08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਅਕਾਲੀ ਦਲ ਸੁਤੰਤਰ ਵਲੋਂ ਧਰਨਾ ਮੁਲਤਵੀ

ਅਜੀਤ ਡੈਸਕ 31-07-2026
ਨਾਭਾ, 30 ਜੁਲਾਈ (ਜਗਨਾਰ ਸਿੰਘ ਦੁਲੱਦੀ)-ਅਕਾਲੀ ਦਲ ਸੁਤੰਤਰ ਵਲੋਂ ਪਾਰਟੀ ਪ੍ਰਧਾਨ ਜਥੇਦਾਰ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ 31 ਜੁਲਾਈ ਨੂੰ ਨਾਭਾ ਦੇ ਰੋਹਟੀ ਪੁੱਲ ਸਥਿਤ ਲੋਕ ਮੰਗਾਂ ਨੂੰ ਲੈ ਕੇ ਸੜਕ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜੋ ਕਿ ਉਪ ਮੰਡਲ ਮੈਜਿਸਟ੍ਰੇਟ ਏ.ਪੀ. ਸਿੰਘ ਸੋਮਲ ਵਲੋਂ ਇਹ ਵਿਸ਼ਵਾਸ ਮਿਲਣ ’ਤੇ ਮੁਲਤਵੀ ਕਰ ਦਿੱਤਾ ਗਿਆ ਹੈ, ਕਿ ਉਹ ਜਲਦੀ ਹੀ ਪਾਰਟੀ ਵਲੋਂ ਦਿੱਤੇ ਗਏ ਮੰਗ ਪੱਤਰ ’ਤੇ ਗੌਰ ਕਰਨਗੇ। ਜਾਣਕਾਰੀ ਦਿੰਦੇ ਹੋਏ ਜਥੇਦਾਰ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਉਪ ਮੰਡਲ ਮੈਜਿਸਟ੍ਰੇਟ ਏ.ਪੀ. ਸਿੰਘ ਸੋਮਲ ਵਲੋਂ ਆਪਣੇ ਦਫਤਰ ਵਿਖੇ ਬੁਲਾ ਕੇ ਇਹ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਹ ਜੋ ਵੀ ਉਨ੍ਹਾਂ ਨੇ ਮੰਗ ਪੱਤਰ ਵਿਚ ਆਪਣੀਆਂ ਮੰਗਾਂ ਰੱਖੀਆਂ ਸਨ ਉਨ੍ਹਾਂ ਉੱਪਰ ਉਹ ਜਲਦੀ ਹੀ ਗੌਰ ਕਰਕੇ ਕਾਰਵਾਈ ਕਰਨਗੇ। ਜਥੇਦਾਰ ਸਹੌਲੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਪ ਮੰਡਲ ਸੋਮਲ ਬਹੁਤ ਹੀ ਇਕ ਨੇਕ ਦਿਲ ਅਫਸਰ ਹਨ ਜਿਸ ਕਰਕੇ ਉਹ ਲੋਕ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਹਲ ਕਰਨ ਦਾ ਯਤਨ ਕਰਨਗੇ। ਇਸ ਜਥੇਦਾਰ ਪਰਮਜੀਤ ਸਿੰਘ ਸਹੋਲੀ ਤੋਂ ਇਲਾਵਾ ਮੌਕੇ ਕੁਲਵੰਤ ਸਿੰਘ ਸਿਆਣ, ਸੁਰਜੀਤ ਸਿੰਘ ਬਾਬਰਪੁਰ, ਐਡਵੋਕੇਟ ਗਵਿੰਦਰ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਆਨਲਾਈਨ 9 ਲੱਖ ਤੋਂ ਵੱਧ ਠੱਗੇ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਸਮੇਂ ਹੀ ਪੰਜਾਬ ਦਾ ਸਰਬਪੱਖੀ ਵਿਕਾਸ ਹੋਇਆ-ਕਬੀਰ ਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।