06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆ ਦੇ ਜਨਮ ਦਿਹਾੜੇ ਮੌਕੇ ਦਿ ਪਟਿਆਲਾ ਵੈਲਫੇਅਰ ਸੁਸਾਇਟੀ ਨੇ ਲਗਾਇਆ ਖ਼ੂਨਦਾਨ ਤੇ ਮੈਡੀਕਲ ਚੈੱਕਅਪ ਕੈਂਪ ਖ਼ੂਨਦਾਨ ਲੋੜਵੰਦਾਂ ਨੂੰ ਨਵੀਂ ਜ਼ਿੰਦਗੀ ਦੇਣ ’ਚ ਸਹਾਈ ਹੁੰਦਾ ਹੈ-ਸੰਤ ਰਾਜੇਸ਼ਵਰ ਨੰਦ, ਸਤਬੀਰ ਖੱਟੜਾ

ਭਾਦਸੋਂ, 6 ਅਗਸਤ (ਗੁਰਬਖਸ਼ ਸਿੰਘ ਵੜੈਚ)-20ਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਉਨ੍ਹਾਂ ਦੇ ਜੱਦੀ ਪਿੰਡ ਆਲੋਵਾਲ ਵਿਖੇ ਹੋਏ ਜਨਮ ਦਿਹਾੜੇ ਦੇ ਸਮਾਗਮ ਮੌਕੇ ਇਲਾਕੇ ’ਚ 15 ਸਾਲ ਤੋਂ ਸਮਾਜ ਸੇਵੀ ਕਰਾਜਾਂ ’ਚ ਮੋਹਰੀ ਰੋਲ ਨਿਭਾਉਂਦੀ ਆ ਰਹੀ ਸਮਾਜ ਸੇਵੀ ਸੰਸਥਾ ਦਿ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਵਿਸ਼ਾਲ ਖ਼ੂਨਦਾਨ ਤੇ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ। ਕੈਂਪ ’ਚ ਸੰਤ ਰਾਜੇਸ਼ਵਰਨੰਦ ਅੰਬਾਲਾ ਵਾਲਿਆਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਖ਼ੂਨਦਾਨੀਆਂ ਦਾ ਵਿਸ਼ੇਸ ਸਨਮਾਨ ਕੀਤਾ।

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 07-08-2026
ਭਾਦਸੋਂ, 6 ਅਗਸਤ (ਗੁਰਬਖਸ਼ ਸਿੰਘ ਵੜੈਚ)-20ਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਉਨ੍ਹਾਂ ਦੇ ਜੱਦੀ ਪਿੰਡ ਆਲੋਵਾਲ ਵਿਖੇ ਹੋਏ ਜਨਮ ਦਿਹਾੜੇ ਦੇ ਸਮਾਗਮ ਮੌਕੇ ਇਲਾਕੇ ’ਚ 15 ਸਾਲ ਤੋਂ ਸਮਾਜ ਸੇਵੀ ਕਰਾਜਾਂ ’ਚ ਮੋਹਰੀ ਰੋਲ ਨਿਭਾਉਂਦੀ ਆ ਰਹੀ ਸਮਾਜ ਸੇਵੀ ਸੰਸਥਾ ਦਿ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਵਿਸ਼ਾਲ ਖ਼ੂਨਦਾਨ ਤੇ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ। ਕੈਂਪ ’ਚ ਸੰਤ ਰਾਜੇਸ਼ਵਰਨੰਦ ਅੰਬਾਲਾ ਵਾਲਿਆਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਖ਼ੂਨਦਾਨੀਆਂ ਦਾ ਵਿਸ਼ੇਸ ਸਨਮਾਨ ਕੀਤਾ। ਇਸ ਮੌਕੇ ਸੰਤ ਰਾਜੇਸ਼ਵਰ ਨੰਦ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡੇ ਦਾਨ ਦੇ ਬਰਾਬਰ ਹੈ ਕਿਉਂਕਿ ਕੀਤੇ ਖ਼ੂਨਦਾਨ ਨਾਲ ਲੋੜਵੰਦਾਂ ਨੂੰ ਨਵੀਂ ਜਿੰਦਗੀ ਜਿਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦਿ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਇਲਾਕੇ ’ਚ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਇਸ ਸੰਸਥਾ ਨਾਲ ਜੁੜੇ ਕੇ ਸਮਾਜ ਸੇਵੀ ਕੰਮਾਂ ’ਚ ਆਪਣਾ ਯੋਗਦਾਨ ਪਾਉਣ ਦਾ ਉੱਦਮ ਕਰਨਾ ਚਾਹੀਦਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਚੇਅਰਮੈਨ ਸਤਬੀਰ ਸਿੰਘ ਖੱਟੜਾ ਭਾਜਪਾ ਆਗੂ ਹਲਕਾ ਪਟਿਆਲਾ ਦਿਹਾਤੀ ਨੇ ਦੱਸਿਆ ਕਿ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਹਰ ਸਾਲ ਜਨਮ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਦੇ ਸਮਾਗਮ ਮੌਕੇ ਖ਼ੂਨਦਾਨ ਤੇ ਮੈਡੀਕਲ ਚੈਅਕਪ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਲੋੜਵੰਦ ਦੀ ਮਦਦ ਕੀਤੀ ਜਾ ਸਕੇ। ਇਸ ਮੌਕੇ ਐਡਵੋਕੇਟ ਖੱਟੜਾ ਦੀ ਆਗਵਾਈ ’ਚ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਸੰਤ ਬਾਬਾ ਰਾਜੇਸ਼ਵਰ ਨੰਦ ਦਾ ਕੈਂਪ ’ਚ ਸ਼ਿਰਕਤ ਕਰਕੇ ਸੁਸਾਇਟੀ ਨੂੰ ਸਮਾਜ ਸੇਵਾ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਕੰਗ ਪ੍ਰਧਾਨ ਵੈਲਫੇਅਰ ਸੁਸਾਇਟੀ, ਅਮਰੀਕ ਸਿੰਘ ਸਿਉਣਾ, ਗੁਰਬਾਜ ਸਿੰਘ ਖਲੀਫੇਵਾਲ, ਗੁਰਭਜਨ ਸਿੰਘ ਲਚਕਾਣੀ ਮੰਡਲ ਆਲੋਵਾਲ ਪ੍ਰਧਾਨ, ਰਾਜਵਿੰਦਰ ਸਿੰਘ ਬਿੰਦੀ, ਗੁਰੇਤਜ ਸਿੰਘ ਸਿੱਧੂਵਾਲ, ਜਸਵੰਤ ਸਿੰਘ ਪੇਧਨ, ਅਵਤਾਰ ਸਿੰਘ ਇਛੇਵਾਲ, ਸੁਖਚੈਨ ਸਿੰਘ ਧਨੌਰੀ, ਗੁਰਦਾਸ ਸਿੰਘ ਸਿਉਣਾ, ਕੁਲਦੀਪ ਸਿੰਘ ਜੱਸੋਵਾਲ, ਯਾਦਵਿੰਦਰ ਸਿੰਘ ਕਾਠਮੱਠੀ, ਮੋਹਨਦੀਪ ਸਮਲਾ, ਡਾਕਟਰ ਭੀਲਾ, ਨਰਿੰਦਰ ਸਿੰਘ ਮੰਡੌੜ, ਗੁਰਦੀਪ ਸਿੰਘ ਰੋਮੀ, ਹਰਪ੍ਰੀਤ ਸਿੰਘ ਗਰੇਵਾਲ, ਹਰਜੀਤ ਸਿੰਘ ਚਲੈਲਾ, ਪਰਮਿੰਦਰ ਸਿੰਘ ਕੈਦੂਪੁਰ, ਅਮਰੀਕ ਸਿੰਘ ਲੰਗ, ਬਲਵਿੰਦਰ ਸਿੰਘ ਸਰਪੰਚ ਲੰਗ, ਭਗਵੰਤ ਸਿੰਘ ਅਮਨ ਵਿਹਾਰ, ਭੁਪਿੰਦਰ ਸਿੰਘ ਦੰਦਰਾਲਾ ਖਰੌੜ, ਯੁਵਾਰਜ ਸ਼ਰਮਾ, ਗੁਰਜਿੰਦਰ ਸਿੰਘ ਕਸਿਆਣਾ, ਤਰਸੇਮ ਸਿੰਘ ਕੋਟਲੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਇਸਰਹੇੜੀ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ, ਟੈਂਕੀ ਦਾ ਬੋਰ ਖਰਾਬ ਹੋਣ ਕਾਰਨ ਪਿੰਡ ’ਚ ਮੱਚੀ ਹਾਹਾਕਾਰ ਅਗਲੀ ਖ਼ਬਰ ਬੂਟਾ ਲਗਾ ਕੇ ਬਾਬਾ ਫਰੀਦ ਸਕੂਲ ਤਰਖੇੜੀ ’ਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਕੀਤੀ ਸ਼ੂਰੁਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।