ਕਰਨ ਸਿੰਘ ਡੀ. ਟੀ. ਓ. ਦੇ ਆਦੇਸ਼ਾਂ ’ਤੇ ਪਾਤੜਾਂ ਪੁਲਿਸ ਵਲੋਂ ਦੇਹ ਵਪਾਰ ਦੇ ਅੱਡੇ ਚਲਾਉਣ ਵਾਲਿਆਂ ’ਤੇ ਇਕ ਹੋਰ ਵੱਡੀ ਕਾਰਵਾਈ
ਪਾਤੜਾਂ, 3 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ’ਚ ਕਈ ਔਰਤਾਂ ਤੇ ਮਰਦਾਂ ਵੱਲੋਂ ਰਹਾਇਸ਼ੀ ਇਲਾਕਿਆਂ ’ਚ ਕਈ ਸਾਲਾਂ ਤੋਂ ਦੇਹ ਵਪਾਰ ਦੇ ਅੱਡੇ ਚਲਾਏ ਜਾ ਰਹੇ ਸਨ ਪਰ ਕਿਸੇ ਕਾਰਨਾਂ ਕਰਕੇ ਇਨ੍ਹਾਂ ਤੇ ਨਾਂ ਹੁੰਦੀ ਕਾਰਵਾਈ ਨੂੰ ਦੇਖਦਿਆਂ ‘ਆਪ’ ’ਚ ਸ਼ਾਮਿਲ ਹੋਣ ਮਗਰੋਂ ਕਰਨ ਸਿੰਘ ਡੀ. ਟੀ.
ਦ
ਦੇਹ ਵਪਾਰ ਦੇ ਅੱਡੇ ਤੋਂ ਫੜੀਆਂ ਗਈਆਂ ਔਰਤਾਂ ਅਤੇ ਮਰਦ ਪਾਤੜਾਂ ਪੁਲਿਸ ਦੇ ਅਧਿਕਾਰੀਆਂ ਨਾਲ। ਤਸਵੀਰ : ਜਗਦੀਸ਼ ਸਿੰਘ ਕੰਬੋਜ
04-08-2026
ਪਾਤੜਾਂ, 3 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ’ਚ ਕਈ ਔਰਤਾਂ ਤੇ ਮਰਦਾਂ ਵੱਲੋਂ ਰਹਾਇਸ਼ੀ ਇਲਾਕਿਆਂ ’ਚ ਕਈ ਸਾਲਾਂ ਤੋਂ ਦੇਹ ਵਪਾਰ ਦੇ ਅੱਡੇ ਚਲਾਏ ਜਾ ਰਹੇ ਸਨ ਪਰ ਕਿਸੇ ਕਾਰਨਾਂ ਕਰਕੇ ਇਨ੍ਹਾਂ ਤੇ ਨਾਂ ਹੁੰਦੀ ਕਾਰਵਾਈ ਨੂੰ ਦੇਖਦਿਆਂ ‘ਆਪ’ ’ਚ ਸ਼ਾਮਿਲ ਹੋਣ ਮਗਰੋਂ ਕਰਨ ਸਿੰਘ ਡੀ. ਟੀ. ਓ. ਵਲੋਂ ਇਨ੍ਹਾਂ ਸਮਾਜਿਕ ਕੁਰੀਤੀਆਂ ਨੂੰ ਬੰਦ ਕਰਵਾਉਣ ਦੇ ਕੀਤੇ ਗਏ ਐਲਾਨ ’ਤੇ ਪਾਤੜਾਂ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਵੀ ਕਾਰਵਾਈ ਕੀਤੀ ਗਈ ਸੀ ਅਤੇ ਹੁਣ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਇਸ ਧੰਦੇ ਨਾਲ ਪੁਰਾਣੇ ਸਮੇਂ ਤੋਂ ਜੁੜੀ ਹੋਈ ਇਕ ਔਰਤ ਦੇ ਅੱਡੇ ’ਤੇ ਛਾਪੇਮਾਰੀ ਕਰਕੇ 7 ਔਰਤਾਂ ਤੇ ਇਕ ਮਰਦ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਤੜਾਂ ਵਿਖੇ ਹੋਈ ਇਕ ਰੈਲੀ ਦੌਰਾਂਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਤੇ ਉਨ੍ਹਾਂ ਦੇ ਪਤੀ ਡੀ. ਟੀ. ਓ. ਕਰਨ ਸਿੰਘ ਨੇ ਦੇਹ ਵਪਾਰ ਦੇ ਅੱਡਿਆ ਤੋਂ ਦੁਖੀ ਹਲਕਾ ਸ਼ੁਤਰਾਣਾਂ ਦੇ ਲੋਕਾਂ ਵਿਚ ਐਲਾਨ ਕੀਤਾ ਸੀ ਕਿ ਦੇਹ ਵਪਾਰ ਅੱਡਿਆ ਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਦਾ 10 ਦਿਨਾਂ ਵਿਚ ਸਫਾਇਆ ਕਰ ਦਿੱਤਾ ਜਾਵੇਗਾ ਅਤੇ ਪ੍ਰਸ਼ਾਸਨ ਦੀ ਵਾਂਗਡੋਰ ਸਾਂਭਦਿਆਂ ਦਿੱਤੇ ਗਏ ਆਦੇਸ਼ਾ ’ਤੇ ਪਹਿਲਾਂ ਜਿੱਥੇ ਅਜਿਹਾ ਇਕ ਅੱਡਾ ਚਲਾ ਰਹੇ ਵਿਅਕਤੀ ਅਤੇ ਇਕ ਵੱਖਰਾ ਦੇਹ ਵਪਾਰ ਦਾ ਅੱਡਾ ਚਲਾ ਰਹੀਆਂ ਤਿੰਨ ਔਰਤਾਂ ਨੂੰ ਜੇਲ੍ਹ ਭੇਜਿਆ ਗਿਆ ਸੀ ਅਤੇ ਅੱਜ ਹੁਣ ਇਕ ਹੋਰ ਕੀਤੀ ਵੱਡੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆ ਗਗਨਦੀਪ ਸਿੰਘ ਥਾਣਾ ਮੁਖੀ ਪਾਤੜਾਂ ਨੇ ਦੱਸਿਆ ਕਿ ਸ਼ਹਿਰ ਦੇ ਇਕ ਰਿਹਾਇਸ਼ੀ ਇਲਾਕੇ ’ਚ ਇਕ ਔਰਤ ਵਲੋਂ ਦੇਹ ਵਪਾਰ ਦਾ ਅੱਡਾ ਚਲਾਏ ਜਾਣ ਦੀ ਸੂਚਨਾ ਮਿਲੀ ਸੀ ਇਸ ’ਤੇ ਕਾਰਵਾਈ ਕਰਦਿਆਂ ਸ਼ਹਿਰੀ ਪੁਲਿਸ ਚੌਕੀ ਦੇ ਮੁਖੀ ਜੱਜਵੀਰ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਵਲੋਂ ਇਸ ਅੱਡੇ ਦੀ ਮੁਖੀ ਮਹਿੰਦਰ ਕੌਰ ਉਰਫ ਬਿੰਦਰੀ, ਖੁਸ਼ਦੀਪ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਅੰਮ੍ਰਿਤਪਾਲ ਕੌਰ, ਮਨਪ੍ਰੀਤ ਕੌਰ, ਲਵਪ੍ਰੀਤ ਕੌਰ ਤੇ ਪ੍ਰਿੰਸਦੀਪ ਸਿੰਘ ਪਿੰਡ ਅਲਾਦੀਨਪੁਰ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਅਦਾਲਤ ਵਿਚ ਪੇਸ਼ ਕਰਨ ’ਤੇ ਜੱਜ ਨੇ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਸ਼ਹਿਰ ਵਾਸੀਆਂ ਨੇ ਇਸ ਹੋਈ ਕਾਰਵਾਈ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਪਾਤੜਾਂ ਇਲਾਕੇ ’ਚ ਚੱਲ ਰਹੇ ਦੇਹ ਵਪਾਰ ਦੇ ਅੱਡਿਆ ’ਤੇ ਪੰਜਾਬ ਦੇ ਦੂਰ ਲੋਕ ਪੁੱਜਣ ਕਾਰਨ ਇਲਾਕੇ ’ਚ ਮਾਹੌਲ ਖਰਾਨ ਹੋ ਚੁੱਕਾ ਸੀ ਅਤੇ ਪੁਲਿਸ ਵਲੋਂ ਅਜਿਹੀਆਂ ਕਾਰਵਾਈ ਨੂੰ ਜਾਰੀ ਰੱਖ ਕੇ ਅਜਿਹੇ ਧੰਦੇ ਮੁਕੰਮਲ ਤੌਰ ’ਤੇ ਬੰਦ ਕਰਾਵਉਣੇ ਚਾਹੀਦੇ ਹਨ।