03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਿੰਡ ਬਹਿਰ ਸਾਹਿਬ ਵਿਖੇ ਲੋਕ ਮਿਲਣੀ ਸਮਾਗਮ ਕਰਵਾਇਆ

ਅਰਨੋਂ, 2 ਅਗਸਤ (ਦਰਸ਼ਨ ਸਿੰਘ ਪਰਮਾਰ)-ਹਲਕਾ ਸ਼ੁਤਰਾਣਾ ਦੇ ਘੱਗਰ ਪਾਰ ਦੇ ਇਤਿਹਾਸਕ ਪਿੰਡ ਬਹਿਰ ਸਾਹਿਬ ਦੇ ਰਸੂਖਦਾਰ ਵਿਅਕਤੀ ਗੁਰਚਰਨ ਸਿੰਘ ਸਿੱਧੂ ਵਲੋਂ ਲੂੰਬਾ ਪਰਿਵਾਰ ਦਾ ਆਪਣੇ ਗ੍ਰਹਿ ਵਿਖੇ ਸਾਂਝੇ ਤੌਰ ’ਤੇ ਇਕ ਲੋਕ ਮਿਲਣੀ ਸਮਾਗਮ ਕਰਵਾਇਆ। ਜਿਸ ਵਿਚ ਘੱਗਰ ਪਾਰ ਦੇ ਪਿੰਡ ਅਰਨੋਂ, ਗੁਰਦਿੱਤਪੁਰਾ, ਸਾਗਰਾ, ਠਰੂਆ, ਗਲੋਲੀ, ਤੇਈਪੁਰ, ਮਤੋਲੀ, ਸ਼ੇਰਗੜ੍ਹ ਆਦਿ ਇਲਾਵਾ ਸਮੂਹ ਪਿੰਡਾਂ ਦੇ ਲੋਕਾਂ ਵਲੋਂ ਆਪਣੀ ਹਾਜ਼ਰੀ ਲਗਵਾਈ ਗਈ।

ਅਜੀਤ ਡੈਸਕ 03-08-2026
ਅਰਨੋਂ, 2 ਅਗਸਤ (ਦਰਸ਼ਨ ਸਿੰਘ ਪਰਮਾਰ)-ਹਲਕਾ ਸ਼ੁਤਰਾਣਾ ਦੇ ਘੱਗਰ ਪਾਰ ਦੇ ਇਤਿਹਾਸਕ ਪਿੰਡ ਬਹਿਰ ਸਾਹਿਬ ਦੇ ਰਸੂਖਦਾਰ ਵਿਅਕਤੀ ਗੁਰਚਰਨ ਸਿੰਘ ਸਿੱਧੂ ਵਲੋਂ ਲੂੰਬਾ ਪਰਿਵਾਰ ਦਾ ਆਪਣੇ ਗ੍ਰਹਿ ਵਿਖੇ ਸਾਂਝੇ ਤੌਰ ’ਤੇ ਇਕ ਲੋਕ ਮਿਲਣੀ ਸਮਾਗਮ ਕਰਵਾਇਆ। ਜਿਸ ਵਿਚ ਘੱਗਰ ਪਾਰ ਦੇ ਪਿੰਡ ਅਰਨੋਂ, ਗੁਰਦਿੱਤਪੁਰਾ, ਸਾਗਰਾ, ਠਰੂਆ, ਗਲੋਲੀ, ਤੇਈਪੁਰ, ਮਤੋਲੀ, ਸ਼ੇਰਗੜ੍ਹ ਆਦਿ ਇਲਾਵਾ ਸਮੂਹ ਪਿੰਡਾਂ ਦੇ ਲੋਕਾਂ ਵਲੋਂ ਆਪਣੀ ਹਾਜ਼ਰੀ ਲਗਵਾਈ ਗਈ। ਜਿਸ ਤੋਂ ਲਗ ਰਿਹਾ ਸੀ ਕਿ ਇਹ ਕੋਈ ਆਮ ਲੋਕ ਮਿਲਣੀ ਨਹੀਂ ਸਗੋਂ ਕੋਈ ਚੋਣ ਰੈਲੀ ਹੈ। ਇਸ ਦੌਰਾਨ ਕਰਨ ਸਿੰਘ ਡੀ. ਟੀ. ਓ. ਵਲੋਂ ਵੀ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦੀਆਂ ਇਹ ਸਾਫ਼ ਕਰ ਦਿੱਤਾ ਕੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਲਕਾ ਸ਼ੁਤਰਾਣਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਬੀਬੀ ਵਨਿੰਦਰ ਕੌਰ ਲੂੰਬਾ ‘ਆਪ’ ਦੀ ਸੇਵਾ ਕਰਨ ਲਈ ਹਾਜ਼ਰ ਹੈ। ਇਸ ਦੌਰਾਨ ਉਨ੍ਹਾਂ ਵਲੋਂ ਲੋਕਾਂ ਨੂੰ ਆਮ ਆਦਮੀ ਪਾਰਟੀਆਂ ਦੀਆਂ ਨੀਤੀਆ ਤੋਂ ਜਾਣੂ ਕਰਵਾਇਆ ਅਤੇ 2027 ਦੇ ਆਪਣੇ ਚੋਣ ਏਜੰਡੇ ਤੋਂ ਜਾਣੂ ਕਰਵਾਇਆ ਤੇ ਆਉਣ ਵਾਲੇ ਸਮੇਂ ਵਿਚ ਹਲਕੇ ਅਤੇ ਇਲਾਕੇ ਦੇ ਲੋਕਾਂ ਨੂੰ ਸਾਫ਼-ਸੁਥਰਾ ਸਾਸ਼ਨ ਪ੍ਰਸ਼ਾਸਨ ਦੇਣ ਦੀ ਗੱਲ ’ਤੇ ਜ਼ੋਰ ਦਿੱਤਾ। ਇਸ ਦੌਰਾਨ ਇਕੱਠੇ ਹੋਏ ਲੋਕਾਂ ’ਚ ਬੀਬੀ ਲੂੰਬਾ ਦੇ ਪ੍ਰਤੀ ਭਾਰੀ ਖੁਸ਼ੀ ਵੇਖਣ ਨੂੰ ਮਿਲੀ। ਇਸ ਮੌਕੋ ਮਾਰਕਿਟ ਕਮੇਟੀ ਪਾਤੜਾਂ ਦੇ ਚੇਅਰਮੈਨ ਮੰਹਿਗਾ ਸਿੰਘ ਬਰਾੜ, ਗੁਰਚਰਨ ਸਿੰਘ ਸਿੱਧੂ, ਬੂਟਾ ਸਿੰਘ ਢਿੱਲੋਂ ਅਰਨੋਂ, ਹਰਪ੍ਰੀਤ ਸਿੰਘ ਨੰਬਰਦਾਰ ਗੁਰਦਿੱਤਪੁਰਾ, ਸੁਖਵਿੰਦਰ ਸਿੰਘ ਸਰਪੰਚ ਬਹਿਰ ਸਾਹਿਬ, ਭੁਪਿੰਦਰ ਸਿੰਘ ਸ਼ੇਰਗੜ੍ਹ, ਹਰਦੀਪ ਸਿੰਘ ਸਰਪੰਚ ਠਰੂਆ, ਮਾਲਵਿੰਦਰ ਸਿੰਘ ਸਰਪੰਚ ਗਲੋਲੀ, ਡਾ. ਬਸੰਤ ਸਿੰਘ ਵਿਰਕ, ਅਰਸ਼ਦੀਪ ਸਿੰਘ ਜਹਾਂਗੀਰ, ਭੁਪਿੰਦਰ ਸਿੰਘ ਆੜਤੀ, ਰਾਜਿੰਦਰ ਕੁਮਾਰ ਸਾਬਕਾ ਸਰਪੰਚ, ਨਰੇਸ਼ ਕੁਮਾਰ, ਬਘੇਲ ਸਿੰਘ ਅਰਨੋਂ, ਤੇਜਾ ਸਿੰਘ ਸਰਪੰਚ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਤੇ ਲੋਕ ਮੌਜੂਦ ਸਨ।
ਪਿਛਲੀ ਖ਼ਬਰ ਆਉਣ ਵਾਲੀਆਂ ਵਿਧਾਨ ਸਭਾ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨੀ ਤੈਅ-ਬੀਬੀ ਰਾਮਗੜ੍ਹ ਅਗਲੀ ਖ਼ਬਰ ਰੋਟਰੈਕਟ ਕਲੱਬ ਨਾਭਾ ਗ੍ਰੇਟਰ ਨੇ ਲਗਾਇਆ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।