04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬ੍ਰਹਿਮਾਕੁਮਾਰੀ ਆਸ਼ਰਮ ਵਲੋਂ ਸ਼ਹਿਰ 'ਚ 4 ਦਰਜਨ ਤੋਂ ਵੱਧ ਆਲ੍ਹਣੇ ਲਗਾਏ

ਰਾਜਪੁਰਾ ਦੇ ਬ੍ਰਹਿਮਾਕੁਮਾਰੀ ਆਸ਼ਰਮ ਦੇ ਬਾਹਰ ਦੀਵਾਰ 'ਤੇ ਆਲ੍ਹਣਾ ਲਗਾਉਣ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਭੈਣ ਕੈਲਾਸ਼ ਅਤੇ ਹੋਰ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 09-06-2026
ਰਾਜਪੁਰਾ, 8 ਜੂਨ (ਜੀ.ਪੀ. ਸਿੰਘ)-ਸਥਾਨਕ ਬ੍ਰਹਿਮਾਕੁਮਾਰੀ ਆਸ਼ਰਮ (ਵਰਦਾਨੀ ਭਵਨ) ਦੀ ਮੁਖੀ ਭੈਣ ਕੈਲਾਸ਼ ਦੀ ਅਗਵਾਈ 'ਚ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਪੰਛੀਆਂ ਨੂੰ ਖੇਤਰ ਵਿਚ ਪੈ ਰਹੀ ਅੱਤ ਦੀ ਗਰਮੀ ਤੋਂ ਬਚਾਉਣ ਲਈ 4 ਦਰਜਨ ਦੇ ਕਰੀਬ ਲੱਕੜ ਦੇ ਬਣੇ ਆਲ੍ਹਣੇ ਲਗਾਏ ਗਏ | ਇਸ ਮੌਕੇ ਭੈਣ ਕੈਲਾਸ਼ ਨੇ ਕਿਹਾ ਕਿ ਦਰਖ਼ਤਾਂ ਦੀ ਵੱਡੀ ਗਿਣਤੀ 'ਚ ਹੋ ਰਹੀ ਕਟਾਈ ਕਾਰਨ ਜਿੱਥੇ ਵਾਤਾਵਰਣ ਖ਼ਰਾਬ ਹੋ ਰਿਹਾ ਹੈ ਉੱਥੇ ਪੰਛੀ ਵੀ ਬੇਘਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਦਰਖ਼ਤਾਂ 'ਤੇ ਰਹਿਣ ਵਾਲੇ ਪੰਛੀ ਵੀ ਬੇਘਰ ਹੋ ਰਹੇ ਹਨ | ਉਨ੍ਹਾਂ ਬੇਜ਼ਬਾਨ ਪਰਿੰਦਿਆਂ ਨੂੰ ਬਚਾਉਣਾ ਵੀ ਸਾਰਿਆਂ ਦਾ ਫ਼ਰਜ਼ ਬਣਦਾ ਹੈ | ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਬ੍ਰਹਿਮਾਕੁਮਾਰੀ ਆਸ਼ਰਮ ਨੇ ਵੀ ਹਿੱਸਾ ਪਾ ਕੇ ਉਪਰਾਲਾ ਕੀਤਾ ਹੈ 'ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪਹਿਲੇ ਪੜਾਅ 'ਚ 4 ਦਰਜਨ ਲੱਕੜ ਦੇ ਬਣੇ ਆਲ੍ਹਣੇ ਲਗਾਏ ਜਾ ਰਹੇ ਹਨ ਤੇ ਇਸ ਤੋਂ ਬਾਅਦ ਵੀ ਜਿਉਂ-ਜਿਉਂ ਹੋਰ ਆਲ੍ਹਣੇ ਬਣ ਕੇ ਆਉਂਦੇ ਜਾਣਗੇ ਤੇ ਸ਼ਹਿਰ ਵਿਚ ਲਗਾ ਦਿੱਤੇ ਜਾਣਗੇ | ਉਨ੍ਹਾਂ ਅਪੀਲ ਕੀਤੀ ਕਿ ਇਸੇ ਤਰ੍ਹਾਂ ਲੋਕਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਬੇਜ਼ਬਾਨ ਪੰਛੀਆਂ ਨੂੰ ਬਚਾਉਣ ਲਈ ਉਹ ਵੀ ਉਪਰਾਲੇ ਕਰਨ ਅਤੇ ਪੰਛੀਆਂ ਲਈ ਹਰ ਘਰ ਦੇ ਬਾਹਰ ਕਿਸੇ ਛਾਂ ਵਾਲੇ ਸਥਾਨ 'ਤੇ ਪਾਣੀ ਦਾ ਵੀ ਪ੍ਰਬੰਧ ਕਰਨ | ਇਸ ਮੌਕੇ ਭੈਣ ਗੀਤੂ ਸਮੇਤ ਵੱਡੀ ਗਿਣਤੀ 'ਚ ਬ੍ਰਹਿਮਕੁਮਾਰੀ ਅਤੇ ਬ੍ਰਹਿਮਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ ਗੜ੍ਹੀ ਸਾਹਿਬ ਵਿਖੇ ਐਨ.ਆਰ.ਆਈ. ਭਰਾਵਾਂ ਨੇ ਕਰਵਾਇਆ ਕਿ੍ਕਟ ਟੂਰਨਾਮੈਂਟ ਅਗਲੀ ਖ਼ਬਰ ਬੇਰੁਜ਼ਗਾਰ ਮੁਲਾਜ਼ਮਾਂ 'ਤੇ ਲਾਠੀਚਾਰਜ ਕਰਨ ਨਾਲ ਸਰਕਾਰ ਦਾ ਤਾਨਾਸ਼ਾਹ ਰਵੱਈਆ ਸਾਹਮਣੇ ਆਇਆ- ਕੁਲਵਿੰਦਰ ਸਿੰਘ ਲਵਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।