04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਨਮਹਾ ਨੇ ਨਿਸ਼ਾਨੇਬਾਜ਼ੀ ’ਚ ਇਤਿਹਾਸ ਰਚ ਕੇ ਵੱਖ ਵੱਖ ਮੁਕਾਬਲੇ ਜਿੱਤੇ

ਪਟਿਆਲਾ, 3 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੀ ਹੋਣਹਾਰ ਖਿਡਾਰਨ ਨਮਹਾ ਨੇ ਨਿਸ਼ਾਨੇਬਾਜ਼ੀ ਦੇ ਖੇਤਰ ਵਿਚ ਨਵਾਂ ਇਤਿਹਾਸ ਰਚ ਦਿੱਤਾ ਹੈ। ਜਾਣਕਾਰੀ ਮੁਤਾਬਕ ਸੀ.

ਖਿਡਾਰਨ ਨਮਹਾ ਜੇਤੂ ਤਗਮਿਆਂ ਨਾਲ। 04-08-2026
ਪਟਿਆਲਾ, 3 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੀ ਹੋਣਹਾਰ ਖਿਡਾਰਨ ਨਮਹਾ ਨੇ ਨਿਸ਼ਾਨੇਬਾਜ਼ੀ ਦੇ ਖੇਤਰ ਵਿਚ ਨਵਾਂ ਇਤਿਹਾਸ ਰਚ ਦਿੱਤਾ ਹੈ। ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਨਾਰਥ ਜ਼ੋਨ-2 (ਕੁੜੀਆਂ) 10 ਮੀਟਰ ਏਅਰ ਰਾਈਫਲ ਪੀਪ ਸਾਈਟ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 2026 ਦੇ ਅੰਡਰ-17 ਵਰਗ ਵਿਚ 400 ਵਿਚੋਂ 400 ਸਕੋਰ ਹਾਸਿਲ ਕਰਕੇ ਸਾਰੇ ਵਰਗਾਂ ਨੂੰ ਮਾਤ ਦਿੰਦੇ ਉਸਨੇ ਅਦਭੁਤ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਉਪਲਬਧੀ ’ਤੇ ਮਾਤਾ ਪ੍ਰਿਅੰਕਾ ਤਿਵਾੜੀ ਤੇ ਪਿਤਾ ਪਰਮਿੰਦਰ ਸਿੰਘ ਨੇ ਨਮਹਾ ਦੀ ਮਿਹਨਤ ਤੇ ਅਰਪਣਤਾ ਨਾਲ ਖੇਡ ਜਗਤ ਵਿਚ ਨਾਂਅ ਰੌਸ਼ਨ ਕੀਤਾ ਹੈ ਤੇ ਕੋਚ ਪ੍ਰਵੇਸ਼ ਜੋਸ਼ੀ ਦੀ ਸਿਖਲਾਈ ਨੂੰ ਸਿਖਰ ‘ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਬੇਟੀ ਦੀ ਇਸ ਉਪਲਬਧੀ ‘ਤੇ ਮਾਣ ਹੈ।
ਪਿਛਲੀ ਖ਼ਬਰ ਸਹਾਰਾ ਵੈਲਫੇਅਰ ਸੁਸਾਇਟੀ ਨੇ ਲਗਾਇਆ ਮੈਡੀਕਲ ਕੈਂਪ ਅਗਲੀ ਖ਼ਬਰ ਅਮਰੀਕਾ ’ਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ 1974-75 ਭੰਗੜਾ ਟੀਮ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।