19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਹੁਤੇ ਵਿਧਾਇਕਾਂ ਦਾ ਬਿਨਾਂ ਪੜ੍ਹੇ ਬਿੱਲ ਪਾਸ ਕਰਨਾ ਕਬੂਲਣਾ ਲੋਕਤੰਤਰ ਲਈ ਸ਼ਰਮਨਾਕ ਆਮ ਆਦਮੀ ਪਾਰਟੀ ਦੇ ਕਾਨੂੰਨ ਘਾੜਿਆਂ ਦੀ ਵਿਧਾਨ ਸਭਾ ’ਚ ਸੰਵਿਧਾਨ ਪ੍ਰਤੀ ਗ਼ੈਰ-ਸੰਜੀਦਗੀ ਹੋਈ ਜੱਗ ਜਾਹਿਰ: ਕ੍ਰਿਸ਼ਨ ਸਿੰਘ ਸਨੌਰ

ਅਜੀਤ ਡੈਸਕ 30-06-2026
ਸਨੌਰ, 29 ਜੂਨ (ਮੋਹਣ ਸਿੰਘ ਭੱਟੀ)-ਪੰਜ ਸਿੰਘ ਸਾਹਿਬਾਨ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੰਤਰੀ ਅਤੇ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ‘ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ’ ਮਾਮਲੇ ਵਿੱਚ ਆਪਣਾ ਪੱਖ ਰੱਖਣ ਲਈ ਪੇਸ਼ ਹੋਏ। ਜਿਸ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲਗਭਗ 87 ਮੰਤਰੀ ਤੇ ਵਿਧਾਇਕ ਜਥੇਦਾਰ ਸਾਹਿਬਾਨ ਦੇ ਸਨਮੁੱਖ ਹੋਏ। ਅਕਾਲ ਤਖ਼ਤ ਸਾਹਿਬ ਵਿਖੇ ਇਸ ਇਕੱਤਰਤਾ ਦੌਰਾਨ ਉਸ ਵੇਲੇ ਲੋਕਤੰਤਰ ਅਤੇ ਵਿਧਾਨਕ ਪ੍ਰਕਿਰਿਆ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ, ਜਦੋਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਸਿੰਘ ਸਾਹਿਬਾਨ ਸਾਹਮਣੇ ਸਪੱਸ਼ਟ ਤੌਰ ’ਤੇ ਇਹ ਮੰਨਿਆ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਇਸ ਅਤਿ ਸੰਵੇਦਨਸ਼ੀਲ “ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ” ਨਾਲ ਸਬੰਧਿਤ ਬਿੱਲ ਦੇ ਖਰੜੇ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਵਿਚਾਰਿਆ ਤੱਕ ਵੀ ਨਹੀਂ ਸੀ। ਵਿਧਾਇਕਾਂ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਰੋਕਣ ਅਤੇ ਸਤਿਕਾਰ ਸਬੰਧੀ ਬਿੱਲ ਵਰਗੇ ਗੰਭੀਰ ਮਸਲੇ ’ਤੇ ਦਿਖਾਈ ਗਈ ਇਹ ਲਾਪ੍ਰਵਾਹੀ ਮੌਜੂਦਾ ਸਿਆਸੀ ਅਤੇ ਲੋਕਤੰਤਰਿਕ ਪ੍ਰਣਾਲੀ ਲਈ ਇੱਕ ਬੇਹੱਦ ਚਿੰਤਾਜਨਕ ਮਾਮਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੀ ਹਲਕਾ ਸਨੌਰ ਇੰਚਾਰਜ ਕਮੇਟੀ ਦੇ ਮੈਂਬਰ ਕ੍ਰਿਸ਼ਨ ਸਨੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਦੋਗਲਾਪਣ ਸਾਬਿਤ ਹੋਇਆ ਕਿ ਉਨ੍ਹਾਂ ਦੀਹੀ ਆਮ ਆਦਮੀ ਪਾਰਟੀ ਦਾ ਸੀਨੀਅਰ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਿਤ ਇਸ ਨਾਜ਼ੁਕ ਮਸਲੇ ਦੀ ਕਾਰਵਾਈ ਨੂੰ ਲਾਈਵ ਟੈਲੀਕਾਸਟ (ਸਿੱਧਾ ਪ੍ਰਸਾਰਣ) ਨਾ ਕਰਨ ਦੀ ਬੇਨਤੀ ਕੀਤੀ,ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜ੍ਹਗੱਜ ਅਨੁਸਾਰਕਿ ਤੁਹਾਡਾ ਮੁੱਖ ਮੰਤਰੀ ਤਾਂ ਜਨਤਕ ਸਟੇਜਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਰੇਆਮ ਲਲਕਾਰਦਾ ਹੋਇਆ ਇਹ ਦਾਅਵਾ ਕਰਦਾ ਹੈ ਕਿ ਕਾਰਵਾਈ ਦਾ ਲਾਈਵ ਟੈਲੀਕਾਸਟ ਕੀਤਾ ਜਾਵੇ ਤਾਂ ਜੋ ਉਹ ਸਭ ਦੇ ਕੱਚੇ-ਚਿੱਠੇ ਖੋਲ੍ਹ ਸਕੇ। ਸਿੰਘ ਸਾਹਿਬ ਦਾ ਦੋਟੁੱਕ ਇਹ ਕਹਿਣਾ ਕਿ ਤਖ਼ਤ ਦੀ ਮਰਿਆਦਾ ਅਨੁਸਾਰ ਸਭ ਕੁਝ ਸੰਗਤ ਦੇ ਸਾਹਮਣੇ ਜਨਤਕ ਹੀ ਹੋਵੇਗਾ, ਹੀ ਲੋਕਤੰਤਰ ਦੀ ਪਾਲਣਾ ਹੈ। ਇਸ ਮੌਕੇ ੳਨ੍ਹਾਂ ਨਾਲ ਸਾਬਕਾ ਜਿਲ੍ਹਾ ਪਰਿਸ਼ਦ ਮੈਂਬਰ ਹਰਮਿੰਦਰ ਸਿੰਘ ਜੋਗੀਪੁਰ, ਸੀਨੀਅਰ ਸੂਬਾ ਕਿਸਾਨ ਆਗੂ ਜਸਵਿੰਦਰ ਸਿੰਘ ਮੋਹਣੀ ਭਾਂਖਰ ਅਤੇ ਲਖਵਿੰਦਰ ਸਿੰਘ ਚੌਹਾਨ ਵੀ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸੂਬੇ ’ਚ ਭਾਜਪਾ ਦੀ ਸਰਕਾਰ ਬਣਾਉਣਾ ਜ਼ਰੂਰੀ-ਡਾ. ਤੇਜਾ ਅਗਲੀ ਖ਼ਬਰ ਜਾਬ ਸਮੇਤ ਸਮੁੱਚਾ ਉੱਤਰੀ ਭਾਰਤ ਲੂ ਦੀ ਲਪੇਟ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।