28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਕੌਂਸਲਰ ਰਹੇ ਜੋਗਿੰਦਰ ਸਿੰਘ ਛਾਂਗਾ ਨੂੰ ਦਿੱਤੀ ਅੰਤਿਮ ਵਿਦਾਇਗੀ

ਅਜੀਤ ਡੈਸਕ 09-07-2026
ਪਟਿਆਲਾ 8 ਜੁਲਾਈ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਕੌਂਸਲਰ ਰਹੇ ਜੋਗਿੰਦਰ ਸਿੰਘ ਛਾਂਗਾ ਦਾ ਅੰਤਿਮ ਸੰਸਕਾਰ ਬੀਰ ਜੀ ਮੜੀਆਂ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਹ ਦੇਰ ਰਾਤ ਸਦੀਵੀਂ ਵਿਛੋੜਾ ਦਿੰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਅੰਤਿਮ ਅਰਦਾਸ ਕੀਤੀ ਅਤੇ ਹਜ਼ੂਰੀ ਰਾਗੀ ਕੀਰਤਨੀ ਜੱਥੇ ਨੇ ਕੀਰਤਨ ਸਰਵਣ ਕੀਤਾ। ਅੰਤਿਮ ਰਸਮਾਂ ਮੌਕੇ ਉਨ੍ਹਾਂ ਦੇ ਸਪੁੱਤਰ ਮਨਜੀਤ ਸਿੰਘ ਵਿੱਕੀ ਛਾਂਗਾ ਨੇ ਚਿਖਾ ਨੂੰ ਅਗਨੀ ਵਿਖਾਈ। ਇਸ ਮੌਕੇ ਪਰਿਵਾਰਕ ਮੈਂਬਰਾਂ ਵਿਚ ਸਾਬਕਾ ਕੌਂਸਲਰ ਹਰਸਿਮਰਨ ਕੌਰ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਵਿਚ ਨਵਜੋਤ ਕੌਰ, ਮਨਵਿੰਦਰ ਸਿੰਘ, ਅਵਨੀਤ ਕੌਰ, ਹਰਿੰਦਰ ਸਿੰਘ, ਰਸਨੀਤ ਕੌਰ, ਰਜਿੰਦਰ ਸਿਘ ਆਦਿ ਸ਼ਾਮਲ ਸਨ। ਅੰਤਿਮ ਵਿਦਾਇਗੀ ਮੌਕੇ ਪੁੱਜਣ ਵਾਲਿਆਂ ਵਿਚ ਰਾਜਨੀਤਕ, ਧਾਰਮਕ ਅਤੇ ਸਮਾਜਕ ਸਖਸ਼ੀਅਤਾਂ ਪੁੱਜੀਆਂ ਜਿਨਾਂ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸੀਨੀਅਰ ਭਾਜਪਾਈ ਆਗੂ ਗੁਰਜੀਤ ਸਿੰਘ ਕੋਹਲੀ,ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ, ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਸ਼ੋ੍ਰਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰਾ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਮੀਡੀਆ ਡਾਇਰੈਕਟਰ ਬਲਤੇਜ ਸਿੰਘ ਪਨੂੰ, ਨਿਗਮ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ, ਕੇ.ਕੇ. ਸਹਿਗਲ, ਕੇ.ਕੇ. ਮਲਹੋਤਰਾ, ਭਾਰਤੀ ਘੱਟ ਗਿਣਤੀ ਫਰੰਟ ਦੇ ਪ੍ਰਧਾਨ ਜੋਗਿੰਦਰ ਸਿੰਘ ਪੰਛੀ, ਚਰਨਜੀਤ ਸਿੰਘ ਗਰੋਵਰ, ਪੁਨਰ ਸੁਰਜੀਤ ਦੇ ਬੁਲਾਰੇ ਜਗਜੀਤ ਸਿੰਘ ਕੋਹਲੀ, ਗੁਰਮੀਤ ਸਿੰਘ ਸਧਾਣਾ ਬ੍ਰਦਰਜ਼, ਤਰਲੋਕ ਸਿੰਘ ਤੋਰਾ, ਕੰਵਲਜੀਤ ਸਿੰਘ ਗੋਨਾ, ਕੌਂਸਲਰ ਸਾਹਿਬਾਨਾਂ ਵਿਚ ਗੁਰਜੀਤ ਸਿੰਘ ਸਾਹਨੀ, ਰਣਜੀਤ ਸਿੰਘ ਚੰਢੋਕ, ਦਵਿੰਦਰਪਾਲ ਸਿੰਘ ਮਿੱਕੀ, ਜਗਤਾਰ ਸਿੰਘ ਤਾਰੀ, ਬੀਸੀ ਵਿੰਗ ਦਿਹਾਤੀ ਦੇ ਪ੍ਰਧਾਨ ਮਨਿੰਦਰ ਸਿੰਘ, ਸਰਪੰਚ ਭਰਪੂਰ ਸਿੰਘ ਭੂਰਾ, ਰਵਿੰਦਰਪਾਲਸਿੰਘ ਪ੍ਰਿੰਸ, ਮਨਦੀਪ ਸਿੰਘ ਰਾਜਾ, ਗੁਰਵਿੰਦਰ ਸਿੰਘ, ਹਰਮਿੰਦਰਪਾਲ ਸਿੰਘ ਵਿੰਟੀ, ਸ਼ੇਰੇ ਪੰਜਾਬ ਮਾਰਕੀਟ ਐਸੋਸੀਏਸ਼ਨ ਦੇ ਦੁਕਾਨਦਾਰ ਸਾਹਿਬਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਚਰਨ ਸਿੰਘ ਰਲਹਨ ਬਣੇ ਆਲ ਇੰਡੀਆ ਕੰਬਾਈਨ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਅਗਲੀ ਖ਼ਬਰ ਸਮਾਣਾ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ, ਲੋਕਾਂ ਦਾ ਘਰਾਂ ਤੋਂ ਨਿਕਲਣਾ ਹੋਇਆ ਮੁਸ਼ਕਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।