08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਿਜਲੀ ਸਪਲਾਈ ਨੂੰ ਲੈ ਕੇ ਸਰਹੰਦ-ਪਟਿਆਲਾ ਰੋਡ ’ਤੇ ਲਗਾਇਆ ਜਾਮ

ਅਜੀਤ ਡੈਸਕ 23-07-2026
ਭਾਦਸੋਂ, 22 ਜੁਲਾਈ (ਗੁਰਬਖਸ ਸਿੰਘ ਵੜੈਚ )-ਕਰੀਬ ਪਿਛਲੇ ਮਹੀਨੇ ਤੋਂ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਲੋਂ ਤਰਖੇੜੀ ਚੌਂਕ ਭਾਦਸੋਂ ਵਿਖੇ ਧਰਨਾ ਲਗਾ ਕੇ ਭਾਦਸੋਂ ਤੋਂ ਸਰਹਿੰਦ ਅਤੇ ਪਟਿਆਲਾ ਨੂੰ ਜਾਂਦੇ ਰਾਹ ਕੁਝ ਸਮੇਂ ਲਈ ਬੰਦ ਕੀਤੇ। ਧਰਨੇ ਦੀ ਅਗਵਾਈ ਕਰ ਰਹੇ ਭਾਜਪਾ ਆਗੂ ਬਰਿੰਦਰ ਕੁਮਾਰ ਬਿੱਟੂ, ਕਿਸਾਨ ਆਗੂ ਦਰਸ਼ਨ ਸਿੰਘ ਧਾਰਨੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੜਤਾਲ ’ਤੇ ਗਏ ਬਿਜਲੀ ਕਾਮਿਆਂ ਦੀਆਂ ਜਾਇਜ ਮੰਗਾਂ ਨੂੰ ਜਲਦ ਮੰਨ ਕੇ ਬਿਜਲੀ ਵਿਭਾਗ ਨੂੰ ਮੁੜ ਲੀਹ ’ਤੇ ਲਿਆਉਣ ਦਾ ਯਤਨ ਕਰੇ। ਧਰਨਾਕਾਰੀਆਂ ਨੂੰ ਓਮ ਪ੍ਰਕਾਸ਼, ਬੱਲਾ ਰਾਮ, ਹੰਸ ਰਾਜ, ਹਰਦੀਪ ਘੁੱਲਾ, ਮਾ. ਬੇਅੰਤ ਸਿੰਘ ਨੇ ਵੀ ਸੰਬੋਧਨ ਕੀਤਾ। ਅੰਤ ਵਿਚ ਪਾਵਰਕਾਮ ਕਾਰੋਪਰੇਸ਼ਨ ਦੇ ਗਰਿੱਡ ਭਾਦਸੋਂ ਦੇ ਐਸ.ਡੀ.ਓ. ਬਰਕੋਮਲ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲਿਆ ਅਤੇ ਉਨ੍ਹਾਂ ਨੂੰ ਵਿਭਾਗ ਦੀ ਕਾਰਗੁਜਾਰੀ ਸੁਧਾਰਨ ਦਾ ਭਰੋਸਾ ਦਿੱਤਾ ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਿਲ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ੇ ਮੁਫ਼ਤ ਕਰ ਕੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਕਾਂਗਰਸੀ ਆਗੂ ਅਵਤਾਰ ਸਿੰਘ ਨੰਨੜੇ ਵਲੋਂ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।