06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ-ਇਕ ਜ਼ਖ਼ਮੀ

ਅਜੀਤ ਡੈਸਕ 08-07-2026
ਸਮਾਣਾ, 7 ਜੁਲਾਈ (ਸਾਹਿਬ ਸਿੰਘ)-ਸਮਾਣਾ ਸ਼ਹਿਰ ਦੇ ਮੁਹੱਲਾ ਮਿਨੀ ਗੁਲਾਹੜ ਅਮਾਮਗੜ੍ਹ ਵਿਖੇ ਸਵੇਰ ਸਮੇਂ ਹੋਈ ਹਲਕੀ ਜਿਹੀ ਵਰਖਾ ਨਾਲ ਇਕ ਘਰ ਦੇ ਕਮਰੇ ਦੀ ਛੱਤ ਡਿਗ ਗਈ। ਉਸ ਕਮਰੇ ਅੰਦਰ ਪਿਆ ਸਾਰਾ ਸਾਮਾਨ ਖ਼ਰਾਬ ਹੋ ਗਿਆ ਅਤੇ ਘਰ ਦੇ ਮਾਲਕ ਧਰਮਵੀਰ ਨੂੰ ਸੱਟਾਂ ਵੱਜੀਆਂ। ਗੁਆਂਢੀਆ ਨੇ ਮੁਸਤੈਦੀ ਵਿਖਾਉਂਦੇ ਹੋਏ ਧਰਮਵੀਰ ਨੂੰ ਮਲਵੇ ਵਿਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਧਰਮਵੀਰ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਉਪਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਭੇਜ ਦਿੱਤਾ। ਪੀੜਤ ਧਰਮਵੀਰ ਦੀ ਪਤਨੀ ਸੁਨੀਤਾ ਰਾਣੀ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਗਰ ਕੌਂਸਲ ਵਿਚ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਅਧੀਨ ਪੱਕੇ ਮਕਾਨ ਦੀ ਮਿਲਣ ਵਾਲੀ ਗਰਾਂਟ ਲੈਣ ਲਈ ਚੱਕਰ ਕੱਟ ਰਹੇ ਹਨ ਅਤੇ ਕਈ ਦਰਖ਼ਾਸਤਾਂ ਵੀ ਦਿੱਤੀਆਂ, ਪਰ ਸਾਡੀ ਫਾਈਲ ਸਵੀਕਾਰ ਨਹੀਂ ਕੀਤੀ ਗਈ। ਮੰਗਲਵਾਰ ਸਵੇਰੇ ਜਦੋਂ ਮੀਂਹ ਪੈ ਰਿਹਾ ਸੀ ਤਾਂ ਕਮਰੇ ਦੀ ਛੱਤ ਅਚਾਨਕ ਉਸ ਸਮੇਂ ਡਿਗ ਗਈ ਜਦੋਂ ਧਰਮਵੀਰ ਅੰਦਰ ਸੁੱਤਾ ਪਿਆ ਸੀ। ਇਸ ਸੰਬੰਧੀ ਐੱਸ. ਡੀ. ਐਮ. ਰਿਚਾ ਗੋਇਲ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਸੰਬੰਧਿਤ ਪਟਵਾਰੀ ਨੂੰ ਜਾਂਚ ਕਰਕੇ ਜਲਦ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਪੀੜਤ ਪਰਿਵਾਰ ਨੂੰ ‘ਮੁੱਖ ਮੰਤਰੀ ਰਿਲੀਫ ਫ਼ੰਡ’ ਵਿਚੋਂ ਯੋਗ ਵਿੱਤੀ ਸਹਾਇਤਾ ਦਿੱਤੀ ਜਾ ਸਕੇ।
ਪਿਛਲੀ ਖ਼ਬਰ ਸਮੁੱਚੀ ਲੋਕਾਈ ਤੱਕ ਪਹੁੰਚੇਗਾ ਗੁਰੂ ਰਵਿਦਾਸ ਜੀ ਦਾ ਸੰਦੇਸ਼-ਤੇਜਿੰਦਰ ਮਹਿਤਾ ਅਗਲੀ ਖ਼ਬਰ ਬੀ. ਐਲ. ਓ. ਅਧਿਆਪਕ ਉਪਰ ਹਮਲੇ ਦੇ ਘਟਨਾ ਨੂੰ ਲੈ ਕੇ ਅਧਿਆਪਕ ਵਰਗ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।