29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬੇਰੁਜ਼ਗਾਰ ਲਾਈਨਮੈਨਾਂ 'ਤੇ ਲਾਠੀਚਾਰਜ ਅਤਿ ਦਾ ਨਿੰਦਣਯੋਗ ਫੈਸਲਾ-ਖਨੌੜਾ

ਅਜੀਤ ਡੈਸਕ 07-06-2026
ਭਾਦਸੋਂ, 6 ਜੂਨ (ਪ੍ਰਦੀਪ ਦੰਦਰਾਲਾ)-ਪਟਿਆਲਾ ਵਿਖੇ ਪੀ.ਐਸ.ਪੀ.ਸੀ.ਐਲ. ਦਫ਼ਤਰ ਬਾਹਰ ਹੋਏ ਬੇਰਹਿਮ ਲਾਠੀਚਾਰਜ ਦੌਰਾਨ ਗੰਭੀਰ ਜ਼ਖਮੀ ਹੋਏ ਬੇਰੁਜ਼ਗਾਰ ਆਈ.ਟੀ.ਆਈ.ਪਾਸ 2600 ਲਾਈਨਮੈਨ ਅਪ੍ਰੈਂਟਸਿਪ ਆਲ ਪੰਜਾਬ ਯੂਨੀਅਨ ਵਲੋਂ ਲਗਾਏ ਗਏ ਧਰਨੇ ਵਿੱਚ ਸ਼ਾਮਲ ਬੇਰੁਜ਼ਗਾਰ ਲਾਈਨਮੈਨਾਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਹਰਵਿੰਦਰ ਸਿੰਘ ਖਨੌੜਾ ਸਾ. ਜ਼ਿਲਾ ਪ੍ਰਧਾਨ ਕਾਂਗਰਸ ਪਾਰਟੀ ਨੇ ਆਖਿਆ ਕਿ ਸ਼ਰਮਨਾਕ ਗੱਲ ਹੈ ਕਿ ਰੁਜ਼ਗਾਰ ਮੰਗਣ ਵਾਲਿਆਂ 'ਤੇ ਤਾਬੜਤੋੜ ਲਾਠੀਆਂ ਵਰਾਈਆਂ ਗਈਆਂ ਹਨ, ਜੋ ਕਿ ਸਰਾਸਰ ਨਜਾਇਜ਼ ਹੈ, ਉਨ•ਾਂ ਕਿਹਾ ਕਿ ਇਹ ਪ੍ਰਸ਼ਾਸਨ ਦਾ ਅਤਿ ਦਾ ਨਿੰਦਣਯੋਗ ਫ਼ੈਸਲਾ ਹੈ | ਖਨੌੜਾ ਨੇ ਆਖਿਆ ਕਿ 2022 ਦੀਆਂ ਵੋਟਾਂ ਲੈਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਆਪਣੇ ਭਾਸ਼ਣ ਵਿਚ ਕਿਹਾ ਕਰਦੇ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਿਸੇ ਵੀ ਬੇਰੁਜ਼ਗਾਰ ਨੂੰ ਰੁਜ਼ਗਾਰ ਲੈਣ ਵਾਸਤੇ ਲਾਠੀਆਂ ਨਹੀਂ ਖਾਣੀਆਂ ਪੈਣਗੀਆਂ | 'ਆਪ' ਸਰਕਾਰ ਵਲੋਂ ਚੋਣਾਂ ਵੇਲੇ ਨੌਜਵਾਨਾਂ ਨੂੰ ਹਰੇ ਰੰਗ ਦੇ ਪੈੱਨ ਨਾਲ ਨੌਕਰੀਆਂ ਦੇ ਸੁਪਨੇ ਵਿਖਾਏ ਗਏ ਸਨ, ਅੱਜ ਉਨਾਂ ਨੂੰ ਸੜਕਾਂ 'ਤੇ ਪੁਲਿਸ ਦੀਆਂ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ | ਕਾਂਗਰਸੀ ਆਗੂ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੌਜਵਾਨਾਂ ਨਾਲ ਡਟ ਕੇ ਖੜੀ ਹੈ ਅਤੇ ਸਰਕਾਰ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਇਨਸਾਫ਼ ਦੀ ਮੰਗ
ਪਿਛਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾਂ 'ਤੇ ਲਾਠੀਚਾਰਜ ਅਤਿ ਦਾ ਨਿੰਦਣਯੋਗ ਫੈਸਲਾ-ਖਨੌੜਾ ਅਗਲੀ ਖ਼ਬਰ ਪੰਜਾਬ ਦੇ ਸਰਕਾਰ ਅਦਾਰਿਆਂ 'ਚ ਬਾਹਰਲੇ ਸੂਬਿਆਂ ਦੇ ਅਧਿਕਾਰੀਆਂ ਦੀ ਤਾਇਨਾਤੀ ਪੰਜਾਬ ਦੇ ਲੋਕਾਂ ਨਾਲ ਸਰਾਸਰ ਬੇਇਨਸਾਫ਼ੀ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।