07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬੀਕੇਯੂ (ਰਾਜੇਵਾਲ) ਨੇ 1 ਸਤੰਬਰ ਤੋਂ ਚੰਡੀਗੜ੍ਹ ’ਚ ਲੱਗਣ ਵਾਲੇ ਪੱਕੇ ਮੋਰਚੇ ਸੰਬੰਧੀ ਕੀਤੀ ਮੀਟਿੰਗ

ਨਾਭਾ, 5 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੀ ਮੀਟਿੰਗ ਸਥਾਨਕ ਨਵੇਂ ਅਨਾਜ ਮੰਡੀ ਸਥਿਤ ਗੁਰਦੁਆਰਾ ਭਗਤ ਧੰਨਾ ਜੀ ਵਿਖੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਘਣੀਵਾਲ ਦੀ ਪ੍ਰਧਾਨਗੀ ਹੇਠ ਹੋਈ। ਵੱਖ ਵੱਖ ਕਿਸਾਨ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਦੋਵੇਂ ਸਰਕਾਰਾਂ ਕਿਸਾਨੀ ਨੂੰ ਤਬਾਹ ਕਰਨ ’ਤੇ ਤੁਲੀਆਂ ਹੋਈਆਂ ਹਨ।

ਅਜੀਤ ਡੈਸਕ 06-08-2026
ਨਾਭਾ, 5 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੀ ਮੀਟਿੰਗ ਸਥਾਨਕ ਨਵੇਂ ਅਨਾਜ ਮੰਡੀ ਸਥਿਤ ਗੁਰਦੁਆਰਾ ਭਗਤ ਧੰਨਾ ਜੀ ਵਿਖੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਘਣੀਵਾਲ ਦੀ ਪ੍ਰਧਾਨਗੀ ਹੇਠ ਹੋਈ। ਵੱਖ ਵੱਖ ਕਿਸਾਨ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਦੋਵੇਂ ਸਰਕਾਰਾਂ ਕਿਸਾਨੀ ਨੂੰ ਤਬਾਹ ਕਰਨ ’ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਮਰੀਕਾ ਦੀ ਸਰਕਾਰ ਨਾਲ ਮੁਕਤ ਵਪਾਰ ਸਮਝੌਤੇ ’ਤੇ ਦਸਤਖਤ ਕਰਨ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਵੇਗਾ ਕਿਉਂਕਿ ਅਮਰੀਕਾ ਦੀ ਸਰਕਾਰ ਆਪਣੇ ਕਿਸਾਨਾਂ ਨੂੰ ਬਹੁਤ ਜਿਆਦਾ ਸਬਸੀਡੀ ਦਿੰਦੀ ਹੈ ਇਸ ਲਈ ਭਾਰਤ ਦਾ ਕਿਸਾਨ ਮੰਡੀ ਵਿਚ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਪੰਜਾਬ ਦੀ ਜ਼ਮੀਨ ਨੂੰ ਬੰਜਰ ਬਣਾਉਣ ਲਈ ਕਾਹਲੀ ਪਈ ਹੋਈ ਹੈ, ਵੱਡੇ-ਵੱਡੇ ਫੈਕਟਰੀ ਮਾਲਕ ਆਪਣੀਆਂ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਬੋਰ ਕਰਕੇ ਸਿੱਧਾ ਧਰਤੀ ਹੇਠਾਂ ਪਾ ਰਹੇ ਹਨ ਜੋ ਕਿ ਧਰਤੀ ਹੇਠਲੇ ਪਾਣੀ ਨੂੰ ਇੰਨਾ ਖ਼ਰਾਬ ਕਰ ਰਿਹਾ ਹੈ ਕਿ ਪਾਣੀ ਪੀਣਾ ਤਾਂ ਦੂਰ ਦੀ ਗੱਲ ਫਸਲਾਂ ਨੂੰ ਲਾਉਣ ਦੇ ਯੋਗ ਵੀ ਨਹੀਂ ਰਹੇਗਾ ਅਤੇ ਇਸ ਪਾਣੀ ਨਾਲ ਮੌਜੂਦਾ ਸਮੇਂ ਵਿਚ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਪੰਜਾਬ ਵਿਚ ਫੈਲ ਰਹੀਆਂ ਹਨ। ਸਮੂਹ ਬੁਲਾਰਿਆਂ ਨੇ ਕਿਸਾਨਾਂ ਨੂੰ ਇੱਕਮੁਠ ਹੋ ਕੇ ਇਨ੍ਹਾਂ ਸਰਕਾਰੀ ਨੀਤੀਆਂ ਦੇ ਖ਼ਿਲਾਫ਼ ਵੱਡੀ ਲੜਾਈ ਵਿੱਢਣ ਦੀ ਅਪੀਲ ਕੀਤੀ। ਐਸ.ਕੇ.ਐਮ. ਦੀ ਅਗਵਾਈ ਵਿਚ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ, ਜਿਸ ਵਿਚ ਨਾਭਾ ਬਲਾਕ ਤੋਂ ਵੀ ਕਿਸਾਨਾਂ ਦਾ ਵੱਡਾ ਕਾਫ਼ਲਾ ਸ਼ਮੂਲੀਅਤ ਕਰੇਗਾ। ਅੱਜ ਦੀ ਮੀਟਿੰਗ ਨੂੰ ਨੇਕ ਸਿੰਘ ਖੋਖ, ਘੁੰਮਣ ਸਿੰਘ ਰਾਜਗੜ੍ਹ, ਹਰਦੀਪ ਸਿੰਘ ਘਨੁੜਕੀ, ਅਵਤਾਰ ਸਿੰਘ ਪੇਧਨ, ਲਾਭ ਸਿੰਘ ਦਿੱਤੂਪੁਰ, ਅਵਤਾਰ ਸਿੰਘ ਕੈਦੂਪੁਰ, ਪਰਵਿੰਦਰ ਸਿੰਘ ਬਨੇਰਾ ਖੁਰਦ, ਜਰਨੈਲ ਸਿੰਘ ਗੁਣੀਕੇ, ਹਰਿੰਦਰਜੀਤ ਸਿੰਘ ਲੁਬਾਣਾ, ਇੰਦਰਜੀਤ ਸਿੰਘ ਸਹੌਲੀ ਅਤੇ ਨਿਰਭੈ ਸਿੰਘ ਬਿਰਧਨੋ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਅਤੇ ਮੀਟਿੰਗ ਦੀ ਕਾਰਵਾਈ ਗੁਰਮੇਲ ਸਿੰਘ ਪੂਣੀਵਾਲ ਨੇ ਚਲਾਈ । ਇਸ ਮੀਟਿੰਗ ਵਿਚ ਵੱਡੀ ਗਿਣਤੀ ’ਚ ਹਲਕੇ ਦੇ ਪਿੰਡਾਂ ’ਚੋਂ ਕਿਸਾਨਾਂ ਨੇ ਸ਼ਮੁਲੀਅਤ ਕੀਤੀ।
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਅਸਰਪੁਰ ਦੇ ਵਿਕਾਸ ਲਈ 7 ਲੱਖ ਦਾ ਚੈੱਕ ਪੰਚਾਇਤ ਨੂੰ ਸੌਂਪਿਆ ਅਗਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਕਕਰਾਲਾ ਭਾਈਕਾ ਦੇ ਰਵਿਦਾਸ ਗੁਰੂ ਘਰ ਲਈ ਭੇਜੇ ਬਰਤਨ ਪੰਜਰਥ ਤੇ ਕਬੀਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।