25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕਨਸੂਹਾ ਕਲਾਂ 'ਚ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ

ਅਜੀਤ ਡੈਸਕ 06-06-2026
ਭਾਦਸੋਂ, 5 ਜੂਨ (ਪ੍ਰਦੀਪ ਦੰਦਰਾਲਾ)-ਡਾ. ਬਲਬੀਰ ਸਿੰਘ ਸਿਹਤ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਚ ਡਾ. ਸ਼ੈਲੀ ਜੇਤਲੀ ਸਿਵਲ ਸਰਜਨ ਪਟਿਆਲਾ, ਡਾ. ਮੋਨਿਕਾ ਸੂਦ ਸੀਨੀਅਰ ਮੈਡੀਕਲ ਅਫ਼ਸਰ ਭਾਦਸੋਂ ਤੇ ਗ੍ਰਾਮ ਪੰਚਾਇਤ ਕਨਸੂਹਾ ਕਲਾਂ ਦੇ ਸਹਿਯੋਗ ਸਦਕਾ ਪੰਚਾਇਤ ਘਰ ਕਨਸੂਹਾ ਕਲਾਂ ਵਿਖੇ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ ਗਿਆ¢ ਜਿਸ ਦਾ ਪ੍ਰਬੰਧ ਹਰਪ੍ਰੀਤ ਸਿੰਘ ਭੰਗੂ ਬਲਾਕ ਇੰਚਾਰਜ ਆਮ ਆਦਮੀ ਪਾਰਟੀ ਅਤੇ ਡਾਕਟਰ ਨਵਜੋਤ ਕÏਰ ਨੋਡਲ ਅਫਸਰ ਆਈ ਕੈਂਪ ਨੇ ਕੀਤਾ¢ ਜਾਣਕਾਰੀ ਮੁਤਾਬਕ ਇਸ ਕੈਂਪ 'ਚ 154 ਦੇ ਕਰੀਬ ਮਰੀਜਾਂ ਦੀਆ ਅੱਖਾਂ ਦੀ ਜਾਂਚ ਕਰਕੇ ਦਵਾਈਆਂ ਅਤੇ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਅਤੇ 14 ਮਰੀਜ਼ਾਂ ਨੂੰ ਮੁਫ਼ਤ ਲੈਂਜ ਪਾਉਣ ਲਈ ਚੁਣਿਆ¢ ਕੈਂਪ ਦÏਰਾਨ ਅੱਖਾਂ ਦੀ ਜਾਂਚ ਡਾ. ਗੁਰਪ੍ਰੀਤ ਸਿੰਘ ਸਿਵਲ ਹਸਪਤਾਲ਼ ਸਮਾਣਾ ਅਤੇ ਮਨਦੀਪ ਸਿੰਘ ਅਪਥੇਲਮਿਕ ਅਫਸਰ ਨੇ ਕੀਤੀ¢ ਇਸ ਮੌਕੇ ਸੰਜੀਵ ਕੁਮਾਰ, ਕੁਲਦੀਪ ਸਿੰਘ, ਬਲਬੀਰ ਕੌਰ, ਰੁਪਿੰਦਰਜੀਤ ਕੌਰ, ਹਰਵਿੰਦਰ ਕੌਰ ਏ. ਐਨ. ਐੱਮ. ਅਤੇ ਆਸ਼ਾ ਵਰਕਰ ਮÏਜੂਦ ਸਨ¢ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਭੰਗੂ ਅਤੇ ਉਹਨਾਂ ਦੇ ਪਿਤਾ ਕੇਸਰ ਸਿੰਘ ਵਲੋਂ ਸਾਰੀ ਟੀਮ ਦਾ ਸਨਮਾਨ ਕੀਤਾ ਗਿਆ¢
ਪਿਛਲੀ ਖ਼ਬਰ ਪਬਲਿਕ ਕਾਲਜ 'ਚ ਮਨਾਇਆ ਗਿਆ ਵਣ-ਮਹਾਂਉਤਸਵ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਫ਼ਤਿਹਪੁਰ 'ਚ ਮਨਾਇਆ ਵਾਤਾਵਰਨ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।