20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਜ਼ੀਨਗਰ ਸਮਾਜ ਨੇ ਸੰਨੀ ਢਿੱਲੋਂ ਨਾਲ ਚੱਲਣ ਦਾ ਲਿਆ ਅਹਿਦ

ਅਜੀਤ ਡੈਸਕ 30-06-2026
ਪਟਿਆਲਾ, 29 ਜੂਨ (ਮਨਦੀਪ ਸਿੰਘ ਖਰੌੜ)-ਪਟਿਆਲਾ ਸ਼ਹਿਰ ’ਚ ਲੋਕ ਭਲਾਈ ਦੇ ਕੰਮਾਂ ਕਾਰਾਂ ’ਚ ਸਰਗਰਮ ਚਲ ਰਹੇ ਸਮਾਜ ਸੇਵੀ ਸੰਨੀ ਢਿੱਲੋਂ ਨੇ ਜ਼ੀਨਗਰ ਸਮਾਜ ਨਾਲ ਬੈਠਕ ਕੀਤੀ। ਇਸ ਸੰਬੰਧੀ ਜ਼ੀਨਗਰ ਸਮਾਜ ਦੇ ਪੰਜਾਬ ਪ੍ਰਧਾਨ ਹਰੀਰਾਮ ਗਹਿਲੋਤ, ਪਟਿਆਲਾ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਦਸਿਆ ਕਿ ਸ. ਢਿੱਲੋਂ ਨੇ ਅੱਜ ਉਨਾਂ ਨਾਲ ਬੈਠਕ ਕਰ ਕੇ ਜ਼ੀਨਗਰ ਸਮਾਜ ਦੀਆਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ। ਜਿਸ ਤਹਿਤ ਉਨਾਂ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਆਪਣੇ ਤੌਰ ’ਤੇ ਯਤਨ ਕਰਨ ਦਾ ਵਾਅਦਾ ਵੀ ਕੀਤਾ। ਇਸ ਦੇ ਨਾਲ ਹੀ ਜ਼ੀਨਗਰ ਸਮਾਜ ਵਲੋਂ ਬੱਚਿਆਂ ਦੀ ਪੜਾਈ ਲਈ ਬਣਾਈ ਲਾਇਬ੍ਰੇਰੀ ਦਾ ਦੌਰਾ ਵੀ ਸ. ਢਿੱਲੋਂ ਵਲੋਂ ਕੀਤਾ ਗਿਆ। ਇਸ ਦੌਰਾਨ ਲੋੜਵੰਦ ਬੱਚਿਆਂ ਨੂੰ ਉਨਾਂ ਕਿਤਾਬਾਂ ਅਤੇ ਹੋਰ ਸਮਾਨ ਦੇਣ ’ਚ ਵੀ ਆਪਣਾ ਯੋਗਦਾਨ ਪਾਇਆ। ਜ਼ੀਨਗਰ ਸਮਾਜ ਦੇ ਪ੍ਰਧਾਨ ਗਹਿਲੋਤ ਨੇ ਕਿਹਾ ਕਿ ਸਾਡੇ ਸਮਾਜ ਪ੍ਰਤੀ ਸੰਵੇਦਨਾ ਰੱਖਣ ਦੇ ਤਹਿਤ ਉਹ ਆਉਣ ਵਾਲੀ ਵਿਧਾਨ ਸਭਾ ਚੋਣਾਂ ’ਚ ਉਹ ਸਮਾਜ ਸੇਵੀ ਸੰਨੀ ਢਿੱਲੋਂ ਉਸ ਦੇ ਨਾਲ ਚੱਲਣ ਦਾ ਵਾਅਦਾ ਕਰਦੇ ਹੋਏ ਉਨਾਂ ਕਿਹਾ ਕਿ ਜ਼ੀਨਗਰ ਸਮਾਜ ਦੀਆਂ 15 ਹਜ਼ਾਰ ਤੋਂ ਵਧ ਵੋਟਾਂ ਹਨ ਅਤੇ ਉਹ ਕਿਸੇ ਵੀ ਪਾਰਟੀ ਦੀ ਜਿੱਤ ਹਾਰ ’ਚ ਅਹਿਮ ਸਥਾਨ ਰੱਖਦੇ ਹਨ। ਇਸ ਦੌਰਾਨ ਸੰਨੀ ਢਿੱਲੋਂ ਨੇ ਜ਼ੀਨਗਰ ਸਮਾਜ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਰਾਜਨੀਤੀ ਦੇ ’ਚ ਕੋਈ ਨਾਵਾਂ ਖੱਟਣ ਲਈ ਨਹੀਂ ਆਏ ਸਗੋਂ ਉਹ ਤਾਂ ਸਿਰਫ਼ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨ ਆਏ ਹਨ। ਇਸੇ ਤਹਿਤ ਉਹ ਲੰਬੇ ਸਮੇਂ ਤੋਂ ਜ਼ੀਨਗਰ ਸਮਾਜ ਨੂੰ ਲੰਬੇ ਸਮੇਂ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਯਤਨ ਕਰਨਗੇ।
ਪਿਛਲੀ ਖ਼ਬਰ 213 ਕਾਲਜਾਂ ਨੇ ਯੂਨੀਵਰਸਿਟੀ ਦੀਆਂ ਵਿੱਤੀ ਨੀਤੀਆਂ ਖ਼ਿਲਾਫ਼ ਮੋਰਚਾ ਖੋਲ੍ਹਿਆ ਅਗਲੀ ਖ਼ਬਰ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸੂਬੇ ’ਚ ਭਾਜਪਾ ਦੀ ਸਰਕਾਰ ਬਣਾਉਣਾ ਜ਼ਰੂਰੀ-ਡਾ. ਤੇਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।