08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਵਿੱਤ ਮੰਤਰੀ ਨੇ ਟਰੱਕ ਆਪਰੇਟਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਕਰਨ ਦਾ ਦਿੱਤਾ ਭਰੋਸਾ

ਅਜੀਤ ਡੈਸਕ 30-07-2026
ਬਨੂੜ, 29 ਜੁਲਾਈ (ਭੁਪਿੰਦਰ ਸਿੰਘ)-ਪੰਜਾਬ ਦੇ ਵਿੱਤ ਮੰਤਰੀ ਤੇ ਪੰਜਾਬ ਸਟੇਟ ਗੁਡਜ਼ ਟਰਾਂਸਪੋਰਟਸ ਐਸੋਸੀਏਸ਼ਨ ਦੀ ਹੋਈ ਬੈਠਕ ਵਿਚ ਕਈ ਅਹਿਮ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਦਿੱਤੇ ਭਰੋਸੇ ਤੋਂ ਟਰਾਂਸਪੋਰਟਰਾਂ ਤੇ ਟਰੱਕ ਆਪਰੇਟਰ ਆਸਵੰਦ ਵਿਖਾਈ ਦੇ ਰਹੇ ਹਨ। ਇਸ ਸੰਬੰਧੀ ਆਲ ਇੰਡੀਆ ਮੋਟਰ ਕਾਂਗਰਸ ਟਰਾਂਸਪੋਰਟਰ ਦੇ ਕੌਮੀ ਮੈਂਬਰ ਕਾਮਰੇਡ ਪ੍ਰੇਮ ਸਿੰਘ ਘੜਾਮਾਂ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਚੇਅਰਮੈਨ ਚਰਨ ਸਿੰਘ ਲੋਹਾਰਾ ਦੀ ਅਗਵਾਈ ਹੇਠ ਟਰਾਂਸਪੋਰਟਰਾਂ ਦਾ ਇੱਕ ਵਫ਼ਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਿਆ। ਜਿਨ੍ਹਾਂ ਟਰਾਂਸਪੋਰਟਰਾਂ ਦੀ ਮੁਸ਼ਕਿਲਾਂ ਸੰਬੰਧੀ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਮਾਲ ਵਾਹਨਾਂ ਲਈ ਗੂਡਜ਼ ਟੈਕਸ ਦੀ ਇਕਮੁਸ਼ਤ ਟੈਕਸ ਬੰਦ ਕਰਕੇ ਤਿਮਾਹੀ ਟੈਕਸ ਜਮਾਂ ਕਰਾਉਣ, ਬਕਾਏ ਟੈਕਸਾ ਲਈ ਇਕਮੁਸ਼ਤ ਨਿਪਟਾਰਾ ਯੋਜਨਾ ਸੁਰੂ ਕਰਨ, ਆਰ. ਟੀ. ਏ. ਦਫਤਰਾਂ ਦੀ ਕਾਰਜ ਪ੍ਰਣਾਲੀ ਹਰਿਆਣਾ ਦੀ ਤਰਜ਼ ’ਤੇ ਸੁਰੂ ਕਰਨ ਅਤੇ ਟਰੱਕ ਮਾਲਕਾਂ ਨੂੰ ਦਫਤਰੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ਮਾਨਤਾ ਦੇਣ ਆਦਿ ਸੰਬੰਧੀ ਕਈ ਮੁਸ਼ਕਿਲਾਂ ਤੇ ਵਿਸਥਾਰ ਚਰਚਾ ਹੋਈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗਾਂ ’ਤੇ ਪਹਿਲ ਦੇ ਅਧਾਰ ਵਿਚਾਰ ਕੀਤਾ ਜਾਵੇਗਾ। ਵਫ਼ਦ ਨੇ ਉਕਤ ਮੰਗਾਂ ਸੰਬੰਧੀ ਵਿੱਤ ਮੰਤਰੀ ਨੂੰ ਲਿਖਤੀ ਮੰਗ-ਪੱਤਰ ਵੀ ਦਿੱਤਾ। ਇਸ ਮੌਕੇ ਚੇਅਰਮੈਨ ਚਰਨ ਸਿੰਘ ਲੋਹਾਰਾ, ਸਾਬਕਾ ਪ੍ਰਧਾਨ ਜੇਪੀ ਅਗਰਵਾਲ, ਪ੍ਰਧਾਨ ਬਲਰਾਜ ਸ਼ਰਮਾਂ ਲੁਧਿਆਣਾ, ਆਲ ਇੰਡੀਆ ਮੋਟਰ ਟਰਾਸਪੋਰਟ ਕਾਂਗਰਸ ਦੇ ਕੌਮੀ ਮੈਂਬਰ ਕਾਮਰੇਡ ਪ੍ਰੇਮ ਸਿੰਘ ਘੜਾਮਾਂ ਅਤੇ ਮੈਂਬਰ ਸਮਿੰਦਰ ਸਿੰਘ ਬਰਾੜ ਚੰਡੀਗੜ੍ਹ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਸਿੱਧ ਮੰਦਰ ਮਾਤਾ ਕਾਲੀ ਦੇਵੀ ਵਿਖੇ ਨਤਮਸਤਕ ਹੋਏ ਕੈਬਨਿਟ ਮੰਤਰੀ ਸੌਂਦ ਮੰਦਰ ਦੇ ਨਵ-ਨਿਰਮਾਣ ਕਾਰਜਾਂ ਦਾ ਕੈਬਨਿਟ ਮ... ਅਗਲੀ ਖ਼ਬਰ ਪੰਜਾਬੀ ’ਵਰਸਿਟੀ ਵਿਖੇ ਯੁਵਕ ਭਲਾਈ ਵਿਭਾਗ ਵਲੋਂ ਸੰਗੀਤਕ ਸ਼ਾਮ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।