08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸ਼ੋਰਗਿਰ ਬਸਤੀ ਵਿਚ ਗੈਰ-ਕਾਨੂੰਨੀ ਪਟਾਕਿਆਂ ਬਣਾਉਣ ਦਾ ਭੰਡਾਫੋੜ

ਅਜੀਤ ਡੈਸਕ 27-06-2026
ਰਾਜਪੁਰਾ, 26 ਜੂਨ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਮਹਿੰਦਰਗੰਜ ਬਾਜ਼ਾਰ ਨਾਲ ਲੱਗਦੀ ਸ਼ੋਰਗਿਰ ਬਸਤੀ ਵਿਚ ਨਜਾਇਜ਼ ਤੋਰ ’ਤੇ ਪਟਾਕੇ ਤਿਆਰ ਕਰਨ ਦੇ ਮਾਮਲੇ ਦਾ ਪਰਦਾ ਫਾਸ਼ ਕਰਦਿਆਂ ਦੋ ਮਹਿਲਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ’ਚ ਪੁਲਿਸ ਫੋਰਸ ਨੇ ਸ਼ੋਰਗਿਰ ਬਸਤੀ ਵਿਚ ਛਾਪੇਮਾਰੀ ਕੀਤੀ ਗਈ ਅਤੇ ਕਈ ਘਰਾਂ ਦੀ ਤਲਾਸ਼ੀ ਲਈ ਗਈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਵਾਈ ਦੌਰਾਨ ਦੋ ਘਰਾਂ ਵਿਚੋਂ ਵੱਡੀ ਮਾਤਰਾ ਵਿਚ ਨਜਾਇਜ਼ ਤੌਰ ’ਤੇ ਬਣਾਏ ਅਤੇ ਸਟੋਰ ਕੀਤੇ ਪਟਾਕੇ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਰਾਜ ਕੁਮਾਰੀ ਪਤਨੀ ਸਵਰਗੀ ਸੰਜੇ ਕੁਮਾਰ ਅਤੇ ਗੋਮਤੀ ਨਾਮਕ ਮਹਿਲਾਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕੱਝ ਸਾਲ ਪਹਿਲਾਂ ਰਾਜ ਕੁਮਾਰੀ ਦੇ ਘਰ ਵਿਚ ਨਜਾਇਜ਼ ਤੌਰ ’ਤੇ ਬਣਾਏ ਜਾ ਰਹੇ ਪਟਾਕਿਆਂ ਕਾਰਨ ਭਿਆਨਕ ਧਮਾਕਾ ਹੋਇਆ ਸੀ, ਜਿਸ ਵਿਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਆਸ-ਪਾਸ ਦੇ ਕਈ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਮਹਾਰਾਸ਼ਟਰ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ ’ਚ ਬਦਲਾਅ ਕਰਨ ਦਾ ਫ਼ੈਸਲਾ ਮੰਦਭਾਗਾ-ਵਿੰਦਾ ਗਰੋਵਰ ਅਗਲੀ ਖ਼ਬਰ ਰਣਜੋਧ ਹਡਾਣਾ ਨੇ ਪਿੰਡ ਮਗਰ ਸਾਹਿਬ, ਈਸਰਹੇੜੀ ਅਤੇ ਮਸ਼ੀਂਗਣ ਦੀਆਂ ਸੱਥਾਂ ’ਚ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।