06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮਹੀਨਾਵਾਰ ਮੀਟਿੰਗ ਭਾਰਤ ਅਮਰੀਕਾ ਵਪਾਰ ਸਮਝੌਤਾ ਅਤੇ ਹੋਰ ਲੋਕ ਮਾਰੂ ਨੀਤੀਆਂ ਦਾ ਕੀਤਾ ਵਿਰੋਧ

ਬਹਾਦਰਗੜ੍ਹ, 5 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜਿਲ੍ਹਾ ਪਟਿਆਲਾ ਮਹੀਨਾਵਾਰ ਮੀਟਿੰਗ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਜਥੇਬੰਦੀ ਦੇ ਜਿਲਾ ਪ੍ਰਧਾਨ ਗਿਆਨ ਸਿੰਘ ਰਾਏਪੁਰ ਦੀ ਅਗਵਾਈ ਵਿੱਚ ਹੋਈ । ਇਸ ਮੌਕੇ ਸੂਬਾ ਮੀਤ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜਾ ਮੌਜੂਦ ਸਨ।

ਅਜੀਤ ਡੈਸਕ 06-08-2026
ਬਹਾਦਰਗੜ੍ਹ, 5 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜਿਲ੍ਹਾ ਪਟਿਆਲਾ ਮਹੀਨਾਵਾਰ ਮੀਟਿੰਗ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਜਥੇਬੰਦੀ ਦੇ ਜਿਲਾ ਪ੍ਰਧਾਨ ਗਿਆਨ ਸਿੰਘ ਰਾਏਪੁਰ ਦੀ ਅਗਵਾਈ ਵਿੱਚ ਹੋਈ ।ਇਸ ਮੌਕੇ ਸੂਬਾ ਮੀਤ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜਾ ਮੌਜੂਦ ਸਨ। ਮੀਟਿੰਗ ਵਿੱਚ ਵੱਖ ਵੱਖ ਮੁਦਿਆਂ ਤੇ ਚਰਚਾ ਕੀਤੀ ਗਈ।ਇਸ ਮੌਕੇ ਭਾਰਤ ਅਮਰੀਕਾ ਵਪਾਰ ਸਮਝੋਤਾ ਰੱਦ ਕਰਵਾਉਣ ਸੰਬੰਧੀ ਅਤੇ ਐਥੋਨੋਲ ਯੁਕਤ ਪੈਟਰੋਲ ਅਤੇ ਉਸਦੇ ਆਮ ਲੋਕਾਂ ਨੂੰ ਹੋ ਰਹੇ ਨੁਕਸਾਨ ਦਾ ਸਖ਼ਤ ਵਿਰੋਧ ਕੀਤਾ ਗਿਆ।ਇਸ ਮੌਕੇ ਬਿਜਲੀ ਦੇ ਆਨਲਾਈਨ ਭੇਜੇ ਜਾ ਰਹੇ ਬਿੱਲਾਂ ਦਾ ਵਿਰੋਧ ਕਰਦਿਆ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਇਹ ਕੰਮ ਰੋਕਿਆ ਜਾਏ ਆਮ ਜਨਤਾ ਨੂੰ ਨਾ ਦੱਬਿਆ ਜਾਵੇ ਅਤੇ ਕਿਸਾਨ ਲਈ ਯੂਰੀਆ ਤੇ ਡੀ ਏ ਪੀ ਖਾਦ ਨਾ ਮਿਲਣ ਦੀ ਦਿੱਕਤ ਨੂੰ ਹੱਲ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਮਜਬੂਰਨ ਸੰਘਰਸ਼ ਕਰਨਾ ਪਵੇਗਾ। ਅੱਜ ਦੀ ਮੀਟਿੰਗ ਵਿੱਚ ਪ੍ਰੇਮ ਸਿੰਘ ਭੈਣੀ, ਮਹਿੰਦਰ ਸਿੰਘ ਨੂਰਖੇੜੀਆ, ਬਖਸੀਸ ਸਿੰਘ ਹਰਪਾਲਪੁਰ, ਸਤਵੰਤ ਸਿੰਘ, ਟਹਿਲ ਸਿੰਘ ਜਲਾਲਪੁਰ, ਮਨਿੰਦਰ ਸਿੰਘ ਬੱਤੀ, ਸਰਬਜੀਤ ਸਿੰਘ ਕਾਮੀ, ਗੁਰਮੁਖ ਸਿੰਘ ਮਹਿਮਾ, ਰਣਧੀਰ ਸਿੰਘ ਬੱਤਾ, ਕਰਮਜੀਤ ਸਿੰਘ ਕਕਰਾਲਾ ਅਤੇ ਹੋਰ ਕਿਸਾਨ ਆਗੂ ਮੌਜੂਦ ਸਨ।
ਪਿਛਲੀ ਖ਼ਬਰ 70 ਵੇਂ ਜ਼ਿਲ੍ਹਾ ਪੱਧਰੀ ਰਾਈਫਲ ਸ਼ੂਟਿੰਗ ਦੇ ਮੁਕਾਬਲਿਆਂ ਦਾ ਹੋਇਆ ਆਗਾਜ਼ ਅਗਲੀ ਖ਼ਬਰ ਜਤਿੰਦਰ ਕੁਮਾਰ ਗਰਗ ਬਣੇ ਸਬ ਇੰਸਪੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।