06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪਦਮਸ਼੍ਰੀ ਡਾ. ਖੁਸ਼ਦੇਵਾ ਸਿੰਘ, ਉੱਦਮੀ ਅਮਰ ਸਿੰਘ ਕੰਬੋਜ ਦੇ ਬੁੱਤਾਂ ਦੀ ਘੁੰਡ ਚੁਕਾਈ ਰਸਮ ਸੁਨੀਤਾ ਤੇ ਪ੍ਰਾਣ ਸੱਭਰਵਾਲ ਨੇ ਕੀਤੀ

ਪਟਿਆਲਾ, 5 ਅਗਸਤ (ਧਰਮਿੰਦਰ ਸਿੰਘ ਸਿੱਧੂ)-ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਜੋੜੀ ਪਦਮਸ਼੍ਰੀ ਐਵਾਰਡੀ ਪ੍ਰਾਣ ਸੱਭਰਵਾਲ-ਸਟੇਟ ਅਵਾਰਡੀ ਸੁਨੀਤਾ ਸੱਭਰਵਾਲ ਨੇ ਕੁਸ਼ਟ ਆਸ਼ਰਮ ਵਿਖੇ ਨੈਸ਼ਨਲ ਐਵਾਰਡੀ ਸਮਾਜ ਸੇਵੀ ਕਰਨਲ ਕਰਮਿੰਦਰ ਸਿੰਘ ਦੀ ਦੇਖ-ਰੇਖ ਹੇਠ ਜਗਤ ਪ੍ਰਸਿੱਧ ਸਮਾਜ ਸੇਵੀ ਹਸਤੀਆਂ ਡਾ. ਖੁਸ਼ਦੇਵਾ ਸਿੰਘ ਬਾਨੀ ਤੇ ਪ੍ਰਧਾਨ ਲੈਪ੍ਰੋਸੀ ਪਸ਼ੈਂਟਸ ਵੈਲਫੇੳਰ ਕਾਲੋਨੀ (1956-1978) ਅਤੇ ਅਮਰ ਸਿੰਘ ਕੰਬੋਜ ਪ੍ਰਧਾਨ (1978-2000) ਦੇ ਬਣਾਏ ਬੁਤਾਂ ਦੀ ਘੁੰਡ ਚੁਕਾਈ ਰਸਮ ਅਦਾ ਕੀਤੀ।

ਅਜੀਤ ਡੈਸਕ 06-08-2026
ਪਟਿਆਲਾ, 5 ਅਗਸਤ (ਧਰਮਿੰਦਰ ਸਿੰਘ ਸਿੱਧੂ)-ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਜੋੜੀ ਪਦਮਸ਼੍ਰੀ ਐਵਾਰਡੀ ਪ੍ਰਾਣ ਸੱਭਰਵਾਲ-ਸਟੇਟ ਅਵਾਰਡੀ ਸੁਨੀਤਾ ਸੱਭਰਵਾਲ ਨੇ ਕੁਸ਼ਟ ਆਸ਼ਰਮ ਵਿਖੇ ਨੈਸ਼ਨਲ ਐਵਾਰਡੀ ਸਮਾਜ ਸੇਵੀ ਕਰਨਲ ਕਰਮਿੰਦਰ ਸਿੰਘ ਦੀ ਦੇਖ-ਰੇਖ ਹੇਠ ਜਗਤ ਪ੍ਰਸਿੱਧ ਸਮਾਜ ਸੇਵੀ ਹਸਤੀਆਂ ਡਾ. ਖੁਸ਼ਦੇਵਾ ਸਿੰਘ ਬਾਨੀ ਤੇ ਪ੍ਰਧਾਨ ਲੈਪ੍ਰੋਸੀ ਪਸ਼ੈਂਟਸ ਵੈਲਫੇੳਰ ਕਾਲੋਨੀ (1956-1978) ਅਤੇ ਅਮਰ ਸਿੰਘ ਕੰਬੋਜ ਪ੍ਰਧਾਨ (1978-2000) ਦੇ ਬਣਾਏ ਬੁਤਾਂ ਦੀ ਘੁੰਡ ਚੁਕਾਈ ਰਸਮ ਅਦਾ ਕੀਤੀ। ਸ੍ਰੀ ਸੱਭਰਵਾਲ ਨੇ ਘੁੰਡ ਚੁਕਾਈ ਰਸਮ ਅਦਾ ਕਰਦਿਆਂ ਤੇ ਪਵਿੱਤਰ ਆਤਮਾਵਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਜ਼ਤ ਅਫਜਾਈ ਲਈ ਕਰਮਿੰਦਰ ਸਿੰਘ ਪ੍ਰਧਾਨ ਲੈਪ੍ਰੋਸੀ ਪੇਸ਼ੈਂਟਸ ਵੈਲਫੇਅਰ ਕਾਲੋਨੀ ਦਾ ਧੰਨਵਾਦ ਕੀਤਾ ਅਤੇ ਨਟਾਸ ਤੇ ਪਰਸ਼ੰਸਕਾ ਵਲੋਂ ਉਨ੍ਹਾਂ ਨੂੰ ਇਸ ਮਹਾਨ ਉਦਮ ਤੇ ਯੋਗਦਾਨ ਲਈ ਲਾਇਫ ਟਾਇਮ ਅਚੀਵਮੈਂਟ ਐਵਾਰਡ ਆਫ ਆਨਰ ਨਟਾਸ ਸਿਲਵਰ ਜੁਬਲੀ, ਮਿਮੈਂਟੋ, ਸ਼ਾਲ, ਬੁੱਕੇ ਤੇ ਸੁਨੀਤਾ ਸੱਭਰਵਾਲ ਦੀ ਨਵ ਪ੍ਰਕਾਸ਼ਿਤ ਕਾਵਿਅ ਪੁਸਤਕ ‘ਜੋ ਹਮ ਬੁਰੇ ਭਲੇ ਸੋ ਤੇਰੇ’ ਬਤੌਰ ਸਾਹਿਤਿਕ ਉਪਹਾਰ ਭੇਟ ਕਰਕੇ ਸਨਮਾਨਿਤ ਕੀਤਾ। ਸ੍ਰੀ ਸੱਭਰਵਾਲ ਨੇ ਕਿਹਾ ਕਿ ਇਹਨਾਂ ਬੁੱਤਾਂ ਦੀ ਲੋਕਾਂ ਵਿਚ ਇੱਛਾ ਰਹਿਤ, ਸਵਾਰਥ ਰਹਿਤ ਸਮਾਜ ਸੇਵਾ ਦੀ ਭਾਵਨਾ ਸਦਾ ਜਾਗਰਿਤ ਰਹੇਗੀ। ਇਸ ਮੌਕੇ ਰਾਜ ਦੀਆਂ ਪ੍ਰਸਿੱਧ ਸਮਾਜਿਕ ਨੁਮਾਇੰਦਾ ਸ਼ਖ਼ਸੀਅਤਾਂ, ਰਾਕੇਸ਼ ਕਦ, ਅਜੇ ਸੇਠ, ਪਵਨ ਗੋਇਲ, ਮੈਡਮ ਪ੍ਰਤਿਭਾ ਸ਼ਰਮਾ, ਮੈਡਮ ਰੁਪਿੰਦਰ ਕੰਬੋਜ, ਸਿਮਰਨਪ੍ਰੀਤ ਸਿੰਘ, ਹਰਿੰਦਰ ਡਾਂਗ ਕੁਸ਼ਟ ਆਸ਼ਰਮ, ਨਿਵਾਸਿਆਂ ਅਤੇ ਨਟਾਸ ਦੇ ਮੈਂਬਰਾਂ ਦਾ ਸ਼ੋਭਾ ਵਧਾਉਣ ਅਤੇ ਸਹਿਯੋਗ ਲਈ ਅਤੇ ਪਰਨੀਤ ਕੌਰ ਵਲੋਂ ਮਿਲੇ ਸ਼ੁੱਭ ਸੰਦੇਸ਼ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਬਰਸਾਤ ਮਗਰੋਂ ਲੋਕਾਂ ਨੂੰ ਰਾਹਤ ਦੇਣ ਲਈ ਮੇਅਰ ਕੁੰਦਨ ਗੋਗੀਆ ਤੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਖ਼ੁਦ ਸੰਭਾਲੀ ਕਮਾਨ ਅਗਲੀ ਖ਼ਬਰ ਜਾਗਰੂਕਤਾ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।