08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਨਿਗਮ ਨੇ ਨਕਸ਼ੇ ਦੇ ਉਲਟ ਉਸਾਰੀ ਕੀਤੀ ਸੀਲ

ਅਜੀਤ ਡੈਸਕ 30-07-2026
ਪਟਿਆਲਾ, 29 ਜੁਲਾਈ (ਅ. ਸ. ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ਵਿਚ ਪਾਸ ਹੋਏ ਨਕਸ਼ੇ ਦੇ ਉਲਟ ਕੀਤੀਆਂ ਜਾ ਰਹੀਆਂ ਉਸਾਰੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਸੜਕਾਂ ਭਾਵੇਂ ਵਪਾਰਕ ਵੀ ਘੋਸ਼ਤ ਨਾ ਹੋਣ ਉੱਥੇ ਵੀ ਵਪਾਰਕ ਉਸਾਰੀਆਂ ਬਣਾਏ ਜਾਣ ਤੋਂ ਦੁਖੀ ਲੋਕਾਂ ਵਲੋਂ ਮੇਅਰ ਜਾਂ ਕਮਿਸ਼ਨਰ ਤੱਕ ਪਹੁੰਚ ਕਰਕੇ ਕਾਰਵਾਈ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਹੈ। ਇਸੇ ਤਰ੍ਹਾਂ ਦੀ ਇਕ ਉਸਾਰੀ ਜੋ ਭੁਪਿੰਦਰਾ ਰੋਡ ਤੋਂ ਇਲੋਰਾ ਥੇਟਰ ਵਾਲੀ ਸੜਕ ਉੱਤੇ ਕੀਤੀ ਗਈ ਸੀ, ਜਿਸ ਨੂੰ ਨਗਰ ਨਿਗਮ ਵਲੋਂ ਸੀਲ ਕੀਤਾ ਗਿਆ। ਇਸ ਉਸਾਰੀ ਵਿਚ ਪਾਰਕਿੰਗ ਦੀ ਜਗ੍ਹਾ ਬੇਸਮੈਂਟ ਵਿਚ ਦਿਖਾ ਕੇ ਉਸਾਰੀ ਬਹੁ ਮੰਜਿਲਾਂ ਕਰ ਲਈ ਗਈ ਸੀ ਪਰ ਉਸਾਰੀ ਮੁਕੰਮਲ ਹੁੰਦਿਆਂ ਹੀ ਬੇਸਮੈਂਟ ਨੂੰ ਵਪਾਰਕ ਮਨਸ਼ੇ ਨਾਲ ਤਿਆਰ ਕੀਤਾ ਜਾ ਰਿਹਾ ਸੀ, ਜਿਸ ਕਾਰਨ ਨਗਰ ਨਿਗਮ ਬਿਲਡਿੰਗ ਸ਼ਾਖਾ ਵਲੋਂ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਲਾਕਾ ਇੰਸਪੈਕਟਰ ਮੁਤਾਬਿਕ ਕਮਿਸ਼ਨ ਨਗਰ ਨਿਗਮ ਦੇ ਸਖਤ ਹੁਕਮ ਹਨ ਕਿ ਜੇ ਕਿਤੇ ਵੀ ਨਿਗਮ ਕਾਨੂੰਨ ਮੁਤਾਬਿਕ ਉਸਾਰੀ ਨਹੀਂ ਹੁੰਦੀ ਤਾਂ ਉਥੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਰਾਜਪੁਰਾ ’ਚ ਅਮਨ ਕਾਨੂੰਨ ਦਾ ਨਿਕਲਿਆ ਦਿਵਾਲਾ-ਹਰਦਿਆਲ ਕੰਬੋਜ ਅਗਲੀ ਖ਼ਬਰ ਸਫਾਈ ਸੇਵਕਾਂ ਦੇ ਹੱਕ ’ਚ ਨਿੱਤਰੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।