06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

‘ਦ ਮਿਲੈਨੀਅਮ ਸਕੂਲ ਪਟਿਆਲਾ ਨੇ ਦੇਸ਼ ਭਰ ਦੇ ਚੋਟੀ ਦੇ ਸਕੂਲਾਂ ֹ’ਚ ਬਣਾਈ ਜਗ੍ਹਾ

ਅਜੀਤ ਡੈਸਕ 08-07-2026
ਪਟਿਆਲਾ, 7 ਜੁਲਾਈ (ਧਰਮਿੰਦਰ ਸਿੰਘ ਸਿੱਧੂ)-‘ਦ ਮਿਲੈਨੀਅਮ ਸਕੂਲ ਪਟਿਆਲਾ ਨੇ ‘ਇੰਟਰਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ’ ’ਚ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪਛਾਣ ਹਾਸਿਲ ਕਰਦੇ ਹੋਏ ਸਕੂਲ ਨੂੰ ‘ਸ਼ਾਨਦਾਰ ਅਕਾਦਮਿਕ ਕਾਰਗੁਜ਼ਾਰੀ’ ਦੀ ਸ਼੍ਰੇਣੀ ’ਚ ਦੇਸ਼ ਭਰ ਵਿਚੋਂ 118ਵਾਂ ਰੈਂਕ ਤੇ ਪੰਜਾਬ ਰਾਜ ਵਿਚੋਂ 5ਵਾਂ ਰੈਂਕ ਹਾਸਿਲ ਕੀਤਾ ਹੈ। ਇਹ ਪ੍ਰਾਪਤੀ ਸਕੂਲ ਦੀ ਅਕਾਦਮਿਕ ਉੱਤਮਤਾ, ਪੜ੍ਹਾਉਣ ਦੇ ਨਵੀਨਤਮ ਤਰੀਕਿਆਂ, ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਇਸ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਇਹ ਰੈਂਕਿੰਗ ‘ਦ ਮਿਲੈਨੀਅਮ ਸਕੂਲ ਵਲੋਂ ਮਿਆਰੀ ਸਿੱਖਿਆ ਪ੍ਰਦਾਨ ਕਰਨ ਤੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸੀ, ਯੋਗ ਅਤੇ ਹਮਦਰਦ ਇਨਸਾਨ ਬਣਾਉਣ ਦੇ ਨਿਰੰਤਰ ਯਤਨਾਂ ’ਤੇ ਮੋਹਰ ਲਗਾਉਂਦੀ ਹੈ। ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਹਰਪ੍ਰੀਤ ਪੰਧੇਰ ਨੇ ਪੂਰੇ ਮਿਲੈਨੀਅਮ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, ਇਹ ਮਾਨਤਾ ਸਿੱਖਿਆ ਦੇ ਖੇਤਰ ’ਚ ਉੱਤਮਤਾ ਦੇ ਪ੍ਰਤੀ ਸਾਡੀ ਸਮੂਹਿਕ ਵਚਨਬੱਧਤਾ ਦਾ ਨਤੀਜਾ ਹੈ। ਉਨ੍ਹਾਂ ਆਪਣੇ ਸਟਾਫ਼, ਵਿਦਿਆਰਥੀਆਂ, ਮਾਪਿਆਂ ਤੇ ਸਮੁੱਚੇ ਸਕੂਲ ਦੇ ਭਾਈਚਾਰੇ ਦੇ ਅਟੁੱਟ ਵਿਸ਼ਵਾਸ ਅਤੇ ਯੋਗਦਾਨ ਲਈ ਧੰਨਵਾਦ ਕੀਤਾ।

ਪਿਛਲੀ ਖ਼ਬਰ ਹਰਚੰਦ ਸਿੰਘ ਬਰਸਟ ਵਲੋਂ ਹਲਕਾ ਸਮਾਣਾ ਦੇ ਪਿੰਡ ਦਦਹੇੜਾ ਵਿਖੇ ਨਵੀਂ ਮੰਡੀ ਬਣਾਉਣ ਲਈ ਵਿਸ਼ੇਸ਼ ਦੌਰਾ ਅਗਲੀ ਖ਼ਬਰ ਪਵਨ ਗੁਪਤਾ ਦੀ ਅਗਵਾਈ ’ਚ ਸ਼ਿਵ ਸੈਨਾ ਹਿੰਦੁਸਤਾਨ ਦੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।