10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਭਗਵਾਨ ਸ੍ਰੀ ਵਿਸ਼ਵਕਰਮਾ ਮੰਦਰ ਕਮੇਟੀ ਦਾ ਵਫ਼ਦ ਡੀ. ਸੀ. ਨੂੰ ਮਿਲਿਆ

ਅਜੀਤ ਡੈਸਕ 06-07-2026
ਪਟਿਆਲਾ, 5 ਜੁਲਾਈ (ਅ. ਸ. ਆਹਲੂਵਾਲੀਆ)-ਭਗਵਾਨ ਸ੍ਰੀ ਵਿਸ਼ਵਕਰਮਾ ਮੰਦਰ ਕਮੇਟੀ, ਵਿਸ਼ਵਕਰਮਾ ਮਾਰਗ ਲਹੌਰੀ ਗੇਟ ਪਟਿਆਲਾ 2021 ’ਚ ਵਿਸ਼ਵਕਰਮਾ ਮੰਦਰ ਕਮੇਟੀ ਲਾਹੌਰੀ ਗੇਟ ਨੂੰ ਅਲਾਟ ਹੋਏ ਪਲਾਟ 1700 ਵਰਗ ਗਜ ਪਿੰਡ ਰਾਈਮਾਜਰਾ ਦੇ ’ਤੇ ਕਬਜ਼ਾ ਹੋਣ ’ਤੇ ਨਗਰ ਨਿਗਮ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਇਸ ਇਤਲਾਹ ਤੋਂ ਬਾਅਦ ਕਾਰਪੋਰੇਸ਼ਨ ਨੇ ਉਸ ’ਤੇ ਕਾਰਵਾਈ ਕਰਦੇ ਹੋਏ ਜੋ ਚਾਰਦੀਵਾਰੀ ਸੀ ਉਸ ਨੂੰ ਢਾਹ ਦਿੱਤਾ। ਉਪਰੰਤ ਮੰਦਰ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਇਕ ਮੰਗ-ਪੱਤਰ ਦਿੱਤਾ, ਜਿਸ ਵਿਚ ਜੋ ਜ਼ਮੀਨ ਵਿਸ਼ਵਕਰਮਾ ਮੰਦਰ ਕਮੇਟੀ ਤੇ ਰਾਮਗੜ੍ਹੀਆ ਭਵਨ ਵਾਸਤੇ ਅਲਾਟ ਕੀਤੀ ਸੀ ਇਸ ਜਗ੍ਹਾ ਨੂੰ ਮੁੜ ਅਲਾਟ ਕਰਨ ਦੇ ਲਈ ਡੀ. ਸੀ. ਨੂੰ ਪੱਤਰ ਦਿੱਤਾ ਗਿਆ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਅਤੇ ਤੁਰੰਤ ਨਗਰ ਕਮਿਸ਼ਨਰ ਨਗਰ ਨਿਗਮ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਸ੍ਰੀ ਭਗਵਾਨ ਵਿਸ਼ਵਕਰਮਾ ਮੰਦਰ ਕਮੇਟੀ ਲਾਹੌਰੀ ਗੇਟ ਵਲੋਂ ਡੀ. ਸੀ. ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਰਾਮਗੜ੍ਹੀਆ, ਸੀਨੀਅਰ ਵਾਈਸ ਪ੍ਰਧਾਨ ਸੁਰਜੀਤ ਸਿੰਘ ਧੀਮਾਨ, ਸਕੱਤਰ ਜਗਜੀਤ ਸਿੰਘ ਸੱਗੂ, ਮੀਤ ਪ੍ਰਧਾਨ ਬਲਜਿੰਦਰ ਸਿੰਘ ਜੰਡੂ, ਖਜ਼ਾਨਚੀ ਅਮਨਦੀਪ ਗਹੀਰ, ਜਰਨਲ ਸਕੱਤਰ ਸੁਰਿੰਦਰ ਵਿਰਦੀ, ਗੁਰਦੀਪ ਸਿੰਘ ਪ੍ਰੈੱਸ ਸਕੱਤਰ, ਰਾਮ ਲਾਲ ਤੇ ਚੇਅਰਮੈਨ ਰਾਮ ਕ੍ਰਿਸ਼ਨ ਰਲ੍ਹਣ, ਜਸਵਿੰਦਰ ਸਿੰਘ ਵੇਰਕਾ, ਕਰਨੈਲ ਸਿੰਘ ਮੁੰਡੇ ਸਹਿ ਸਕੱਤਰ, ਸੁਰਿੰਦਰ ਸਿੰਘ ਜੰਡੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਜ ਸੇਵੀ ਭਗਵੰਤ ਮਣਕੂ ਦੇ ਗ੍ਰਹਿ ਵਿਖੇ ਪੁੱਜੇ ਸਾਬਕਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਅਗਲੀ ਖ਼ਬਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਜੇਲ੍ਹਾਂ ਵਿਚ ਨਜ਼ਰਬੰਦ ਰੱਖਣਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ-ਬੀਬੀ ਜਸਮੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।