11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪੰਜਾਬ ਕਾਂਗਰਸ ਦੀ ਸਹਿ-ਇੰਚਾਰਜ ਵਲੋਂ ਨਾਭਾ ਬਲਾਕ ਦੇ ਅਹੁਦੇਦਾਰਾਂ ਨਾਲ ਮੀਟਿੰਗ

ਅਜੀਤ ਡੈਸਕ 23-06-2026
ਨਾਭਾ, 22 ਜੂਨ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਕਾਂਗਰਸ ਦੇ ਦਫ਼ਤਰ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਹਿ ਇੰਚਾਰਜ ਹੀਨਾ ਕਾਵੜੇ ਪਹੁੰਚੇ, ਜਿਥੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹੀਨਾ ਕਾਵੜੇ ਵਲੋਂ ਵਿਧਾਨ ਸਭਾ ਹਲਕਾ ਨਾਭਾ ਬਲਾਕ ਦੇ ਸਮੂਹ ਅਹੁਦੇਦਾਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਅਹਿਮ ਮੁੱਦਿਆਂ ‘ਤੇ ਗੱਲਬਾਤ ਕੀਤੀ ਗਈ। ਇਸ ਮੀਟਿੰਗ ‘ਚ ਗੁਰਸ਼ਰਨ ਕੌਰ ਰੰਧਾਵਾ ਜ਼ਿਲ੍ਹਾ ਪ੍ਰਧਾਨ, ਮਹੰਤ ਹਰਵਿੰਦਰ ਖਨੌੜਾ ਸਾਬਕਾ ਜਿਲ੍ਹਾ ਪ੍ਰਧਾਨ, ਨਰਿੰਦਰ ਲਾਲੀ, ਬਲਾਕ ਸ਼ਹਿਰੀ ਪ੍ਰਧਾਨ ਵਿਵੇਕ ਸਿੰਗਲਾ, ਬਲਾਕ ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢੀਂਗੀ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਯੂਥ ਆਗੂ ਇੰਦਰਜੀਤ ਸਿੰਘ ਚੀਕੂ, ਮਨਜਿੰਦਰ ਸਿੰਘ ਜਿੰਦਰੀ,ਚਰਨਜੀਤ ਬਾਤਿਸ਼, ਭੀਮ ਸਿੰਘ ਬਨੇਰਾ ਸਰਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਦੇ ਨੌਜਵਾਨ ਸੜਕਾਂ ਦੇ ਧੱਕੇਖਾਣ ਲਈ ਮਜਬੂਰ- ਮਨਜੀਤ ਸਿੰਘ ਚਾਹਲ ਅਗਲੀ ਖ਼ਬਰ ਪੇਂਟ, ਪਲਾਈ ਤੇ ਹਾਰਡਵੇਅਰ ਡੀਲਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।