20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਤ੍ਰਿਵੇਣੀ ਸਾਹਿਤ ਪ੍ਰੀਸ਼ਦ ਵਲੋਂ ਮਾਸਿਕ ਸਾਹਿਤਕ ਸਮਾਗਮ

ਅਜੀਤ ਡੈਸਕ 30-06-2026
ਪਟਿਆਲਾ 29 ਜੂਨ (ਗੁਰਵਿੰਦਰ ਸਿੰਘ ਔਲਖ)-ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਚ ਇਕ ਮਾਸਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਲਗਭਗ 30 ਸ਼ਾਇਰਾਂ ਨੇ ਹਿੱਸਾ ਲਿਆ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਸੀਨੀ. ਮੀਤ ਪ੍ਰਧਾਨ ਨਿਰਮਲਾ ਗਰਗ, ਗਿਆਨ ਦੀਪ ਸਾਹਿਤ ਸਾਧਨ ਮੰਚ ਦੇ ਪ੍ਰਧਾਨ ਡਾ. ਜੀ. ਐੱਸ.ਆਨੰਦ ਅਤੇ ਰਣਜੀਤ ਸਿੰਘ ਫਤਿਹਗੜ੍ਹ ਸਾਹਿਬ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆ ਕਿਹਾ ਅਤੇ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦਾ ਆਗ਼ਾਜ਼ ਮੰਗਤ ਖ਼ਾਨ ਵਲੋਂ ਗੁਰਦਰਸ਼ਨ ਸਿੰਘ ਗੁਸੀਲ ਦੀ ਗਜ਼ਲ ‘ਚਿੱਤ ਕਰਦੈ ਅੱਜ ਦਿਲ ਦੀ ਬਾਰੀ ਖੋਲ੍ਹ ਕੇ ਵੇਖਾਂ ਮੈਂ’ ਗਾ ਕੇ ਕੀਤਾ ਗਿਆ। ਕਵੀ ਦਰਬਾਰ ਸੈਸ਼ਨ ਦੌਰਾਨ ਕ੍ਰਿਸ਼ਨ ਲਾਲ ਧੀਮਾਨ, ਜੱਗਾ ਰੰਗੂਵਾਲ, ਰਾਮ ਸਿੰਘ ਬੰਗ, ਬਚਨ ਸਿੰਘ ਗੁਰਮ, ਬਲਵਿੰਦਰ ਸਿੰਘ ਭੱਟੀ, ਕਿਰਨ ਸਿੰਗਲਾ, ਜਸਵਿੰਦਰ ਕੌਰ, ਗੁਰਸਵ ਨਹਿਲ ਨਮੋਲ, ਸੰਦੀਪ ਕੌਰ ਸਿੱਧੂ ਬਡਰੁੱਖਾਂ, ਹਰਜੀਤ ਕੌਰ, ਰਾਜੇਸ਼ਵਰ ਕੁਮਾਰ, ਜਗਤਾਰ ਸਿੰਘ ਨਿਮਾਣਾ, ਸਰਵਣ ਕੁਮਾਰ ਵਰਮਾ, ਸਰੂਪ ਸਿੰਘ ਚੌਧਰੀ ਮਾਜਰਾ, ਅਮਨਦੀਪ ਸਿੰਘ, ਤਰੁਨ ਪਟਿਆਲਵੀ, ਦਰਸ਼ਨ ਸਿੰਘ ਦਰਸ ਪਸਿਆਣਾ, ਰਘਬੀਰ ਸਿੰਘ ਮਹਿਮੀ, ਬਲਬੀਰ ਸਿੰਘ ਦਿਲਦਾਰ, ਕੁਲਵੰਤ ਸੈਦੋਕੇ , ਗੁਰਪ੍ਰੀਤ ਸਿੰਘ ਢਿੱਲੋਂ,ਹਰੀ ਸਿੰਘ ਚਮਕ, ਸੰਤ ਸਿੰਘ ਸੋਹਲ, ਗੁਰਮੁਖ ਸਿੰਘ ਜਾਗੀ, ਮੇਜਰ ਸਿੰਘ, ਰਣਜੀਤ ਸਿੰਘ ਫਤਿਹਗੜ੍ਹ ਸਾਹਿਬ, ਡਾ. ਜੀ. ਐੱਸ. ਆਨੰਦ, ਨਿਰਮਲਾ ਗਰਗ ਅਤੇ ਮੰਗਤ ਖ਼ਾਨ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਗੁਰਦੇਵ ਸਿੰਘ ਅਤੇ ਅਮਿਤੋਜ ਸਿੰਘ ਨੇ ਬਤੌਰ ਸਰੋਤੇ ਹਾਜ਼ਰੀ ਲਵਾਈ। ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਗ਼ਜ਼ਲ ਦੇ ਕੁਝ ਚੋਣਵੇਂ ਸ਼ੇਅਰ ਸਾਂਝੇ ਕੀਤੇ। ਮੰਚ ਸੰਚਾਲਕ ਦੀ ਜ਼ਿੰਮੇਵਾਰੀ ਮੰਗਤ ਖ਼ਾਨ ਵਲੋਂ ਬਾਖ਼ੂਬੀ ਨਿਭਾਈ ਗਈ। ਅੰਤ ਵਿਚ ਕੁਝ ਦਿਨ ਪਹਿਲਾਂ ਵਫ਼ਾਤ ਪਾ ਗਏ ਪ੍ਰਸਿੱਧ ਸਾਹਿਤਕਾਰ ਡਾ. ਹਰਬੰਸ ਸਿੰਘ ਧੀਮਾਨ, ਦਲੀਪ ਸਿੰਘ ਉੱਪਲ ਅਤੇ ਸੁਭਾਸ਼ ਮਲਿਕ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕ ਮਿੰਟ ਦਾ ਮੌਨ ਰੱਖਿਆ ਗਿਆ।
ਪਿਛਲੀ ਖ਼ਬਰ ਖੇਤੀ ਖੇਤਰ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਵਿਚ ‘ਆਪ’ ਸਰਕਾਰ ਫ਼ੇਲ੍ਹ ਸਾਬਤ ਹੋਈ-ਅਕਾਲੀ ਆਗੂ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਅਕਾਲੀ ਯੂਥ ਆਗੂ ਅੰਮ੍ਰਿਤਪਾਲ ਸਿੰਘ ‘ਆਪ’ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।