11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸੀ. ਡੀ. ਪੀ. ਓ. ਦਫ਼ਤਰ ਪਾਤੜਾਂ ’ਚੋਂ ਕੰਪਿਊਟਰ, ਏ. ਸੀ. ਤੇ ਹੋਰ ਸਾਮਾਨ ਹੋਇਆ ਚੋਰੀ

ਅਜੀਤ ਡੈਸਕ 23-06-2026
ਪਾਤੜਾਂ, 22 ਜੂਨ (ਜਗਦੀਸ਼ ਸਿੰਘ ਕੰਬੋਜ)-ਸੀ਼.ਡੀ.ਪੀ.ਓ. ਦਫ਼ਤਰ ਪਾਤੜਾਂ ਦਾ ਦਰਵਾਜ਼ਾ ਤੋੜ ਕੇ ਚੋਰਾਂ ਨੇ ਕੰਪਿਊਟਰ, ਏ. ਸੀ., ਇਨਵਰਟਰ ਅਤੇ ਹੋਰ ਸਮਾਨ ਚੋਰੀ ਕਰ ਲਿਆ ਇਸ ਦਾ ਪਤਾ ਲੱਗਣ ’ਤੇ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਦੀ ਸੂਚਨਾ ਦਿੱਤੇ ਜਾਣ ਮਗਰੋਂ ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਹੋਈ ਚੋਰੀ ਕਾਰਨ ਵਿਭਾਗ ਵਲੋਂ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਕੀਤਾ ਜਾ ਰਿਹਾ ਕੰਮ ਪ੍ਰਭਾਵਿਤ ਹੋਣ ਦੀ ਗੱਲ ਕਰਮਚਾਰੀਆਂ ਵੱਲੋਂ ਕਹੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀ.ਡੀ.ਪੀ.ਓ. ਪਾਤੜਾਂ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਡਿਊਟੀ ਮਗਰੋਂ ਦਫਤਰ ਬੰਦ ਕਰਕੇ ਗਏ ਸੀ ਸ਼ਨੀਵਾਰ ਵਾਲੇ ਦਿਨ ਸਾਨੂੰ ਪਤਾ ਲੱਗਿਆ ਕਿ ਦਫਤਰ ਵਿਚ ਚੋਰੀ ਹੋਈ ਹੈ ਅਤੇ ਜਦੋਂ ਇੱਥੇ ਪਹੁੰਚ ਕੇ ਦੇਖਿਆ ਤਾਂ ਦਫਤਰ ਦਾ ਮੁੱਖ ਦਰਵਾਜ਼ਾ ਤੋੜਿਆ ਹੋਇਆ ਸੀ ਅਤੇ ਅੰਦਰ ਜਾ ਕੇ ਦੇਖਿਆ ਤਾ ਦਫਤਰ ਵਿੱਚ ਲੱਗੇ ਹੋਏ ਏ.ਸੀ., ਕੰਪਿਊਟਰ ਅਤੇ ਅਨਵੇਟਰ ਅਤੇ ਹੋਰ ਸਮਾਨ ਚੋਰੀ ਹੋ ਚੁੱਕਾ ਸੀ। ਏ.ਸੀ. ਚੋਰੀ ਹੋਣ ਨਾਲ ਜਿੱਥੇ ਹੁਣ ਕਰਮਚਾਰੀਆਂ ਨੂੰ ਗਰਮੀ ਵਿੱਚ ਬੈਠ ਕੇ ਕੰਮ ਕਰਨਾਂ ਪੈ ਰਿਹਾ ਹੈ ਉੱਥੇ ਹੀ ਕੰਪਿਊਟਰ ਚੋਰੀ ਹੋਣ ਨਾਲ ਦਫਤਰ ਦਾ ਸਾਰਾ ਡਾਟਾ ਅਜੇ ਤੱਕ ਨਾ ਮਿਲਣ ਕਾਰਨ ਵਿਭਾਗ ਦਾ ਰਿਕਾਰਡ ਅਜੇ ਪੂਰਾ ਕੀਤਾ ਜਾ ਰਿਹਾ ਜਿਸ ਕਰਕੇ ਖੜੋਤ ਹੋਣ ਨਾਲ ਸਰਕਾਰ ਵਲੋਂ ਚਲਾਈ ਜਾ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਕੰਮ ਵਿੱਚ ਵੀ ਵਿਘਨ ਪੈ ਰਿਹਾ ਹੈ। ਇਸ ਬਾਰੇ ਸ਼ਹਿਰੀ ਚੌਂਕੀ ਪਾਤੜਾਂ ਦੇ ਮੁਖੀ ਜੱਜਵਿੰਦਰ ਨੇ ਕਿਹਾ ਕਿ ਮਿਲੀ ਸੂਚਨਾਂ ਮਗਰੋਂ ਪੁਲਿਸ ਟੀਮ ਵਲੋਂ ਸੀਸੀਟੀਵੀ ਕੈਮਰਿਆਂ ਤੋਂ ਪੜਤਾਲ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਸ ਦਾ ਪਤਾ ਲਾ ਕੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗਾ ਦਿਵਸ ‘ਇਕ ਧਰਤੀ, ਇਕ ਸਿਹਤ ਲਈ ਯੋਗਾ’ ਥੀਮ ਤਹਿਤ ਮਨਾਉਣਾ ਸ਼ਲਾਘਾਯੋਗ ਉਪਰਾਲਾ- ਮੇਅਰ ਕੁੰਦਨ ਗੋਗੀਆ ਅਗਲੀ ਖ਼ਬਰ ਨੀਤਿਨ ਨਬੀਨ ਦੇ ਪੰਜਾਬ ਦੌਰੇ ਨੇ ਸੂਬੇ ਪੰਜਾਬ ਦੇ ਭਾਜਪਾ ਵਰਕਰਾਂ ’ਚ ਫੂਕੀ ਨਵੀਂ ਰੂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।