07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਨਗਰ ਕੌਂਸਲ ਮੈਂਬਰ ਕੋਮਲ ਮਹੰਤ ਨੇ ਸਕੂਲ ਨੂੰ ‘ਵਾਟਰ ਕੂਲਰ’ ਕੀਤਾ ਦਾਨ

ਸਮਾਣਾ, 6 ਅਗਸਤ (ਸਾਹਿਬ ਸਿੰਘ)-ਨਗਰ ਕੌਂਸਲ ਸਮਾਣਾ ਵਿਚ ਵਾਰਡ 18 ਤੋਂ ਪ੍ਰਤੀਨਿਧਤਾ ਕਰਨ ਵਾਲੇ ਨਗਰ ਕੌਂਸਲ ਮੈਂਬਰ ਕੋਮਲ ਮਹੰਤ ਨੇ ਸ਼ਹਿਰ ਦੇ ਵਾਰਡ 6 ਦੇ ਸਰਕਾਰੀ ਐਲੀਮੈਂਟਰੀ ਸਕੂਲ ਆਨੰਦ ਕਾਲੋਨੀ ਸਮਾਣਾ ਨੂੰ ‘ਵਾਟਰ ਕੂਲਰ’ ਦਾਨ ਕੀਤਾ। ਉਨ੍ਹਾਂ ਆਖਿਆ ਸਖ਼ਤ ਗਰਮੀ ਵਿਚ ਛੋਟੇ-ਛੋਟੇ ਬੱਚਿਆਂ ਲਈ ਠੰਢੇ ਪਾਣੀ ਦਾ ਪ੍ਰਬੰਧ ਨਹੀਂ ਸੀ।

ਅਜੀਤ ਡੈਸਕ 07-08-2026
ਸਮਾਣਾ, 6 ਅਗਸਤ (ਸਾਹਿਬ ਸਿੰਘ)-ਨਗਰ ਕੌਂਸਲ ਸਮਾਣਾ ਵਿਚ ਵਾਰਡ 18 ਤੋਂ ਪ੍ਰਤੀਨਿਧਤਾ ਕਰਨ ਵਾਲੇ ਨਗਰ ਕੌਂਸਲ ਮੈਂਬਰ ਕੋਮਲ ਮਹੰਤ ਨੇ ਸ਼ਹਿਰ ਦੇ ਵਾਰਡ 6 ਦੇ ਸਰਕਾਰੀ ਐਲੀਮੈਂਟਰੀ ਸਕੂਲ ਆਨੰਦ ਕਾਲੋਨੀ ਸਮਾਣਾ ਨੂੰ ‘ਵਾਟਰ ਕੂਲਰ’ ਦਾਨ ਕੀਤਾ। ਉਨ੍ਹਾਂ ਆਖਿਆ ਸਖ਼ਤ ਗਰਮੀ ਵਿਚ ਛੋਟੇ-ਛੋਟੇ ਬੱਚਿਆਂ ਲਈ ਠੰਢੇ ਪਾਣੀ ਦਾ ਪ੍ਰਬੰਧ ਨਹੀਂ ਸੀ। ਸਕੂਲ ਅਧਿਆਪਕਾ ਬਲਜੀਤ ਕੌਰ ਨੇ ਸਕੂਲ ਦੀ ਇਸ ਸਮੱਸਿਆ ਬਾਰੇ ਦੱਸਿਆ ਤਾਂ ਉਨ੍ਹਾਂ ਆਪਣੀ ਨੇਕ ਕਮਾਈ ’ਚੋਂ ਬੱਚਿਆਂ ਲਈ ਠੰਢੇ ਪਾਣੀ ਦਾ ਕੂਲਰ ਲਗਵਾਇਆ ਹੈ। ਉਨ੍ਹਾਂ ਆਖਿਆ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਉਨ੍ਹਾਂ ਨੂੰ ਮਿਆਰੀ ਪੜ੍ਹਾਈ ਕਰਵਾਉਣਾ ਸਰਕਾਰ ਤੇ ਅਧਿਆਪਕਾਂ ਦਾ ਫ਼ਰਜ਼ ਹੈ। ਇਸ ਮੌਕੇ ਸਕੂਲ ਮੁਖੀ ਅਰੁਣਾ ਰਾਣੀ, ਅਧਿਆਪਕਾ ਊਸ਼ਾ ਨਿਰਮਲ, ਬਲਜੀਤ ਕੌਰ, ਅਣੁ ਗੁਪਤਾ, ਗੁਰਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਕੋਮਲ ਮਹੰਤ ਦਾ ਨਿੱਘਾ ਸਵਾਗਤ ਕਰਕੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਡੀ. ਟੀ. ਓ. ਕਰਨ ਸਿੰਘ ਨੇ ਸਰਪੰਚਾਂ ਦੀਆਂ ਮੁਸ਼ਕਿਲਾਂ ਦਾ ਕਰਵਾਇਆ ਹੱਲ ਮੁੱਖ ਮੰਤਰੀ ਤੋਂ ਆਰਡਰ ਕਰਵਾਕੇ ਫਾਇਰ ਬ੍ਰਿਗੇਡ... ਅਗਲੀ ਖ਼ਬਰ ਨਰਕਨੁਮਾ ਬਣਿਆ ਪਿੰਡ ਬਹਾਦੁਰਪੁਰ ਫ਼ਕੀਰਾਂ ਉਰਫ ਛੰਨਾ ਟੁੱਟੀਆਂ ਸੜਕਾਂ, ਗੰਦਾ ਪਾਣੀ ਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਤੋਂ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।