04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੁਰਖੇੜੀ ਦੀਆਂ ਵਿਦਿਆਰਥਣਾਂ ਨੇ ਚੈੱਸ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਭਾਦਸੋਂ, 3 ਅਗਸਤ (ਗੁਰਬਖਸ਼ ਸਿੰਘ ਵੜੈਚ)-ਪਿਛਲੇ ਦਿਨੀ ਜੋਨਲ ਪੱਧਰੀ ਚੈਸ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਬਾਬਾ ਫਰੀਦ ਪਬਲਿਕ ਸਕੂਲ ਤਰਖੇੜੀ ਦੀਆਂ ਵਿਦਿਆਰਥਣਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦੇ ਹੋਏ ਐਮ.

ਅਜੀਤ ਡੈਸਕ 04-08-2026
ਭਾਦਸੋਂ, 3 ਅਗਸਤ (ਗੁਰਬਖਸ਼ ਸਿੰਘ ਵੜੈਚ)-ਪਿਛਲੇ ਦਿਨੀ ਜੋਨਲ ਪੱਧਰੀ ਚੈਸ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਬਾਬਾ ਫਰੀਦ ਪਬਲਿਕ ਸਕੂਲ ਤਰਖੇੜੀ ਦੀਆਂ ਵਿਦਿਆਰਥਣਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦੇ ਹੋਏ ਐਮ. ਡੀ. ਦਿਲਵਰ ਖਾਂ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਵਿਚ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੁਰਖੇੜੀ ਦੀ ਅੰਡਰ-14 ਚੈੱਸ ਟੀਮ (ਲੜਕੀਆਂ) ਨੇ ਡੀ. ਪੀ. ਵਤਨਦੀਪ ਅਤੇ ਜਸਵੀਰ ਕੌਰ ਦੀ ਅਗਵਾਈ ਵਿਚ ਭਾਗ ਲਿਆ, ਜਿਸ ’ਚ ਜਪਨੂਰ ਕੌਰ ਝੰਬਾਲਾ, ਪਰਨੂਰ ਕੌਰ ਟੌਹੜਾ, ਜਸਪ੍ਰੀਤ ਕੌਰ ਰੰਨੋਂ, ਦਿਵਿਆ ਭਾਦਸੋਂ ਜ਼ਿਲ੍ਹਾ ਪੱਧਰ ਲਈ ਚੋਣ ਹੋਈ। ਇਸੇ ਤਰ੍ਹਾਂ ਅੰਡਰ-17 ਚੈਸ ਟੀਮ ’ਚੋਂ ਅੰਸ਼ਰਾ ਅਲੀ ਟੌਹੜਾ, ਜੰਨਤ ਝੰਬਾਲਾ, ਰਮਨਦੀਪ ਕੌਰ ਟੌਹੜਾ, ਹਰਸਿਮਰਨ ਕੌਰ ਤੁਰਖੇੜੀ, ਹਰਮਨਪ੍ਰੀਤ ਕੌਰ ਰੰਨੋਂ ਦੀ ਜ਼ਿਲ੍ਹਾ ਪੱਧਰ ਲਈ ਚੋਣ ਹੋਈ। ਸਕੂਲ ਦੇ ਐਮ. ਡੀ. ਦਿਲਵਰ ਖਾਂ, ਚੇਅਰਪਰਸਨ ਰਾਜ਼ਦਾ ਪ੍ਰਵੀਨ ਨੇ ਜੇਤੂ ਵਿਦਿਆਰਥਣਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਿੰਸੀਪਲ ਸੁਖਵਿੰਦਰ ਕੌਰ, ਵਾਈਸ ਪ੍ਰਿੰਸੀਪਲ ਕੁਲਦੀਪ ਸਿੰਘ, ਨਰਿੰਦਰ ਕੌਰ, ਮਨਪ੍ਰੀਤ ਕੌਰ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਪਟਿਆਲਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਅਗਲੀ ਖ਼ਬਰ ਵਿਦਿਆਰਥੀ ਕਲਿਆਣ ਪ੍ਰੀਸ਼ਦ ਦੀ ਨਵੀਂ ਕਾਰਜਕਾਰਨੀ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।