04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਯੂਥ ਕਲੱਬ ਅਰਨੋਂ ਵਲੋਂ ਇਕ ਦਿਨਾ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਸਮਾਣਾ ਦੀ ਟੀਮ ਰਹੀ ਜੇਤੂ ਤੇ ਅਰਨੋਂ ਕਲੱਬ ਰਹੀ ਉਪ ਜੇਤੂ

ਅਰਨੋਂ, 3 ਅਗਸਤ (ਦਰਸ਼ਨ ਸਿੰਘ ਪਰਮਾਰ)-ਅਰਨੋਂ ਯੂਥ ਕਲੱਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੋਂ ਦੇ ਖੇਡ ਗਰਾਊਂਡ ਵਿਚ ਪਹਿਲਾ ਸਾਨਦਾਰ ਇਕ ਦਿਨਾਂ ਵਾਲੀਬਾਲ ਟੂਰਨਾਮੈਂਟ ਸਮੂਹ ਕਲੱਬ ਦੇ ਮੈਂਬਰਾਂ ਤੇ ਐਨ. ਆਰ.

ਅਜੀਤ ਡੈਸਕ 04-08-2026
ਅਰਨੋਂ, 3 ਅਗਸਤ (ਦਰਸ਼ਨ ਸਿੰਘ ਪਰਮਾਰ)-ਅਰਨੋਂ ਯੂਥ ਕਲੱਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੋਂ ਦੇ ਖੇਡ ਗਰਾਊਂਡ ਵਿਚ ਪਹਿਲਾ ਸਾਨਦਾਰ ਇਕ ਦਿਨਾਂ ਵਾਲੀਬਾਲ ਟੂਰਨਾਮੈਂਟ ਸਮੂਹ ਕਲੱਬ ਦੇ ਮੈਂਬਰਾਂ ਤੇ ਐਨ. ਆਰ. ਆਈ. ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ, ਜਿਸ ਦਾ ਉਦਘਾਟਨ ਕਰਨ ਸਿੰਘ ਡੀ. ਟੀ. ਓ. ਵਲੋਂ ਕੀਤਾ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨੂੰ ਸਬੋਧਨ ਕਰਦੀਆਂ ਕਿਹਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿਚ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ, ਜਿਸ ਵਿਚ ਯੂਥ ਕਲੱਬਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਮਿਲਦਾ ਹੈ। ਟੂਰਨਾਮੈਂਟ ਵਿਚ ਪੰਜਾਬ ਤੇ ਹਰਿਆਣੇ ਦੀਆਂ ਕੁਲ 10 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ’ਚੋਂ ਸਮਾਣਾ, ਚੀਕਾ, ਅਰਨੋਂ ਤੇ ਖਰਕਾਂ ਦਿਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚਿਆ ਅਤੇ ਫਾਈਨਲ ਮੈਚ ਸਮਾਣਾ ਤੇ ਅਰਨੋ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ ’ਚ ਸਮਾਣਾ ਦੀ ਟੀਮ ਨੇ ਅਰਨੋਂ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕਰਕੇ 21000 ਰੁਪਏ ਨਕਦ ਤੇ ਅਰਨੋਂ ਦੀ ਟੀਮ ਨੂੰ 11000/ਰੁਪਏ ਨਕਦ ਤੇ ਟਰਾਫ਼ੀ ਹਾਸਿਲ ਕੀਤੀ। ਕਸਬਾ ਖਰਕਾਂ ਤੀਜੇ ਤੇ ਚੀਕਾ ਚੌਥੇ ਸਥਾਨ ’ਤੇ ਰਹਿ ਕੇ ਉਨ੍ਹਾਂ ਕ੍ਰਮਵਾਰ 3100 ਤੇ 2100 ਰੁਪਏ ਦਾ ਇਨਾਮ ਹਾਸਿਲ ਕੀਤਾ। ਟੂਰਨਾਮੈਂਟ ਦਾ ਵਧੀਆ ਖਿਡਾਰੀ ਵਿਕਰਮਜੀਤ ਸਿੰਘ ਰਿਹਾ, ਜਿਸ ਦਾ 2100 ਰੁਪਏ ਦੇ ਕੇ ਕਲੱਬ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਮਨੀ ਮਾਲਵਾ, ਡਾ. ਗਗਨ, ਅਨਮੋਲ ਇਟਲੀ, ਸੋਨੂੰ ਚੰਦੀ, ਜਗਮੀਤ ਸਿੰਘ, ਕੋਮਲ ਬਾਬਾ, ਅਮੀਤ ਸਾਗਰਾ, ਕਰਨ ਸਾਗਰਾ, ਅਨਮੋਲ ਧੰਜੂ, ਅਮਰੀਕ ਸਿੰਘ, ਕਾਕਾ ਸੰਧੂ, ਬਾਬਾ ਗੁਰਵਿੰਦਰ ਸਿੰਘ, ਤਲਵਿੰਦਰ ਸਿੰਘ ਤੇ ਡਾ. ਜਸਦੀਪ ਸਿੰਘ ਥਿੰਦ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਵਾਉਣ ਦੀ ਮੰਗ ਸਰਕਾਰੀ ਮਹਿੰਦਰਾ ਕਾਲਜ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਅੱਜ... ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ’ਚ ਮਹੀਨੇ ਭਰ ਚੱਲਣ ਵਾਲੀ ਹਵਨ-ਯੱਗ ਲੜੀ ਦਾ ਸ਼ੁਭ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।