06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

2027 ’ ਚ ਪੰਜਾਬ ਦੀ ਖੁਸ਼ਹਾਲੀ ਲਈ ਭਾਜਪਾ ਸਰਕਾਰ ਬਣਾਉਣਾ ਜ਼ਰੂਰੀ-ਪ੍ਰਨੀਤ ਕੌਰ ਵਿਕਸਿਤ ਭਾਰਤ ਨਾਲ ਹੀ ਬਣੇਗਾ ਵਿਕਸਿਤ ਪੰਜਾਬ-ਜੈ ਇੰਦਰ ਕੌਰ

ਪਟਿਆਲਾ, 5 ਅਗਸਤ (ਅ. ਸ.

ਅਜੀਤ ਡੈਸਕ 06-08-2026
ਪਟਿਆਲਾ, 5 ਅਗਸਤ (ਅ. ਸ. ਅਹਲੂਵਾਲੀਆ)-ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਵਲੋਂ ਆਪਣੀ ਚੋਣ ਮੁਹਿੰਮ ਤੇ ਜਨ ਸੰਪਰਕ ਅਭਿਆਸ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਬੀਤੇ ਦਿਨ ਪਟਿਆਲਾ ਦੇ ਭਾਰਤ ਨਗਰ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਸ੍ਰੀਮਤੀ ਪ੍ਰਨੀਤ ਕੌਰ ਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾ ਦੇ ਦਾਅਵੇ ਮੁਤਾਬਕ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਸੂਬੇ ਵਿਚ ਲਗਾਤਾਰ ਵੱਧ ਰਿਹਾ ਕਰਜ਼ਾ ਮੌਜੂਦਾ ਸਰਕਾਰ ਦੀ ਨਾਕਾਮੀ ਦਾ ਪ੍ਰਮਾਣ ਹੈ। ਪੰਜਾਬ ਦੇ ਸਰਬਪੱਖੀ ਵਿਕਾਸ ਤੇ ਉੱਜਵਲ ਭਵਿੱਖ ਲਈ ਜਨਤਾ ਨੂੰ 2027 ਵਿਚ ਭਾਜਪਾ ਨੂੰ ਸੱਤਾ ਵਿਚ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪਟਿਆਲਾ ਸ਼ਹਿਰੀ ਪ੍ਰਧਾਨ ਵਿਜੇ ਕੁਮਾਰ ਕੂਕਾ, ਜਨਰਲ ਸਕੱਤਰ ਮਨਜੀਤ ਅਰਨੋਂ, ਜਨਰਲ ਸਕੱਤਰ ਹੈਪੀ ਸ਼ਰਮਾ, ਤਰਲੋਚਨ ਸਿੰਘ, ਨਿਰੰਕਾਰ ਸਿੰਘ, ਮਨਪ੍ਰੀਤ ਸਿੰਘ ਅਰੋੜਾ, ਸੰਜੀਵ ਗਰਗ, ਦੀਪਕ ਜਿੰਦਲ, ਵਿਸ਼ੂ ਗੁਪਤਾ, ਡਾ. ਸੰਦੀਪ, ਪਵਨ ਕੰਬੋਜ, ਲਾਡੀ ਸਿੰਘ, ਬਲਵਿੰਦਰ ਸਿੰਘ, ਮਾਸਟਰ ਬਲਵੀਰ ਸਿੰਘ, ਸੰਤੋਸ਼ ਕੁਮਾਰ, ਸੁਰਜੀਤ ਸਿੰਘ, ਡਾ. ਮੇਘਵਾਲ, ਰਾਧੇ ਸ਼ਿਆਮ, ਕੇਵਲਵਤੀ, ਮੈਡਮ ਪੂਜਾ, ਸੇਵਾ ਲਾਲ, ਅਜੈ ਕੁਮਾਰ, ਮਲਕਾਣ ਸਿੰਘ, ਅਸ਼ਵਨੀ, ਵਿਸ਼ਾਲ ਕੁਮਾਰ, ਕਿਰਨ ਰਾਣੀ ਅਤੇ ਨਵਦੀਪ ਕੁਮਾਰ ਸੋਹਣ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਤੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਫਰੀਡਮ ਫਾਈਟਰਾਂ ਨਾਲ ਸੰਬੰਧਿਤ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਮੀਟਿੰਗ ਸਹਾਇਕ ਕਮਿਸ਼ਨਰ ਨੇ ਕੀਤੀ ਸਮੀਖਿਆ, ਵਿਭਾਗਾਂ... ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 18 ਫੀਸਦੀ ਡੀ. ਏ. ਜਾਰੀ ਕਰੇ-ਅਧਿਆਪਕ ਦਲ ਪੰਜਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।