28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪਹਿਲੀ ਵਿਸ਼ਵ ਯੋਗਾਸਨ ਖੇਡ ਚੈਂਪੀਅਨਸ਼ਿਪ 'ਚ ਭਾਰਤ ਦਾ ਇਤਿਹਾਸਕ ਪ੍ਰਦਰਸ਼ਨ, 114 ਤਗਮੇ ਜਿੱਤੇ

ਅਜੀਤ ਡੈਸਕ 13-06-2026
ਪਟਿਆਲਾ, 12 ਜੂਨ (ਧਰਮਿੰਦਰ ਸਿੰਘ ਸਿੱਧੂ)-ਭਾਰਤ ਨੇ ਅਹਿਮਦਾਬਾਦ 'ਚ 4 ਤੋਂ 8 ਜੂਨ ਤੱਕ ਹੋਈ ਪਹਿਲੀ ਵਿਸ਼ਵ ਯੋਗਾਸਨ ਖੇਡ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚਿਆ ਹੈ | ਜਿਸ 'ਚ ਭਾਰਤੀ ਟੀਮ ਨੇ ਕੁੱਲ 114 ਤਗਮੇ ਜਿੱਤ ਕੇ ਵਿਸ਼ਵ ਪੱਧਰ 'ਤੇ ਆਪਣਾ ਦਬਦਬਾ ਸਾਬਤ ਕੀਤਾ | ਇਨ੍ਹਾਂ 'ਚ 102 ਸੋਨ ਤਗਮੇ, 9 ਚਾਂਦੀ ਅਤੇ 3 ਕਾਂਸੀ ਦੇ ਤਗਮੇ ਸ਼ਾਮਲ ਹਨ | ਇਸ ਦੌਰਾਨ ਪੰਜਾਬ ਦੀ ਹੋਣਹਾਰ ਖਿਡਾਰਨ ਅਲਕਾ ਪਰੀਵਾਲ ਨੇ ਸੀਨੀਅਰ ਗਰਲਜ਼ ਵਰਗ ਦੇ ਬੈਕਵਰਡ ਬੈਂਡਿੰਗ ਮੁਕਾਬਲੇ 'ਚ ਸੋਨ ਤਗਮਾ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ | ਭਾਰਤੀ ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਯੋਗਾਸਨ ਖੇਡਾਂ ਦੇ ਇਤਿਹਾਸ 'ਚ ਨਵਾਂ ਇਤਿਹਾਸ ਲਿਖ ਦਿੱਤਾ ਹੈ | ਚੈਂਪੀਅਨਸ਼ਿਪ ਤੋਂ ਪਹਿਲਾਂ ਯੋਗਾਸਨ ਭਾਰਤ ਵਲੋਂ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਵੀਰ ਸਾਵਰਕਰ ਸਪੋਰਟਸ ਕੰਪਲੈਕਸ, ਅਹਿਮਦਾਬਾਦ 'ਚ 10 ਮਈ ਤੋਂ 3 ਜੂਨ ਤੱਕ ਵਿਸ਼ੇਸ਼ ਰਾਸ਼ਟਰੀ ਸਿਖਲਾਈ ਕੈਂਪ ਲਗਾਇਆ ਗਿਆ ਸੀ |
ਇਸ ਕੈਂਪ 'ਚ ਦੇਸ਼ ਭਰ ਤੋਂ ਚੁਣੇ ਗਏ 122 ਖਿਡਾਰੀਆਂ ਨੇ ਭਾਗ ਲਿਆ ਅਤੇ ਉੱਚ ਪੱਧਰੀ ਸਿਖਲਾਈ ਪ੍ਰਾਪਤ ਕੀਤੀ | ਭਾਰਤੀ ਟੀਮ ਦੇ ਮੁੱਖ ਕੋਚ ਡਾ. ਚੰਦਰਾ ਕਾਂਤ ਮਿਸ਼ਰਾ ਦੀ ਅਗਵਾਈ ਹੇਠ ਖਿਡਾਰੀਆਂ ਨੇ ਸਖ਼ਤ ਮਿਹਨਤ ਕੀਤੀ, ਜਿਸ ਦਾ ਨਤੀਜਾ ਇਤਿਹਾਸਕ ਜਿੱਤ ਦੇ ਰੂਪ 'ਚ ਸਾਹਮਣੇ ਆਇਆ ਹੈ | 3 ਜੂਨ ਨੂੰ ਕੈਂਪ ਦੇ ਸਮਾਪਤੀ ਸਮਾਗਮ ਦੌਰਾਨ ਟੀਮ ਦਾ ਐਲਾਨ ਕੀਤਾ ਗਿਆ, ਜਿਸ ਮੌਕੇ ਵਰਲਡ ਯੋਗਾਸਨ ਅਤੇ ਯੋਗਾਸਨ ਭਾਰਤ ਦੇ ਸਕੱਤਰ ਜਨਰਲ ਡਾ. ਜੈਦੀਪ ਆਰਿਆ ਅਤੇ ਪ੍ਰਧਾਨ ਉਦਿਤ ਸੇਠ ਵੀ ਮੌਜੂਦ ਸਨ |
ਪਿਛਲੀ ਖ਼ਬਰ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਤੇਜਬੀਰ ਸਿੰਘ ਖਾਂਗ ਵਲੋਂ ਸਨਮਾਨ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਦਾ ਵਫ਼ਦ 2600 ਅਪ੍ਰੈਂਟਿਸ ਮੁਲਾਜ਼ਮਾਂ 'ਤੇ ਹੋਏ ਲਾਠੀਚਾਰਜ ਦਾ ਹਿਸਾਬ ਮੰਗਣ ਲਈ ਨੈਸ਼ਨਲ ਹਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।