28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨਗਰ ਨਿਗਮ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਡੋਗਰਾ ਮੁਹੱਲੇ 'ਚ ਨਾਜਾਇਜ਼ ਕੁਨੈਕਸ਼ਨਾਂ ਸੰਬੰਧੀ ਚਲਾਈ ਮੁਹਿੰਮ-ਮੇਅਰ

ਅਜੀਤ ਡੈਸਕ 13-06-2026
ਪਟਿਆਲਾ, 12 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ 'ਚ ਪੈਂਦੇ ਡੋਗਰਾ ਮੁਹੱਲੇ ਵਿਖੇ ਨਾਗਰਿਕਾਂ ਦੇ ਬਿਮਾਰ ਪੈਣ ਦੀਆਂ ਖ਼ਬਰਾਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਵੀ ਪੱਬਾਂ ਭਾਰ ਕਰ ਦਿੱਤਾ ਹੈ | ਅੱਜ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਸਣੇ ਵਾਟਰ ਸਵੀਪਰ ਸ਼ਾਖਾ ਦੇ ਮੁਲਾਜ਼ਮ ਵੀ ਮੌਕੇ 'ਤੇ ਮੌਜੂਦ ਰਹੇ | ਇੱਥੇ ਨਾਜਾਇਜ਼ ਪਾਣੀ ਸਪਲਾਈ ਦੇ ਕੁਨੈਕਸ਼ਨਾਂ ਕਾਰਨ ਅਜਿਹਾ ਵਾਪਰਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਮਾਹਿਰਾਂ ਮੁਤਾਬਿਕ ਨਾਜਾਇਜ਼ ਪਾਣੀ ਕੁਨੈਕਸ਼ਨ ਲਗਾਉਣ ਅਤੇ ਉਸ ਤੋਂ ਅੱਗੇ ਟੁੱਲੂ ਪੰਪ ਰਾਹੀਂ ਪਾਣੀ ਖਿੱਚਣ ਕਾਰਨ, ਪਾਈਪਾਂ 'ਚ ਪਾਣੀ ਜਾਂ ਪਾਈਪਾਂ ਦੇ ਆਲ਼ੇ ਦੁਆਲੇ ਖੜਿ੍ਹਆਂ ਪਾਣੀ ਘਰਾਂ 'ਚ ਪਹੁੰਚਣ ਦੀ ਸੰਭਾਵਨਾ ਵਧ ਜਾਂਦੀ ਹੈ | ਨਿਗਮ ਵਲੋਂ ਇਸ ਇਲਾਕੇ 'ਚ ਅਜਿਹੇ ਕੁਨੈਕਸ਼ਨਾਂ ਦੀ ਭਾਲ ਲਈ ਮੁਹਿੰਮ ਚਲਾ ਦਿੱਤੀ ਗਈ ਹੈ | ਇਸ ਤੋਂ ਇਲਾਵਾ ਹਰ ਸਾਲ ਇਨ੍ਹਾਂ ਦਿਨਾਂ 'ਚ ਹੀ ਦਸਤ ਜਾਂ ਉਲਟੀਆਂ ਦੇ ਮਰੀਜ਼ਾਂ ਦੇ ਵਧਣ ਦਾ ਕਾਰਨ ਨਾਗਰਿਕਾਂ ਦੇ ਸਾਫ਼ ਸੁਥਰਾ ਖਾਣਾ ਜਾਂ ਸਾਮਾਨ ਰੇਹੜੀਆਂ ਆਦਿ ਤੋਂ ਨਾ ਲੈ ਕੇ ਖਾਣ ਕਾਰਨ ਵੀ ਵਾਪਰ ਸਕਦਾ ਹੈ | ਹੈਰਾਨੀ ਦੀ ਇਹ ਵੀ ਗੱਲ ਸਾਹਮਣੇ ਆਈ ਕਿ ਨਗਰ ਨਿਗਮ ਦੀ ਹੈਲਥ ਸ਼ਾਖਾ ਵਲੋਂ ਸ਼ਹਿਰ ਵਿਚ ਅਜਿਹੀ ਕੋਈ ਮੁਹਿੰਮ ਨਹੀਂ ਚਲਾਈ ਜਾਂਦੀ ਜਿਸ ਰਾਹੀਂ ਰੇਹੜੀਆਂ ਜਾਂ ਹੋਟਲਾਂ ਵਿਚ ਸਫ਼ਾਈ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੈ ਦੀ ਪੜਤਾਲ ਕੀਤੀ ਜਾਵੇ | ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਸਿਹਤ ਲਈ ਨਗਰ ਨਿਗਮ ਦੀ ਹਰ ਸ਼ਾਖਾ ਵਚਨਬੱਧ ਹੈ | ਉਨ੍ਹਾਂ ਇਹ ਵੀ ਕਿਹਾ ਕਿ ਹੈਲਥ ਸ਼ਾਖਾ ਨੂੰ ਰੇਹੜੀਆਂ, ਫੜੀਆਂ ਦੇ ਉੱਪਰ ਜਾਂ ਆਲ਼ੇ ਦੁਆਲੇ ਸਫ਼ਾਈ ਦੇ ਪ੍ਰਬੰਧਾਂ ਲਈ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਜਾਣ ਤਾਂ ਕਿ ਕੋਈ ਵੀ ਨਾਗਰਿਕ ਗੰਦੇ ਵਾਤਾਵਰਨ ਕਾਰਨ ਬਿਮਾਰ ਨਾ ਹੋਵੇ |
ਇਸ ਤੋਂ ਇਲਾਵਾ 60 ਵਾਰਡਾਂ 'ਚ ਨਾਜਾਇਜ਼ ਤਰੀਕੇ ਨਾਲ ਪਾਣੀ ਅਤੇ ਸੀਵਰੇਜ ਦੇ ਕੀਤੇ ਕੁਨੈਕਸ਼ਨਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢ ਦਿੱਤੀ ਗਈ ਹੈ | ਇਸ ਤੋਂ ਇਲਾਵਾ ਸ੍ਰੀ ਗੋਗੀਆ ਦਾ ਕਹਿਣਾ ਸੀ ਕਿ ਲੰਘੀ ਸਰਕਾਰ ਮੌਕੇ ਸੀਵਰੇਜ ਜਾਂ ਪਾਣੀ ਦੀਆਂ ਪਾਈਪਾਂ ਬਦਲੇ ਬਗੈਰ ਹੀ ਟਾਈਲਾਂ ਆਦਿ ਲਗਾ ਕੇ ਸੜਕਾਂ ਆਦਿ ਬਣਾਉਣ ਦੀ ਕੀਤੀ ਕਾਹਲੀ ਵੀ ਅੱਜ ਕਈ ਥਾਈਾ ਲੋਕਾਂ ਦੇ ਘਰਾਂ ਤੱਕ ਗੰਦਾ ਪਾਣੀ ਪਹੁੰਚਣ ਦੇ ਕਾਰਨ ਬਣੇ ਹੋਏ ਹਨ, ਜਿਸ ਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ | ਉਨ੍ਹਾਂ ਦੇ ਦਾਅਵੇ ਮੁਤਾਬਿਕ ਪਿਛਲੇ 2 ਮਹੀਨਿਆਂ ਤੋਂ ਅਜਿਹੀਆਂ ਕਈ ਸੌ ਮੀਟਰ ਪੁਰਾਣੀਆਂ ਗਲੀਆਂ ਹੋਈਆਂ ਪਾਈਪਾਂ ਕੱਢ ਕੇ ਨਵੀਆਂ ਪਾਈਪਾਂ ਪਾਈਆਂ ਗਈਆਂ ਹਨ |
ਪਿਛਲੀ ਖ਼ਬਰ ਨਾਬਾਲਗਾ ਨੂੰ ਵਰਗ਼ਲਾ ਕੇ ਲੈ ਜਾਣ 'ਤੇ ਇਕ ਨਾਮਜ਼ਦ ਅਗਲੀ ਖ਼ਬਰ ਪਟਿਆਲਾ ਵਿਖੇ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.) ਸੰਬੰਧੀ ਸਿਖਲਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।