਲਿਆ ਹੈ | ਅੱਜ ਦੇ ਸਮੇਂ ਵਿੱਚ ਸਿਰਫ਼ ਭਾਜਪਾ ਹੀ ਦੇਸ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਅਤੇ ਹਕੀਕੀ ਵਿਕਾਸ ਕਰਨ ਦੇ ਸਮਰੱਥ ਹੈ |'' ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਭਾਜਪਾ ਦੀ ਵਿਕਾਸਮੁਖੀ ਸੋਚ 'ਤੇ ਭਰੋਸਾ ਲਗਾਤਾਰ ਪੀਢਾ ਹੋ ਰਿਹਾ ਹੈ, ਜਿਸ ਸਦਕਾ ਸੂਬੇ ਵਿਚ ਪਾਰਟੀ ਦਾ ਆਧਾਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰ ਇੱਕ ਵਰਕਰ ਅਤੇ ਆਗੂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਗੰਗਰੋਲੀ ਨੇ ਆਖਿਆ ਕਿ ਘਨੌਰ ਹਲਕੇ ਦੀ ਇਹ ਜੁਆਇਨਿੰਗ ਪਾਰਟੀ ਦੀ ਸੰਗਠਨਾਤਮਕ ਤਾਕਤ ਨੂੰ ਹੋਰ ਵਧਾਏਗੀ | ਲੋਕਾਂ ਦਾ ਦੂਜੀਆਂ ਪਾਰਟੀਆਂ ਛੱਡ ਕੇ ਭਾਜਪਾ ਵਿਚ ਆਉਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਜਨਤਾ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ | ਇਸ ਸਿਆਸੀ ਪ੍ਰੋਗਰਾਮ ਦੌਰਾਨ ਨਵੇਂ ਸਾਥੀਆਂ ਦੇ ਜੋਸ਼ ਨੂੰ ਦੇਖਦਿਆਂ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਜੰਡ ਮਗੌਲੀ (ਜ਼ਿਲ੍ਹਾ ਮੀਤ ਪ੍ਰਧਾਨ, ਭਾਜਪਾ) ਤੇਜਿੰਦਰ ਸਿੰਘ ਰਾਏਪੁਰ (ਜ਼ਿਲ੍ਹਾ ਪ੍ਰਧਾਨ, ਕਿਸਾਨ ਮੋਰਚਾ ਭਾਜਪਾ ਪਟਿਆਲਾ) ਹੀਰਾ ਸਿੰਘ (ਸਾਬਕਾ ਪ੍ਰਧਾਨ, ਕੋਆਪਰੇਟਿਵ ਸੁਸਾਇਟੀ ਹਾਸ਼ਮਪੁਰ), ਜਸਵੰਤ ਸਿੰਘ (ਨੰਬਰਦਾਰ, ਹਾਸਮਪੁਰ) ਕੁਲਵਿੰਦਰ ਸਿੰਘ (ਹਾਸ਼ਮਪੁਰ) ਰਾਹੁਲ ਸ਼ਰਮਾ (ਘਨੌਰ) ਸਾਰੇ ਨਵੇਂ ਮੈਂਬਰਾਂ ਨੇ ਭਾਜਪਾ ਦੀ ਵਿਚਾਰਧਾਰਾ ਨੂੰ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾਉਣ ਦਾ ਅਹਿਦ ਲਿਆ |
ਪਿਛਲੀ ਖ਼ਬਰ ਪਿੰਡ ਲੰਗ ਪੰਚਾਇਤ ਮਾਮਲੇ 'ਚ 'ਆਪ' ਸਰਕਾਰ ਨੂੰ ਮੂੰਹ ਦੀ ਖਾਣੀ ਪਈ ਮੋਹਿਤ ਮੋਹਿੰਦਰਾ ਦੀ ਅਗਵਾਈ ਹੇਠ ਕਾਂਗਰਸ ਦੀ ਵੱਡ... ਅਗਲੀ ਖ਼ਬਰ ਨਗਰ ਨਿਗਮ ਦੇ ਸੁਪਰਵਾਈਜ਼ਰੀ ਸਰਕਲ-23 ਨੇ ਜਨਗਣਨਾ-2027 ਦਾ ਕੰਮ ਕੀਤਾ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।