08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਯੂਥ ਕਾਂਗਰਸ ਚੋਣਾਂ-ਪਟਿਆਲਾ ਦਿਹਾਤੀ ਹਲਕੇ ਵਿਚ ਸੰਜੀਵ ਸ਼ਰਮਾ ਕਾਲੂ ਧੜੇ ਨੇ ਮਾਰੀ ਬਾਜ਼ੀ, ਮਾਧਵ ਸਿੰਗਲਾ ਮੀਤ ਪ੍ਰਧਾਨ ਬਣੇ

ਅਜੀਤ ਡੈਸਕ 24-06-2026
ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ)-ਯੂਥ ਕਾਂਗਰਸ ਦੀਆਂ ਚੋਣਾਂ ਦੇ ਆਏ ਨਤੀਜਿਆਂ ਨੇ ਇਕ ਵਾਰ ਫਿਰ ਪਟਿਆਲਾ ਦਿਹਾਤੀ ਹਲਕੇ ਵਿਚ ਕਾਂਗਰਸ ਦੇ ਨੌਜਵਾਨ ਅਤੇ ਸਰਗਰਮ ਨੇਤਾ ਸੰਜੀਵ ਸ਼ਰਮਾ ਕਾਲੂ ਦੇ ਧੜੇ ਦੇ ਸਮੁੱਚੇ ਉਮੀਦਵਾਰਾਂ ਨੂੰ ਹੁੰਝਾਫੇਰ ਜਿੱਤ ਦਰਜ ਕੀਤੀ ਹੈ। ਇਨ੍ਹਾਂ ਚੋਣਾਂ ’ਚ ਸੰਜੀਵ ਸ਼ਰਮਾ ਕਾਲੂ ਦੇ ਖ਼ਾਸਮਖ਼ਾਸ ਮਾਧਵ ਸਿੰਗਲਾ ਜ਼ਿਲ੍ਹਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਬਣ ਗਏ ਹਨ। ਪਟਿਆਲਾ ਦਿਹਾਤੀ ਹਲਕੇ ਵਿਚ ਸੰਜੀਵ ਸ਼ਰਮਾ ਕਾਲੂ ਧੜੇ ਦੇ ਰਿਧਮ ਸ਼ਰਮਾ ਹਲਕਾ ਪ੍ਰਧਾਨ ਵਜੋਂ 3590 ਵੋਟਾਂ ਲੈ ਕੇ ਵੱਡੀ ਜਿੱਤ ਪ੍ਰਾਪਤ ਕਰਕੇ ਜੇਤੂ ਰਹੇ। ਜਦੋਂ ਕਰਨ ਸੈਣੀ ਨੂੰ 2927 ਵੋਟਾਂ ਨਾਲ ਸਬਰ ਕਰਨਾ ਪਿਆ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਦਿਹਾਤੀ ਵਿਚ ਪੈਂਦੇ ਦੋ ਬਲਾਕਾਂ ਅੰਦਰ ਕਾਲੂ ਧੜੇ ਦੇ ਨੌਜਵਾਨਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਬਿਸ਼ਨ ਨਗਰ ਬਲਾਕ ਵਿਚ ਸੰਜੀਵ ਕਾਲੂ ਧੜੇ ਦੇ ਹੇਮੰਤ ਪਾਠਕ ਨੇ 1187 ਵੋਟਾਂ, ਹਲਕੇ ਦੇ ਬਲਾਕ ਤਿ੍ਪੜੀ ਵਿਚ ਪ੍ਰਵੀਨ ਰਾਬਤ 2382 ਵੋਟਾਂ ਲੈ ਕੇ ਜੇਤੂ ਰਹੇ। ਇਸ ਤੋਂ ਇਲਾਵਾ ਪਟਿਆਲਾ ਸ਼ਹਿਰੀ ਦਾ ਵੀ ਅਸੈਂਬਲੀ ਪ੍ਰਧਾਨ ਸੰਜੀਵ ਕਾਲੂ ਧੜੇ ਦੇ ਅਭਿਨਵ ਸ਼ਰਮਾ ਅਤੇ ਬਲਾਕ ਲਹਿਲ ਤੋਂ ਕਰਮਜੀਤ ਸਿੰਘ ਜੇਤੂ ਰਹੇ। ਪਟਿਆਲਾ ਦਿਹਾਤੀ ਹਲਕੇ ਦੇ ਯੂਥ ਕਾਂਗਰਸ ਪ੍ਰਧਾਨ ਵਜੋਂ ਚੁਣੇ ਗਏ ਰਿਧਮ ਸ਼ਰਮਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਹਲਕੇ ਦੇ ਤਿੰਨੇ ਅਹਿਮ ਅਹੁਦਿਆਂ ’ਤੇ ਕਾਲੂ ਧੜੇ ਦੇ ਉਮੀਦਵਾਰਾਂ ਦਾ ਕਾਬਜ਼ ਹੋਣਾ ਇਹ ਸਪਸ਼ਟ ਸੁਨੇਹਾ ਦਿੰਦਾ ਹੈ ਕਿ ਜੇਕਰ ਕਾਂਗਰਸ ਸੰਜੀਵ ਕਾਲੂ ਨੂੰ ਕਾਂਗਰਸ ਦੀ ਟਿਕਟ ਦੇ ਕੇ ਨਿਵਾਜਦੀ ਹੈ ਤਾਂ ਇੱਥੋਂ ਅਸੀਂ ਸਾਰੇ ਇਕ ਵੱਡੀ ਜਿੱਤ ਪ੍ਰਾਪਤ ਕਰਾਂਗੇ। ਦੱਸਣਯੋਗ ਹੈ ਕਿ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਸੰਜੀਵ ਸ਼ਰਮਾ ਕਾਲੂ ਧੜੇ ਦੇ ਕਈ ਨੌਜਵਾਨਾਂ ਨੇ ਜਨਰਲ ਸਕੱਤਰ ਦੇ ਅਹੁਦਿਆਂ ’ਤੇ ਵੀ ਬਾਜ਼ੀ ਮਾਰੀ ਹੈ। ਜਿਨ੍ਹਾਂ ਵਿਚ ਸੱੁਚਾ ਸਿੰਘ ਬਾਠ, ਰਵੀ ਮੱਟੂ, ਰੋਹਿਤ ਗਰਗ, ਲੁਕੇਸ਼ ਬਾਂਸਲ, ਮਾਲਵਿੰਦਰ ਸਿੰਘ ਵੀ ਹਨ। ਇਹ ਸਾਰੇ ਨੌਜਵਾਨ ਜਨਰਲ ਸਕੱਤਰ ਚੁਣੇ ਗਏ ਹਨ। ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਅੰਦਰ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿਚ ਵੀ ਸੰਜੀਵ ਕਾਲੂ ਧੜੇ ਦੇ ਖੜ੍ਹਾਏ ਗਏ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰਾਂ ਨੇ ਵੀ ਕਾਂਗਰਸ ਤੋਂ ਵਧ ਵੋਟਾਂ ਲੈ ਕੇ ਆਪਣੀ ਭਰਵੀਂ ਹਾਜ਼ਰੀ ਲਵਾਈ ਸੀ। ਇਸ ਧੜੇ ਦੇ ਉਮੀਦਵਾਰਾਂ ਨੇ ਭਾਵੇਂ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਚੋਣਾਂ ਨਹੀਂ ਸਨ ਲੜੀਆਂ ਪਰ ਉਹ ਕਾਂਗਰਸ ਦੇ ਉਮੀਦਵਾਰਾਂ ਤੋਂ ਵਧ ਵੋਟਾਂ ਲੈ ਗਏ ਸਨ, ਜਿਸ ਦੀ ਰਾਜਸੀ ਤੌਰ ’ਤੇ ਸਭ ਤੋਂ ਵਧ ਚਰਚਾ ਹੋਈ ਸੀ।
ਪਿਛਲੀ ਖ਼ਬਰ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਯੂਥ ਕਾਂਗਰਸ ’ਚ ਵੱਡੀ ਜਿੱਤ, ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਨੇ ਜਤਾਇਆ ਭਰੋਸਾ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਦੇਸ਼ ਦੀ ਪਾਲਣਾ ਲਈ ਪੰਜ ਮੈਂਬਰੀ ਕਮੇਟੀ ਨੇ ਫ਼ਤਹਿਗੜ੍ਹ ਸਾਹਿਬ ’ਚ ਸੰਗਤਾਂ ਨਾਲ ਕੀਤੀ ਮੀਟਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।