10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਬਿਸ਼ਨਗੜ੍ਹ ਵਿਚ ਪਾਣੀ ਦੀ ਸਮੱਸਿਆ ਸੰਬੰਧੀ ਔਰਤਾਂ ਵਲੋਂ ਰੋਸ ਪ੍ਰਦਰਸ਼ਨ ਕਟਕਹੇੜੀ ਟੈਂਕੀ ਤੋਂ ਸਪਲਾਈ ਬਣੀ ਵੱਡੀ ਸਮੱਸਿਆ

ਅਜੀਤ ਡੈਸਕ 07-07-2026
ਭੁੱਨਰਹੇੜੀ, 6 ਜੁਲਾਈ (ਧਨਵੰਤ ਸਿੰਘ)-ਬਲਾਕ ਭੁੱਨਰਹੇੜੀ ਅਧੀਨ ਪਿੰਡ ਬਿਸ਼ਨਗੜ੍ਹ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਨਾ ਹੋਣ ਕਾਰਨ ਗਰੀਬ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲ ਸਪਲਾਈ ਵਲੋਂ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਪ੍ਰੇਸ਼ਾਨ ਔਰਤਾਂ ਵਲੋਂ ਜਲ ਸਪਲਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੂੰ ਦੂਰ-ਦੂਰ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਵਾਟਰ ਬਾਕਸ ਕਟਕਹੇੜੀ ਟੈਂਕੀ ਤੋਂ ਪਾਣੀ ਸਪਲਾਈ ਕੀਤਾ ਜਾਂਦਾ ਹੈ ਪਰ ਹਕੀਕਤ ਇਹ ਹੈ ਕਿ ਬਿਸ਼ਨਗੜ੍ਹ ਦੇ ਕਈ ਮੁਹੱਲਿਆਂ ਤੱਕ ਪਾਣੀ ਪਹੁੰਚ ਹੀ ਨਹੀਂ ਰਿਹਾ। ਪਾਣੀ ਦੀ ਘਾਟ ਹੋਣ ਸੰਬੰਧੀ ਵਾਰ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਸੰਬੰਧਿਤ ਵਿਭਾਗ ਵਲੋਂ ਸਿਰਫ ਫਾਇਲ ਬਣਾ ਕੇ ਖਾਨਾਪੂਰਤੀ ਕਰਕੇ ਬੁੱਤਾ ਸਾਰ ਰਿਹਾ ਹੈ। ਸਮਾਜ ਸੇਵੀ ਅਮਰਜੀਤ ਸਿੰਘ “ਜਾਗਦੇ ਰਹੋ” ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਕਈ ਵਾਰ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ। ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਹਨ ਪਰ ਹਰ ਵਾਰ ਲੋਕਾਂ ਨੂੰ ਸਿਰਫ਼ ਭਰੋਸਿਆਂ ਨਾਲ ਹੀ ਟਾਲ ਦਿੱਤਾ ਜਾਂਦਾ ਹੈ ਪਰ ਸਥਾਈ ਹੱਲ ਲਈ ਕੁਝ ਨਹੀਂ ਕਰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਸਿਰਫ਼ ਦਿਖਾਵੇ ਦੀ ਹਮਦਰਦੀ ਕਰ ਰਿਹਾ ਹੈ ਤੇ ਆਪਣੀ ਜ਼ਿੰਮੇਵਾਰੀ ਤੋਂ ਬਚ ਰਿਹਾ ਹੈ। ਕੁਝ ਘਰਾਂ ਵਿਚ ਤਾਂ ਹਾਲਾਤ ਇੰਨੇ ਮਾੜੇ ਹਨ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਦੂਰ ਤੋਂ ਲਿਆਉਣਾ ਪੈ ਰਿਹਾ ਹੈ। ਪਾਣੀ ਦੀ ਕਮੀ ਕਾਰਨ ਸਿਹਤ ਨਾਲ ਜੁੜੇ ਖਤਰੇ ਵੀ ਵੱਧ ਰਹੇ ਹਨ। ਪਿੰਡ ਵਿਚ ਪ੍ਰਸ਼ਾਸਨ ਤੇ ਜਲ ਸਪਲਾਈ ਵਿਭਾਗ ਖ਼ਿਲਾਫ਼ ਗੁੱਸੇ ਦੀ ਲਹਿਰ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਹੁਣ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜਾਗਦੇ ਰਹੋ ਨੇ ਸਰਕਾਰ ਤੇ ਸੰਬੰਧਿਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਤਕਨੀਕੀ ਟੀਮ ਭੇਜ ਕੇ ਪਾਣੀ ਸਪਲਾਈ ਪ੍ਰਣਾਲੀ ਦੀ ਜਾਂਚ ਕਰਵਾਈ ਜਾਵੇ ਅਤੇ ਪਿੰਡ ਦੇ ਹਰ ਘਰ ਤੱਕ ਨਿਰੰਤਰ ਪਾਣੀ ਪਹੁੰਚਾਇਆ ਜਾਵੇ ਨਹੀਂ ਤਾਂ ਰੋਸ ਪ੍ਰਦਰਸ਼ਨ ਕਰਾਂਗੇ।
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ’ਚ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਬਾਘਾ ਪੁਰਾਣਾ ਸ਼ਹਿਰ ਕਾਂਗਰਸ ਦੀ ਨਵੀਂ ਟੀਮ ਦਾ ਐਲਾਨ, ਵੱਡੀ ਗਿਣਤੀ ’ਚ ਅਹੁਦੇਦਾਰਾਂ ਦੀਆਂ ਨਿਯੁਕਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।