ਕਿਰਤੀ ਕਿਸਾਨ ਯੂਨੀਅਨ ਬਲਾਕ ਸਮਾਣਾ ਦਾ ਇਜਲਾਸ ਸਮਾਪਤ, ਸ਼ੇਰ ਸਿੰਘ ਕਾਕੜਾ ਮੁੜ ਬਲਾਕ ਪ੍ਰਧਾਨ ਚੁਣੇ
ਸਮਾਣਾ, 3 ਅਗਸਤ (ਹਰਵਿੰਦਰ ਸਿੰਘ ਟੋਨੀ)-ਕਿਰਤੀ ਕਿਸਾਨ ਯੂਨੀਅਨ ਬਲਾਕ ਸਮਾਣਾ ਦਾ ਇਜਲਾਸ ਪਿੰਡ ਫਤਿਹਪੁਰ ਦੇ ਗੁਰੂ ਘਰ ਵਿਖੇ ਪਿੰਡਾਂ ਦੀਆਂ ਚੁਣੀਆਂ ਹੋਈਆਂ ਕਮੇਟੀਆਂ ਦੀ ਹਾਜ਼ਰੀ ਵਿਚ ਕੀਤਾ। ਇਜਲਾਸ ਦੀ ਸ਼ੁਰੂਆਤ ਵਿਚ ਬਲਾਕ ਪ੍ਰਧਾਨ ਸ਼ੇਰ ਸਿੰਘ ਕਾਕੜਾ ਤੇ ਸਟੇਜ ਸਕੱਤਰ ਦੀ ਭੂਮਿਕਾ ਜਸਵੀਰ ਸਿੰਘ ਫਤਿਹਪੁਰ ਨੇ ਨਿਭਾਈ।
ਕ
ਕਿਰਤੀ ਕਿਸਾਨ ਯੂਨੀਅਨ ਬਲਾਕ ਸਮਾਣਾ ਦੇ ਇਜਲਾਸ ਦਾ ਦਿ੍ਸ਼। ਅਜੀਤ ਤਸਵੀਰ
04-08-2026
ਸਮਾਣਾ, 3 ਅਗਸਤ (ਹਰਵਿੰਦਰ ਸਿੰਘ ਟੋਨੀ)-ਕਿਰਤੀ ਕਿਸਾਨ ਯੂਨੀਅਨ ਬਲਾਕ ਸਮਾਣਾ ਦਾ ਇਜਲਾਸ ਪਿੰਡ ਫਤਿਹਪੁਰ ਦੇ ਗੁਰੂ ਘਰ ਵਿਖੇ ਪਿੰਡਾਂ ਦੀਆਂ ਚੁਣੀਆਂ ਹੋਈਆਂ ਕਮੇਟੀਆਂ ਦੀ ਹਾਜ਼ਰੀ ਵਿਚ ਕੀਤਾ। ਇਜਲਾਸ ਦੀ ਸ਼ੁਰੂਆਤ ਵਿਚ ਬਲਾਕ ਪ੍ਰਧਾਨ ਸ਼ੇਰ ਸਿੰਘ ਕਾਕੜਾ ਤੇ ਸਟੇਜ ਸਕੱਤਰ ਦੀ ਭੂਮਿਕਾ ਜਸਵੀਰ ਸਿੰਘ ਫਤਿਹਪੁਰ ਨੇ ਨਿਭਾਈ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਚੁਣੇ ਹੋਏ ਆਗੂਆਂ ਨੇ ਇਜਲਾਸ ਵਿਚ ਜਥੇਬੰਦੀ ਦੀਆਂ ਘਾਟਾਂ-ਕਮਜ਼ੋਰੀਆਂ ਬਾਰੇ ਚਰਚਾ ਕਰਦਿਆਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਤੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਰਮਿੰਦਰ ਪਟਿਆਲਾ ਨੇ ਜਥੇਬੰਦਕ ਬਣਤਰ ਤੇ ਕਿਸਾਨੀ ਮੰਗਾਂ ਬਾਰੇ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ਲੋਕ ਮਾਰੂ ਨੀਤੀਆਂ, ਭਾਰਤ-ਅਮਰੀਕਾ ਵਿਚਕਾਰ ਹੋ ਰਿਹਾ ਮੁਫ਼ਤ ਵਪਾਰ ਸਮਝੌਤਾ, ਬਿਜਲੀ ਸੋਧ ਬਿਲ ਰਾਹੀਂ ਬਿਜਲੀ ਸੈਕਟਰ ਨੂੰ ਪ੍ਰਾਈਵੇਟ ਕਰਨਾ ਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ ਦਰਿਆਈ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਤੇ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਉਨ੍ਹਾਂ 1 ਸਤੰਬਰ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਚੰਡੀਗੜ੍ਹ ਵਿਖੇ ਲਾਏ ਜਾ ਰਹੇ ਮੋਰਚੇ ਦੀਆਂ ਤਿਆਰੀਆਂ ਸੰਬੰਧੀ ਕਿਸਾਨਾਂ ਨੂੰ ਵੱਧ-ਚੜ੍ਹ ਕੇ ਕਮਰਕੱਸੇ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਹਰਵਿੰਦਰ ਸਿੰਘ ਗਿੱਲ ਕਾਕੜਾ ਤੇ ਕੁਲਬੀਰ ਟੋਡਰਪੁਰ ਨੇ ਬਲਾਕ ਕਮੇਟੀ ਦਾ ਪੈਨਲ ਪੇਸ਼ ਕੀਤਾ। ਇਸ ਮੌਕੇ ਸਰਬਸੰਮਤੀ ਨਾਲ 11 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ, ਜਿਸ ’ਚ ਸ਼ੇਰ ਸਿੰਘ ਕਾਕੜਾ ਨੂੰ ਪ੍ਰਧਾਨ, ਜਰਨੈਲ ਸਿੰਘ ਮਰਦਾਂਹੇੜੀ ਨੂੰ ਸਕੱਤਰ, ਮੋਹਰ ਸਿੰਘ ਭਿੰਡਰ ਕਾਲੋਨੀ ਨੂੰ ਮੀਤ ਪ੍ਰਧਾਨ, ਰਣਧੀਰ ਸਿੰਘ ਫਤਿਹਪੁਰ ਨੂੰ ਖਜ਼ਾਨਚੀ ਅਤੇ ਗੁਰਵੰਤ ਸਿੰਘ ਫਤਿਹਪੁਰ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਜੋਗਾ ਸਿੰਘ ਰਾਜਲਾ, ਚਰਨ ਸਿੰਘ ਜਮਾਲਪੁਰ, ਗੁਰਚਰਨ ਸਿੰਘ ਚਨ ਕਾਕੜਾ, ਨਵਦੀਪ ਸਿੰਘ ਟੋਡਰਪੁਰ, ਸੁਖਵਿੰਦਰ ਸਿੰਘ ਬਾਬਾ ਨੂਰਪੁਰ ਤੇ ਗੁਰਵਿੰਦਰ ਸਿੰਘ ਫਤਿਹਪੁਰ ਨੂੰ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ। ਅੰਤ ਵਿਚ ਬਲਾਕ ਪ੍ਰਧਾਨ ਸਮਾਣਾ ਸ਼ੇਰ ਸਿੰਘ ਨੇ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਵਿੰਦਰ ਦੇਧਨਾ, ਆਗੂ ਬਲਜੀਤ ਸਿੰਘ ਦੇਧਨਾ , ਅਮਨਦੀਪ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਦਵਿੰਦਰ ਛਬੀਲਪੁਰ ਸਮੇਤ ਸਮਾਣਾ ਬਲਾਕ ਦੇ ਪਿੰਡਾਂ ਤੋਂ ਪਹੁੰਚੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕੀਤਾ।